ਨਵੀਂ ਦਿੱਲੀ: ਜੈੱਟ ਏਅਰਵੇਜ਼ ਦੀਆਂ ਸੇਵਾਵਾਂ ਮੁਅੱਤਲ ਹੋਣ ਕਾਰਨ ਪਰੇਸ਼ਾਨ ਜਹਾਜ ਕਰਮੀਆਂ ਲਈ ਸਪਾਇਸ ਜੈੱਟ ਇੱਕ ਰਾਹਤ ਭਰੀ ਖ਼ਬਰ ਲੈ ਕੇ ਆਇਆ ਹੈ। ਸਪਾਇਸ ਜੈੱਟ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਉਨ੍ਹਾਂ ਦੀਆਂ ਸੇਵਾਵਾ ਵਧਣ ਗੀਆਂ, ਉਹ ਉਨ੍ਹਾਂ ਵਿਮਾਨ ਕਰਮੀਆਂ ਨੂੰ ਪਹਿਲ ਦੇਣਗੇ ਜੋ ਜੈੱਟ ਇਰੇਅਰਵੇਜ਼ ਦੀਆਂ ਸੇਵਾਵਾਂ ਦੇ ਮੁਅੱਤਲ ਹੋਣ ਦੇ ਕਰ ਕੇ ਆਪਣੀ ਨੌਕਰੀ ਖੋਹ ਚੁੱਕੇ ਹਨ। ਸਪਾਇਸ ਜੈੱਟ ਨੇ ਪਹਿਲਾਂ ਵੀ 100 ਤੋਂ ਵੱਧ ਪਾਇਲਟ, 200 ਤੋਂ ਜ਼ਿਆਦਾ ਕੈਬਨ ਕਰੂ ਅਤੇ 200 ਦੇ ਕਰੀਬ ਟੈਕਨੀਕਲ ਅਤੇ ਏਅਰਪੋਰਟ ਸਟਾਫ਼ ਨੂੰ ਭਰਤੀ ਕੀਤਾ ਹੈ।
ਸਪਾਇਸ ਜੈੱਟ ਨੇ ਕਿਹਾ ਕਿ ਇਸ ਤੋਂ ਵੀ ਵੱਧ ਸਟਾਫ ਭਰਤੀ ਕਰਾਂਗੇ। ਛੇਤੀ ਹੀ ਸਪਾਇਸ ਜੈੱਟ ਵੱਡੀ ਗਿਣਤੀ ਵਿੱਚ ਨਵੇਂ ਜਹਾਜ਼ ਨੂੰ ਜੋੜਨ ਜਾ ਰਿਹਾ ਹੈ। ਸਪਾਇਸ ਜੈੱਟ ਹਰ ਉਹ ਕਦਮ ਉਠਾ ਰਿਹਾ ਹੈ ਜਿਸਦੇ ਨਾਲ ਮੁਸਾਫਰਾਂ ਦੀ ਤਕਲੀਫ ਨੂੰ ਘੱਟ ਕੀਤਾ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਸਪਾਇਸ ਜੈੱਟ ਨੇ ਵੀਰਵਾਰ ਨੂੰ ਦਿੱਲੀ-ਮੁੰਬਈ ਜਿਹੇ ਵੱਡੇ ਸ਼ਹਿਰਾਂ ਨੂੰ ਜੋੜਨ ਲਈ 24 ਨਵੇਂ ਉਡਾਨਾ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਉਡਾਨਾ ਮੁੰਬਈ ਤੋਂ ਕੋਲਕਾਤਾ, ਜੈਪੁਰ, ਹੈਦਰਾਬਾਦ, ਬਾਗਡੋਗਰਾ, ਮੈਂਗਲੁਰੂ ਅਤੇ ਅੰਮ੍ਰਿਤਸਰ ਨੂੰ ਜੋੜਣਗਿਆ। ਮਹੀਨੇ ਦੀ ਸ਼ੁਰੁਆਤ ਵਿੱਚ ਹੀ ਏਅਰਲਾਈਨ ਨੇ ਕੋਲਕਾਤਾ, ਚੈੰਨੱਈ ਅਤੇ ਵਾਰਾਣਸੀ ਨੂੰ ਮੁੰਬਈ ਨੂੰ ਜੋੜਨ ਵਾਲੀਆਂ 6 ਨਵੀਂ ਫਲਾਇਟਸ ਦੀ ਘੋਸ਼ਣਾ ਕੀਤੀ ਹੈ। ਇਹ ਸਾਰਿਆਂ ਉਡਾਣਾ 26 ਅਪ੍ਰੈਲ ਤੋਂ ਰੋਜਾਨਾ ਉਡਣਗਿਆ।
ਸਪਾਇਸ ਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੇਕਟਰ ਅਜੈ ਸਿੰਘ ਨੇ ਇੱਕ ਸਟੇਟਮੇੈਂਟ ਜਾਰੀ ਕਰਕੇ ਕਿਹਾ ਕਿ ਨਵੀਆਂ ਉਡਾਨਾਂ ਦੀ ਘੋਸ਼ਣਾ ਕਰਦੇ ਹੋਏ ਕਾਫ਼ੀ ਉਤਸ਼ਾਹਿਤ ਹਨ। ਇਸ ਸਮੇਂ ਇੰਡਸਟਰੀ ਵਿੱਚ ਉਡਾਨਾਂ ਦੀ ਕਾਫ਼ੀ ਕਮੀ ਹੈ ਅਤੇ ਸਪਾਇਸ ਜੈੱਟ ਹਰ ਉਹ ਸੰਭਵ ਕੋਸ਼ਿਸ਼ ਕਰੇਗਾ ਜਿਸਦੇ ਨਾਲ ਮੁਸਾਫਰਾਂ ਦੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇ।