ਨਵੀਂ ਦਿੱਲੀ: ਕੋਵਿਡ -19 ਮਹਾਂਮਾਰੀ ਦੇ ਕਾਰਨ, 2020 ਵਿੱਚ ਖਪਤਕਾਰਾਂ ਦੇ ਖਰਚਿਆਂ ਵਿੱਚ ਗਿਰਾਵਟ ਆਈ ਹੈ, ਪਰ ਅਗਲੇ ਸਾਲ ਯਾਨੀ 2021 ਵਿੱਚ ਪਰਿਵਾਰਾਂ ਦੇ ਖਰਚਿਆਂ ਵਿੱਚ ਵਾਧਾ ਹੋਵੇਗਾ।
ਫਿਚ ਸਲਿਊਸ਼ਨਜ਼ ਨੇ ਸੋਮਵਾਰ ਨੂੰ ਕਿਹਾ ਕਿ 2021 ਵਿੱਚ ਖਪਤਕਾਰਾਂ ਦੇ ਖਰਚੇ 'ਚ 6.6 ਫੀਸਦੀ ਦਾ ਵਾਧਾ ਹੋਵੇਗਾ। ਮੌਜੂਦਾ ਸਾਲ ਯਾਨੀ 2020 ਵਿੱਚ ਖਪਤਕਾਰਾਂ ਦੇ ਖਰਚਿਆਂ 'ਚ 12.6 ਫੀਸਦੀ ਗਿਰਾਵਟ ਆਉਣ ਦੀ ਉਮੀਦ ਹੈ।
ਫਿਚ ਨੇ ਕਿਹਾ, "ਖਪਤਕਾਰਾਂ ਦੇ ਖਰਚਿਆਂ ਵਿੱਚ ਵਾਧਾ 2021 ਵਿੱਚ ਸਕਾਰਾਤਮਕ ਰਹੇਗਾ, ਪਰ ਸਾਡਾ ਮੰਨਣਾ ਹੈ ਕਿ ਬਹੁਤੇ ਦੇਸ਼ਾਂ ਦੀ ਤੁਲਨਾ ਵਿੱਚ ਇਹ ਸੁਸਤ ਰਹੇਗੀ, ਕਿਉਂਕਿ ਸਾਲ 2020 ਵਿੱਚ ਇਸ 'ਚ ਭਾਰੀ ਗਿਰਾਵਟ ਆਈ ਹੈ।"
ਫਿਚ ਦਾ ਅੰਦਾਜ਼ਾ ਹੈ ਕਿ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਬਣੀ ਰਹੇਗੀ, ਉਥੇ ਹੀ ਸਰਕਾਰ ਦੇ ਸਮਰਥਨ ਦੇ ਉਪਾਅ ਕਿੰਨੇ ਮਦਦਗਾਰ ਸਾਬਤ ਹੁੰਦੇ ਹਨ, ਇਸ ਉੱਤੇ ਸਵਾਲ ਖੜ੍ਹੇ ਹੁੰਦੇ ਹਨ।
ਫਿਚ ਸਲਿਊਸ਼ਨਜ਼ ਨੇ ਕਿਹਾ, “ਖਪਤਕਾਰ ਖਰਚੇ ਸਿਰਫ 2021 ਅਤੇ 2022 ਦੇ ਦੂਜੇ ਅੱਧ ਵਿੱਚ ਹੀ ਪਹੁੰਚ ਸਕਣਗੇ।”
ਉਨ੍ਹਾਂ ਕਿਹਾ, “ਸਾਡਾ ਅਨੁਮਾਨ ਹੈ ਕਿ ਭਾਰਤ ਵਿੱਚ ਘਰੇਲੂ ਖਰਚੇ 2021 ਵਿੱਚ ਵੱਧ ਜਾਣਗੇ। 2020 ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ, ਇਸ 'ਚ ਭਾਰੀ ਗਿਰਾਵਟ ਦੀ ਉਮੀਦ ਹੈ।”
ਫਿਚ ਸਲਿਊਸ਼ਨਜ਼ ਨੇ ਕਿਹਾ ਕਿ ਮੁੱਲ ਮੁਤਾਬਕ 2021 'ਚ ਪਰਿਵਾਰਾਂ ਦਾ ਖਰਚਾ 123 ਲੱਖ ਕਰੋੜ ਰੁਪਏ ਹੋਵੇਗਾ। ਇਹ 2019 'ਚ ਹੋਏ 121.6 ਲੱਖ ਕਰੋੜ ਰੁਪਏ ਦੇ ਮੁਕਾਬਲੇ ਮਹਿਜ਼ 1.2 ਫੀਸਦੀ ਵੱਧ ਹੈ।
ਉਨ੍ਹਾਂ ਕਿਹਾ ਕਿ ਖਪਤਕਾਰਾਂ ਦੇ ਖਰਚਿਆਂ ਦੀਆਂ ਸਾਰੀਆਂ ਸ਼੍ਰੇਣੀਆਂ 2021 ਵਿੱਚ ਸਕਾਰਾਤਮਕ ਵਾਧਾ ਦਰਜ ਕਰਨਗੀਆਂ।