ਮੁੰਬਈ : ਲਗਾਤਾਰ ਵਿਦੇਸ਼ੀ ਨਿਵੇਸ਼ ਅਤੇ ਦੇਸ਼ ਦਾ ਵਪਾਰ ਘਾਟਾ ਘੱਟ ਹੋਣ ਕਾਰਨ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸੋਮਵਾਰ ਨੂੰ ਵੀ ਤੇਜ਼ੀ ਦੇਖੀ ਰਹੀ। ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 230 ਅੰਕ ਚੜ੍ਹਿਆ, ਜਦਕਿ ਨਿਫ਼ਟੀ 11,500 ਅੰਕਾਂ ਦੇ ਕੋਲ ਚਲਾ ਗਿਆ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹੋਰ ਏਸ਼ੀਆਈ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਖ ਨਾਲ ਵੀ ਘਰੇਲੂ ਸ਼ੇਅਰ ਬਾਜ਼ਾਰਾਂ ਨੂੰ ਸਮਰੱਥਨ ਮਿਲਿਆ।
ਉਥੇ ਹੀ ਨੈਸ਼ਨਲ ਸਟਾੱਕ ਐਕਸਚੇਂਜ ਦਾ ਨਿਫ਼ਟੀ ਵੀ ਸ਼ੁਰੂਆਤੀ ਦੌਰ ਵਿੱਚ 66.00 ਅੰਕ ਭਾਵ 0.58 ਫ਼ੀਸਦੀ ਚੜ੍ਹ ਕੇ 11,492.85 ਅੰਕ 'ਤੇ ਪਹੁੰਚ ਗਿਆ।