ਨਵੀਂ ਦਿੱਲੀ : ਯੂਕੋ ਬੈਂਕ ਨੇ ਐਤਵਾਰ ਨੂੰ ਬਿਰਲਾ ਸੂਰਿਆ ਲਿਮਿਟਡ ਦੇ ਨਿਰਦੇਸ਼ਕ ਯਸ਼ੋਵਰਧਨ ਬਿਰਲਾ (Yashovardhan Birla) ਨੂੰ ਇਛੁੱਕ ਡਿਫ਼ਾਲਟਰ ਐਲਾਨਿਆ ਹੈ। ਕੰਪਨੀ ਦਾ 67.65 ਕਰੋੜ ਰੁਪਏ ਦਾ ਕਰਜ਼ ਅਦਾ ਕਰਨ ਵਿੱਚ ਅਸਫ਼ਸ ਹੋਣ 'ਤੇ ਉਸ ਨੂੰ ਡੀਫ਼ਾਲਟਰ ਐਲਾਨਿਆ ਹੈ। ਯਸ਼ੋਵਰਧਨ ਬਿਰਲਾ ਯਸ਼ ਬਿਰਲਾ ਗਰੁੱਪ ਦੇ ਚੇਅਰਮੈਨ ਵੀ ਹਨ। ਯੂਕੋ ਬੈਂਕੇ ਵੱਲੋ ਜਾਰੀ ਜਨਤਕ ਸੂਚਨਾ ਵਿੱਚ ਯਸ਼ੋਵਰਧਨ ਬਿਰਲਾ ਦੀ ਤਸਵੀਰ ਵੀ ਛਾਪੀ ਗਈ ਹੈ। ਬੈਂਕ ਨੇ ਕਿਹਾ ਕਿ ਖ਼ਾਤੇ ਨੂੰ 3 ਜੂਨ, 2019 ਨੂੰ ਗੈਰ-ਕਾਰਗੁਜ਼ਾਰੀ ਵਾਲੀ ਸੰਪਤੀ ਦਾ ਐਲਾਨ ਕੀਤਾ ਹੈ।
ਨੋਟਿਸ ਵਿੱਚ ਬੈਂਕ ਨੇ ਕਿਹਾ, "ਬਿਰਲਾ ਸੂਰਿਆ ਲਿਮਟਿਡ ਨੂੰ ਮੁੰਬਈ ਦੇ ਨਰੀਮਨ ਪੁਆਇੰਟ ਸਥਿਤ ਮਫ਼ਤਲਾਲ ਸੈਂਟਰ ਵਿੱਚ ਸਾਡੀ ਪ੍ਰਮੁੱਖ ਕਾਰਪੋਰੇਟ ਸ਼ਾਖ਼ਾ ਤੋਂ ਮਲਟੀ ਕ੍ਰਿਸਟੇਲਾਇਨ ਸੋਲਰ ਫ਼ੋਟੋਵੋਲਟੇਕ ਸੈੱਲ ਬਣਾਉਣ ਲਈ ਸਿਰਫ਼ ਫ਼ੰਡ ਆਧਾਰਿਤ ਸੁਵਿਧਾਵਾਂ ਦੇ ਨਾਲ 100 ਕਰੋੜ ਰੁਪਏ ਦੀ ਕ੍ਰੈਡਿਟ ਕਰਜ਼ ਦੀ ਮਨਜ਼ੂਰੀ ਦਿੱਤੀ ਗਈ ਸੀ। NPA ਵਿੱਚ ਮੌਜੂਦਾ 67.65 ਕਰੋੜ ਰੁਪਏ ਦਾ ਬਕਾਇਆ ਕਰਜ਼ ਅਤੇ ਅਦਾ ਕਰਨ ਯੋਗ ਵਿਆਜ਼ ਸ਼ਾਮਲ ਹੈ।
ਵਧੇਰੇ ਜਾਣਕਾਰੀ ਅਤੇ ਹੋਰ ਖ਼ਬਰਾਂ ਲਈ ਇਥੇ ਕਲਿੱਕ ਕਰੋ।
ਬੈਂਕ ਨੇ ਕਿਹਾ ਕਿ ਕੋਲਕਾਤਾ ਸਥਿਤ ਬੈਂਕ ਵੱਲੋਂ ਕਰਜ਼ਦਾਰ ਨੂੰ ਕਈ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵੀ ਉਸ ਨੇ ਕਰਜ਼ ਵਾਪਸ ਨਹੀਂ ਮੋੜਿਆ। ਰੋਚਕ ਤੱਥ ਇਹ ਹਨ ਕਿ 1943 ਵਿੱਚ ਬੈਂਕ ਦੀ ਸਥਾਪਨਾ ਉਦਯੋਗਪਤੀ ਜੀ.ਡੀ ਬਿਰਲਾ ਦੀ ਰਹਿਨੁਮਾਈ ਵਿੱਚ ਕੀਤੀ ਗਈ, ਜੋ ਯਸ਼ਵਰਧਨ ਬਿਰਲਾ ਦੇ ਪੜਦਾਦਾ ਰਾਮੇਸ਼ਵਰ ਦਾਸ ਬਿਰਲਾ ਦੇ ਭਰਾ ਸਨ।