ਗੁਰੂਗ੍ਰਾਮ: ਅਮੇਜ਼ਨ ਇੰਡਿਆ ਤੇ ਫਲਿਪਕਾਰਟ ਵਰਗੀਆਂ ਕਈ ਈ-ਕਾਮਰਸ ਪਲੇਟਫਾਰਮ ਕੰਪਨੀਆਂ ਉੱਤੇ ਫੇਸਟੀਵਲ ਸੇਲਸ ਦੇ ਚੱਲਦਿਆ ਭਾਰਤ ਵਿੱਚ 4ਜੀ ਸਮਾਰਟ ਫੋਨ ਯੂਜ਼ਰਸ ਦੀ ਗਿਣਤੀ ਵਿੱਚ 60 ਲੱਖ ਦਾ ਵਾਧਾ ਹੋਵੇਗਾ। ਇਕ ਨਵੀਂ ਰਿਪੋਰਟ ਵਿੱਚ ਸ਼ੁਕਰਵਾਰ ਨੂੰ ਇਸ ਗੱਲ ਨੂੰ ਉਜਾਗਰ ਕੀਤਾ ਗਿਆ।
ਮਾਰਕੀਟ ਰਿਸਰਚ ਕੰਪਨੀ ਟੇਕਏਆਰਸੀ ਮੁਤਾਬਕ, ਆਨਲਾਈਨ ਫੈਸਟੀਵਲ ਸੇਲਸ ਵਿੱਚ ਦੇਸ਼ 'ਚ 2ਜੀ ਅਤੇ 3ਜੀ ਡਿਵਾਈਸ ਨੂੰ ਵਰਤੋਂ ਵਿੱਚ ਲਿਆ ਰਹੇ ਲੋਕ ਆਪਣੇ ਫੋਨਾਂ ਨੂੰ ਬਦਲਣਗੇ ਅਤੇ 4ਜੀ ਮੋਬਾਇਲਾਂ ਦੀ ਖ਼ਰੀਦਦਾਰੀ ਕਰਨਗੇ। ਇਨ੍ਹਾਂ ਤਿਉਹਾਰਾਂ ਦੇ ਸੀਜ਼ਨ ਵਿੱਚ ਅੰਦਾਜ਼ਨ 1 ਕਰੋੜ ਨਵੇਂ ਫੋਨ ਵਿਕਣਗੇ।
4 ਜੀ ਸਮਾਰਟਫੋਨ ਹੈਂਡਸੈੱਟ ਦਾ ਇੰਸਟਾਲਡ ਬੇਸ 1.3 ਫ਼ੀਸਦ ਤੋਂ ਵੱਧ ਕੇ 72.9 ਫ਼ੀਸਦ ਹੋ ਗਿਆ ਹੈ। ਗੈਰ-4ਜੀ ਸਮਾਰਟਫੋਨ ਦਾ ਇੰਸਟਾਲਡ ਬੇਸ ਅਜੇ ਵੀ ਵਰਤੋਂ ਵਿੱਚ ਆਉਣ ਵਾਲੇ ਸਮਾਰਟਫੋਨ ਦੇ 30 ਫ਼ੀਸਦ ਤੋਂ ਉੱਪਰ ਹੈ।
ਇਹ ਵੀ ਪੜ੍ਹੋ: ਪਣਡੁੱਬੀ INS ਖੰਡੇਰੀ ਨੇਵੀ 'ਚ ਸ਼ਾਮਲ, ਵਧੀ ਭਾਰਤ ਦੀ ਤਾਕਤ
ਟੇਕਏਆਰਸੀ ਦੇ ਸੰਸਥਾਪਕ ਫ਼ੈਜ਼ਲ ਕਾਵੋਸਾ ਨੇ ਇੱਕ ਬਿਆਨ ਵਿੱਚ ਕਿਹਾ ਕਿ, "ਤਿਉਹਾਰਾਂ ਦੇ ਮੌਕੇ ਕਈ ਆਕਰਸ਼ਕ ਆਫ਼ਰ ਵੇਖੇ ਜਾਣ ਦੀ ਉਮੀਦ ਹੈ,ਅਸੀਂ ਉਮੀਦ ਕਰ ਰਹੇ ਹਾਂ ਕਿ 2ਜੀ ਅਤੇ 3ਜੀ ਸਮਾਰਟਫੋਨ ਉਪਭੋਗਤਾ ਇਸ ਦਾ ਪੂਰਾ ਲਾਭ ਲੈਣਗੇ।"