ਮੁੰਬਈ: ਅੰਤਰਰਾਸ਼ਟਰੀ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 73.64 ਦੇ ਪੱਧਰ 'ਤੇ ਬੰਦ ਹੋਇਆ, ਜੋ ਘਰੇਲੂ ਸਟਾਕ ਮਾਰਕੀਟ ਦੀ ਵਾਪਸੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਦੋ ਪੈਸੇ ਪ੍ਰਤੀ ਡਾਲਰ ਦੇ ਵਾਧੇ ਨੂੰ ਦਰਸਾਉਂਦਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਵਪਾਰ ਦੀ ਸੌੜੀ ਸੀਮਾ ਵਿੱਚ ਸਵੇਰੇ ਰੁਪਿਆ ਪ੍ਰਤੀ ਡਾਲਰ 73.65 ਤੇ ਖੁਲ੍ਹਿਆ ਅਤੇ 73.56 ਤੋਂ 73.71 ਦੇ ਉਤਾਰ ਚੜਾਅ ਦੇ ਬਾਅਦ ਪਿਛਲੇ ਦਿਨ ਦੇ ਮੁਕਾਬਲੇ ਦੋ ਪੈਸੇ ਦੇ ਵਾਧੇ ਨਾਲ 73.64 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਡਾਲਰ ਇੰਡੈਕਸ ਬੂਮ
ਵੀਰਵਾਰ ਨੂੰ ਰੁਪਏ ਦੀ ਐਕਸਚੇਂਜ ਰੇਟ 9 ਪੈਸੇ ਦੀ ਗਿਰਾਵਟ ਨਾਲ 73.66 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਇਸ ਦੌਰਾਨ ਡਾਲਰ ਦਾ ਰੁਝਾਨ ਦਰਸਾਉਂਦੇ ਹੋਏ ਡਾਲਰ ਦਾ ਇੰਡੈਕਸ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ 0.12 ਫ਼ੀਸਦੀ ਦੀ ਤੇਜ਼ੀ ਨਾਲ 90.93 ਦੇ ਪੱਧਰ 'ਤੇ ਬੰਦ ਹੋਇਆ।
ਬੰਬੇ ਸਟਾਕ ਐਕਸਚੇਂਜ ਦਾ 30 ਸਟਾਕਾਂ ਦੇ ਅਧਾਰਤ ਸੈਂਸੇਕਸ 139.13 ਅੰਕ ਦੀ ਤੇਜ਼ੀ ਨਾਲ ਦਰਸਾਉਂਦਾ 46,0999.01 ਅੰਕ 'ਤੇ ਬੰਦ ਹੋਇਆ।
ਸ਼ੇਅਰਾਂ ਦੀ ਸ਼ੁੱਧ ਖਰੀਦ
ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ਵਿੱਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ ਉਨ੍ਹਾਂ ਨੇ ਵੀਰਵਾਰ ਨੂੰ 2,259.98 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦ ਕੀਤੀ।
ਗਲੋਬਲ ਤੇਲ ਮਾਰਕਿਟ ਵਿੱਚ ਬ੍ਰੈਂਟ ਕਰੂਡ ਫੀਚਰਜ਼ 0.46 ਫ਼ੀਸਦ ਦੀ ਗਿਰਾਵਟ ਦੇ ਨਾਲ 50.52 ਡਾਲਰ ਪ੍ਰਤੀ ਬੈਰਲ 'ਤੇ ਚੱਲ ਰਿਹਾ ਸੀ।