ਨਵੀਂ ਦਿੱਲੀ: ਫੇਸਬੁੱਕ ਨੇ ਆਪਣੀ ਕੰਪਨੀਆਂ ਫੇਸਬੁੱਕ, ਵਾਅਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ 'ਤੇ ਭੁਗਤਾਨ ਕਰਨ ਲਈ ਨਵਾਂ ਭੁਗਤਾਨ ਸਿਸਟਮ 'ਫੇਸਬੁੱਕ ਪੇ 'ਲਾਂਚ ਕੀਤਾ ਹੈ। ਇਹ ਅਮਰੀਕਾ ਵਿੱਚ ਇਸ ਹਫ਼ਤੇ ਫੰਡਰੇਜਿੰਗ, ਇਨ-ਗੇਮ ਦੀ ਖ਼ਰੀਦਦਾਰੀ, ਪ੍ਰੋਗਰਾਮਾਂ ਦੀ ਟਿਕਟਾਂ, ਮੈਸੇਂਜਰ ਉੱਤੇ ਇੱਕ-ਦੂਜੇ ਨੂੰ ਭੁਗਤਾਨ (ਪਰਸਨ ਟੂ ਪਰਸਨ ਪੇਮੈਂਟ) ਅਤੇ ਫੇਸਬੁੱਕ ਮਾਰਕੀਟ ਪੈਲੇਸ ਤੇ ਪੇਜ਼ ਅਤੇ ਕਾਰੋਬਾਰਾਂ 'ਤੇ ਖ਼ਰੀਦਦਾਰੀ ਕਰਨ ਲਈ ਸ਼ੁਰੂ ਹੋਵੇਗਾ।
ਫੇਸਬੁੱਕ ਵਿੱਚ ਮਾਰਕੀਟ ਪੈਲੇਸ ਅਤੇ ਕਾਮਰਸ ਵਿੰਗ ਦੇ ਵਾਇਸ ਪ੍ਰੈਸੀਡੈਂਟ ਦੇਬੋਰਾਹ ਲਿਯੂ ਨੇ ਬੀਤੇ ਮੰਗਲਵਾਰ ਰਾਤ ਇੱਕ ਬਿਆਨ ਵਿੱਚ ਕਿਹਾ ਕਿ ਸਮੇਂ ਦੇ ਨਾਲ 'ਫੇਸਬੁੱਕ ਪੇ' ਨੂੰ ਹੋਰ ਲੋਕਾਂ ਵਿਚਕਾਰ ਹੋਰ ਸਥਾਨਾਂ 'ਤੇ, ਇੰਸਟਾਗ੍ਰਾਮ ਅਤੇ ਵਾਅਟਸਐਪ 'ਤੇ ਵੀ ਸ਼ੁਰੂ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ: ਗੂਗਲ ਨੇ ਡੂਡਲ ਕਰ ਦਿੱਤੀ ਬਾਲ ਦਿਵਸ ਦੀ ਵਧਾਈ
ਕੰਪਨੀ ਨੇ ਕਿਹਾ ਕਿ ਫੇਸਬੁੱਕ ਪੇ ਮੌਜੂਦਾ ਵਿੱਤੀ ਢਾਂਚਿਆਂ ਅਤੇ ਸਾਂਝੇਦਾਰੀਆਂ ਉੱਤੇ ਬਣਿਆ ਹੈ ਅਤੇ ਇਹ ਕੰਪਨੀ ਦੀ ਡਿਜੀਟਲ ਕਰੰਸੀ ਲਿਬ੍ਰਾ ਨੈਟਵਰਕ 'ਤੇ ਚੱਲਣ ਵਾਲੇ ਕੈਲਿਬ੍ਰਾ ਵਾਲੇਟ ਤੋਂ ਵੱਖਰੀ ਹੈ।