ਚੰਡੀਗੜ੍ਹ: ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਪੰਜਾਬ ਵਿੱਚ ਇੱਕ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰੇਗੀ। ਕੰਪਨੀ ਨੇ ਇਹ ਫੈਸਲਾ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਸਥਿਤ ਬੀਐਮਡਬਲਿਊ ਹੈੱਡਕੁਆਰਟਰ ਦੇ ਦੌਰੇ ਦੌਰਾਨ ਲਿਆ। ਕੰਪਨੀ ਦੀ ਭਾਰਤ ਇਹ ਵਿੱਚ ਦੂਜੀ ਇਕਾਈ ਹੋਵੇਗੀ (This will be the second unit of BMW)। ਪਹਿਲਾ ਚੇਨਈ ਵਿੱਚ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਨਿਵੇਸ਼ਕਾਂ ਨੂੰ ਲੁਭਾਉਣ ਲਈ ਜਰਮਨੀ ਦੇ ਦੌਰੇ ਉੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਖੇਤੀ ਨਾਲ ਸਬੰਧਤ ਅਹਿਮ ਮੁੱਦਿਆਂ ਦੇ ਹੱਲ ਲਈ ਜਰਮਨੀ ਦੀ ਪ੍ਰਮੁੱਖ ਕੰਪਨੀ ਬੇਏ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ।
ਮੰਗਲਵਾਰ ਨੂੰ ਮਿਊਨਿਖ ਦੀ ਆਪਣੀ ਫੇਰੀ ਦੌਰਾਨ, ਮੁੱਖ ਮੰਤਰੀ ਨੇ ਬੇਵੇਅ ਕੰਪਨੀ ਦੇ ਨਾਮਜ਼ਦ ਸੀਈਓ ਮਾਰਕ ਪੋਲਿੰਗਰ, ਡਾ. ਹੇਕ ਬੈਕ, ਸੀਈਓ ਵਿਸਟਾ ਅਤੇ ਟੋਬੀਅਸ ਹਾਰਟਸਮੈਨ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਆਈਟੀ ਡਿਵੈਲਪਮੈਂਟ, ਬੇਅਵੇ ਗਰੁੱਪ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਨੇ ਬੇਅਵੇ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਡਿਜਿਟਾਈਜ਼ੇਸ਼ਨ ਰਾਹੀਂ ਪੰਜਾਬ ਦੀ ਖੇਤੀ ਅਤੇ ਮਸ਼ੀਨੀਕਰਨ ਲਈ ਸਥਾਈ ਹੱਲ ਮੁਹੱਈਆ ਕਰਵਾਏ।
ਇਹ ਵੀ ਪੜ੍ਹੋ:ਜੈਸ਼ੰਕਰ ਨੇ ਸਾਊਦੀ ਅਰਬ ਦੇ ਰਾਜਕੁਮਾਰ ਨਾਲ ਕੀਤੀ ਮੁਲਾਕਾਤ, ਪ੍ਰਧਾਨ ਮੰਤਰੀ ਮੋਦੀ ਦਾ ਸੌਂਪਿਆ ਲਿਖਤੀ ਸੰਦੇਸ਼
ਭਗਵੰਤ ਮਾਨ ਨੇ ਬੇਅਵੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ 23 ਅਤੇ 24 ਫਰਵਰੀ ਨੂੰ ਹੋਣ ਵਾਲੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ (Progressive Punjab Investors Meet) ਮੀਟ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਦੌਰਾਨ ਕਮਲ ਕਿਸ਼ੋਰ ਯਾਦਵ, ਸੀ.ਈ.ਓ., ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਨੇ ਪੰਜਾਬ ਦੇ ਉਦਯੋਗਿਕ ਈਕੋ-ਸਿਸਟਮ ਦੀਆਂ ਵਿਸ਼ੇਸ਼ਤਾਵਾਂ ਅਤੇ ਉਦਯੋਗਾਂ ਲਈ ਪੇਸ਼ ਕੀਤੇ ਮੌਕਿਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਹਾਜ਼ਰ ਸਨ।