ਨਵੀਂ ਦਿੱਲੀ: ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਦਾ 'ਜ਼ੀਰੋ' ਰਿਟਰਨ ਭਰਨ ਵਾਲੀਆਂ ਇਕਾਈਆਂ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਐਸਐਮਐਸ ਰਾਹੀਂ ਮਹੀਨੇਵਾਰ ਅਤੇ ਤਿਮਾਹੀ ਵੇਰਵਿਆਂ ਨੂੰ ਜੀਐਸਟੀਆਰ-1 'ਤੇ ਭੇਜ ਸਕਣਗੇ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਇਹ ਜਾਣਕਾਰੀ ਦਿੱਤੀ।
ਸੀਬੀਆਈਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਦਮ 12 ਲੱਖ ਰਜਿਸਟਰਡ ਟੈਕਸਦਾਤਾਵਾਂ ਲਈ ਜੀਐਸਟੀ ਦੀ ਪਾਲਣਾ ਨੂੰ ਸੌਖਾ ਬਣਾਏਗਾ।
ਫਿਲਹਾਲ, ਇਨ੍ਹਾਂ ਟੈਕਸਦਾਤਾਵਾਂ ਨੂੰ ਸ਼ੇਅਰ ਕੀਤੇ ਪੋਰਟਲ 'ਤੇ ਹਰ ਮਹੀਨੇ ਜਾਂ ਹਰ ਤਿਮਾਹੀ 'ਤੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਪੈਂਦਾ ਹੈ ਅਤੇ ਉਸ ਤੋਂ ਬਾਅਦ, ਉਨ੍ਹਾਂ ਨੂੰ ਜੀਐਸਟੀ ਰਿਟਰਨ-1 ਦਾ ਵਿਕਰੀ ਵੇਰਵਾ ਦਰਜ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਜਾਣੋ, ਕੀ ਹੈ ਸਾਈਬਰ ਅਪਰਾਧੀਆਂ ਦੀ ਪਹਿਲੀ ਪਸੰਦ "ਈ-ਮੇਲ ਫਾਰਵਾਰਡਰ"
ਸੀਬੀਆਈਸੀ ਨੇ ਕਿਹਾ ਕਿ ਜੀਐਸਟੀਆਰ-1 ਦਾਇਰ ਕਰਨ ਦੇ ਚਾਹਵਾਨ ਟੈਕਸਦਾਤਾਵਾਂ ਨੂੰ ਐਸਐਮਐਸ ਦੀ ਸਹੂਲਤ ਸ਼ੁਰੂ ਕਰਨ ਲਈ 14409 ‘ਤੇ ਐਸਐਮਐਸ ਭੇਜਣਾ ਹੋਵੇਗਾ।
ਸੀਬੀਆਈਸੀ ਨੇ ਕਿਹਾ ਕਿ ਇਸ ਢੰਗ ਨਾਲ ਦਾਇਰ ਕੀਤੇ ਗਏ ਵੇਰਵਿਆਂ ਦੀ ਪੜਤਾਲ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਵਨ ਟਾਈਮ ਪਾਸਵਰਡ (ਓਟੀਪੀ) ਭੇਜ ਕੇ ਕੀਤੀ ਜਾ ਸਕਦੀ ਹੈ।