ਨਵੀਂ ਦਿੱਲੀ: ਰਿਲਾਇੰਸ ਜਿਓ ਦਾ 4ਜੀ ਦੇਸ਼ਭਰ ਦਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ ਤੇ ਇਸ ਦੇ ਬੇਸ ਸਟੇਸ਼ਨਾਂ ਦੀ ਗਿਣਤੀ 7.46 ਲੱਖ ਤੋਂ ਜ਼ਿਆਦਾ ਹੈ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੇ ਅੰਕੜਿਆਂ 'ਚ ਦਰਸਾਈ ਗਈ ਹੈ। ਭਾਰਤੀ ਏਅਰਟੈਲ ਦਾ 4ਜੀ ਨੈਟਵਰਕ ਕਵਰੇਜ ਰਿਲਾਇੰਸ ਜਿਓ ਨਾਲੋਂ ਸਿਰਫ਼ ਅੱਧਾ ਹੈ, ਪਰੰਤੂ ਸਤੰਬਰ 2017 ਤੋਂ ਬਾਅਦ ਇਹ ਤਿੰਨ ਗੁਣਾ ਵਧਾ ਦਿੱਤਾ ਗਿਆ।
ਹੋਰ ਪੜ੍ਹੋ: ਭਾਰਤ ਵਿੱਚ 5-6 ਰੁਪਏ ਵੱਧ ਸਕਦੀਆਂ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਟਰਾਈ ਵੱਲੋਂ ਮੋਬਾਇਲ ਕਾਲ ਟਰਮੀਨੇਸ਼ਨ ਫ਼ੀਸ ਖ਼ਤਮ ਕਰਨ ਦੀ ਸਮਾਂ ਅਵਧੀ ਦੀ ਸਮੀਖਿਆ ਦੇ ਲਈ ਜਾਰੀ ਕੀਤਾ ਮਸ਼ਵਰਾ ਪੱਤਰ ਵਿੱਚ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ ਜਿਓ ਦਾ 4G ਨੈਟਵਰਕ ਦੁੱਗਣਾ ਹੋ ਗਿਆ ਹੈ। ਸਤੰਬਰ 2017 ਵਿੱਚ ਇਸ ਦੇ 4G ਬੇਸ ਬੀਟੀਐਸ ਦੀ ਗਿਣਤੀ 3.81 ਲੱਖ ਸੀ ਜੋ ਜੂਨ 2019 ਵਿੱਚ ਵਧ ਕੇ 7.46 ਲੱਖ ਹੋ ਗਈ। ਏਅਰਟੈਲ ਦਾ 4G ਨੈਟਵਰਕ 97,130 ਬੀਟੀਐਸ ਸਟੇਸ਼ਨਾਂ ਤੋਂ 3.26 ਲੱਖ ਸਟੇਸ਼ਨਾਂ 'ਤੇ ਪਹੁੰਚ ਗਿਆ ਹੈ।
ਹੋਰ ਪੜ੍ਹੋੇ: Apple ਨੇ iphone 11 ਦੀ ਕੀਤੀ ਘੁੰਡ ਚੁਕਾਈ, 20 ਸਤੰਬਰ ਤੋਂ ਵਿਕਰੀ
ਅੰਕੜਿਆਂ ਦੇ ਅਨੁਸਾਰ, ਵੋਡਾਫੋਨ ਆਈਡੀਆ ਕਾਲ 4 G ਸੇਵਾਵਾਂ ਲਈ ਸਭ ਤੋਂ ਸਪੈਕਟ੍ਰਮ ਹੈ। ਇਹ ਰਿਲਾਇੰਸ ਜਿਓ ਦੇ ਕੋਲ ਮੌਜੂਦ ਸਪੈਕਟ੍ਰਮ ਡੇਢ ਗੁਣਾ ਜ਼ਿਆਦਾ ਹੈ।
ਹਾਲਾਂਕਿ, ਵੋਡਾਫੋਨ ਆਈਡੀਆ ਦੇ 4G ਨੈਟਵਰਕ ਵਿੱਚ ਇਸ ਸਮੇਂ ਸਿਰਫ਼ 62 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੁਲ ਨੈਟਵਰਕ ਵਿੱਚ 4G ਬੇਸ ਸਟੇਸ਼ਨਾਂ ਦੀ ਗਿਣਤੀ ਹੁਣ ਲਗਭਗ 60 ਪ੍ਰਤੀਸ਼ਤ ਹੋਈ ਹੈ।
ਇਹ ਦੋ ਸਾਲਾਂ ਵਿੱਚ 5.91 ਲੱਖ ਸਟੇਸ਼ਨਾਂ ਤੋਂ 12.55 ਲੱਖ ਸਟੇਸ਼ਨਾਂ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 2G ਨੈਟਵਰਕ 6 ਪ੍ਰਤੀਸ਼ਤ ਹੇਠਾਂ ਆ ਕੇ 6.61 ਲੱਖ ਤੋਂ 4.79 ਲੱਖ ਬੇਸ ਸਟੇਸ਼ਨਾਂ 'ਤੇ ਆ ਗਿਆ ਹੈ। ਇਸੇ ਤਰ੍ਹਾਂ 3G ਬੇਸ ਸਟੇਸ਼ਨਾਂ ਦੀ ਗਿਣਤੀ 3.6 ਲੱਖ ਤੋਂ ਘਟ ਕੇ 3.43 ਲੱਖ ਹੋ ਗਈ ਹੈ।