ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੈਂਜ ਬੀਐਸਈ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਆਸ਼ੀਸ਼ ਕੁਮਾਰ ਚੌਹਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸਾਲ 2012 ਤੋਂ ਹੀ ਬੀਐਸਈ ਦੇ ਸੀਈਓ ਵਜੋਂ ਕਾਰਜਕਾਰ ਸੰਭਾਲ ਰਹੇ ਸੀ। ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਆਪਣੇ ਸਾਰੇ ਅਧਿਕਾਰਾਂ ਅਤੇ ਭੂਮਿਕਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਚੌਹਾਨ ਨੈਸ਼ਨਲ ਸਟਾਕ ਐਕਸਚੈਂਜ (NSE) ਦੇ ਪ੍ਰਬੰਧ ਨਿਦੇਸ਼ਕ ਅਤੇ ਸੀਈਓ ਵਜੋਂ ਨਵੀਂ ਜ਼ਿੰਮੇਦਾਰੀ ਸੰਭਾਲਣ ਜਾ ਰਹੇ ਹਨ। ਬੀਐਸਈ ਨੇ ਕਿਹਾ ਕਿ ਨਵੇਂ ਪ੍ਰਬੰਧ ਨਿਦੇਸ਼ਕ ਅਤੇ ਸੀਈਓ ਦੀ ਨਿਯੁਕਤੀ ਹੋਣ ਤੱਕ ਐਕਸਚੈਂਜ ਦੀ ਕਾਰਜਕਾਰੀ ਪ੍ਰਬੰਧਕ ਸਮੀਤਿ ਹੀ ਇਸ ਨੂੰ ਚਲਾਏਗੀ। ਕਮੇਟੀ ਵਿੱਚ ਚੀਫ ਰੈਗੂਲੇਟਰੀ ਅਫਸਰ ਨੀਰਜ ਕੁਲਸ਼੍ਰੇਸ਼ਠ, ਮੁੱਖ ਵਿੱਤੀ ਅਧਿਕਾਰੀ ਨਯਨ ਮਹਿਤਾ, ਮੁੱਖ ਸੂਚਨਾ ਅਧਿਕਾਰੀ ਕਰਸੀ ਤਾਵਾਡੀਆ, ਮੁੱਖ ਵਪਾਰ ਅਧਿਕਾਰੀ ਸਮੀਰ ਪਾਟਿਲ ਅਤੇ ਕਾਰੋਬਾਰੀ ਸੰਚਾਲਨ ਮੁਖੀ ਗਿਰੀਸ਼ ਜੋਸ਼ੀ ਸ਼ਾਮਲ ਹਨ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: 5G Auction ਸ਼ੁਰੂ, ਬਦਲ ਜਾਵੇਗਾ ਕਾਲ ਅਤੇ ਇੰਟਰਨੈੱਟ ਵਰਤੋਂ ਕਰਨ ਦਾ ਤਰੀਕਾ