ਨਵੀਂ ਦਿੱਲੀ : ਭਾਰਤ ਵਿੱਚ ਕੰਪਨੀ ਦੇ ਆਫ਼ੀਸ਼ੀਅਲ ਆਨਲਾਈਨ ਸਟੋਰ ਉੱਤੇ ਸ਼ੁੱਕਰਵਾਰ ਨੂੰ ਇੱਕ ਵਾਰ ਫ਼ਿਰ 1.65 ਲੱਖ ਰੁਪਏ ਕੀਮਤ ਵਾਲਾ ਸੈਮਸੰਗ ਗਲੈਕਸੀ ਫ਼ੋਲਡ ਪ੍ਰੀ-ਬੁਕਿੰਗ ਵਿੱਚ ਖੁੱਲ੍ਹਣ ਦੇ ਨਾਲ ਹੀ 30 ਮਿੰਟਾਂ ਵਿੱਚ ਹੀ ਵਿੱਕ ਗਿਆ। ਦੋ ਹਫ਼ਤਿਆਂ ਵਿੱਚ ਇਹ ਦੂਸਰੀ ਵਾਰ ਹੈ ਜਦ ਸੈਮਸੰਗ ਨੂੰ ਆਪਣੇ ਆਫ਼ੀਸੀਅਲ ਆਨਲਾਈਨ ਸਟੋਰ ਉੱਤੇ ਭਾਰਤ ਵਿੱਚ ਗਲੈਕਸੀ ਫ਼ੋਲਡ ਪ੍ਰੀ-ਬੁਕਿੰਗ ਬੰਦ ਕਰਨੀ ਪਈ।
ਡਿਵਾਇਸ ਦੀ ਪ੍ਰੀ-ਬੁਕਿੰਗ ਵਿੱਚ ਗਾਹਕਾਂ ਨੂੰ ਪਹਿਲਾ ਹੀ ਇੱਕੋ ਵਾਰ ਵਿੱਚ 1,64,999 ਰੁਪਏ ਦੇਣੇ ਹਨ ਅਤੇ ਇਸ ਤੋਂ ਬਾਅਦ 20 ਅਕਤੂਬਰ ਨੂੰ ਉਨ੍ਹਾਂ ਨੂੰ ਫ਼ੋਨ ਭੇਜ ਦਿੱਤਾ ਜਾਵੇਗਾ।
ਹਰ ਗਲੈਕਸੀ ਫ਼ੋਲਡ ਗਾਹਕ ਨੂੰ 24 ਘੰਟੇ 7 ਦਿਨ ਲਈ ਇੱਕ ਮਾਹਰ ਨਾਲ ਗੱਲ ਕਰਨ ਦੇ ਨਾਲ-ਨਾਲ ਇੱਕ ਸਾਲ ਲਈ ਇਨਫਿਨੀਟੀ ਫਲੈਕਸ ਡਿਸਪਲੇ ਪ੍ਰੋਟੈਕਸ਼ਨ ਦੀ ਸੁਵਿਧਾ ਮਿਲ ਜਾਵੇਗੀ
ਫ਼ੀਚਰ
- 3 ਸੈਲਫ਼ੀ ਕੈਮਰੇ
- 3 ਰੀਅਰ ਕੈਮਰਿਆਂ ਦਾ ਸੈੱਟਅੱਪ
- 16 ਮੈਗਾਪਿਕਸਲ ਦਾ ਅਲਟਰਾ ਵਾਇਡ ਕੈਮਰਾ
- 12 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ
- 12 ਮੈਗਾਪਿਕਸਲ ਦਾ ਟੈਲੀਫ਼ੋਟੋ ਕੈਮਰਾ
- 10 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ
- ਫ਼ੋਨ ਦੇ ਅੰਦਰ ਵੱਲ 2 ਕੈਮਰੇ
- ਫ਼ੋਨ ਵਿੱਚ ਦੋ ਬੈਟਰੀਆਂ
- ਦੋਵੇਂ ਬੈਟਰੀਆਂ ਕੁੱਲ 4380 ਐੱਮਏਐੱਚ ਕੈਪੀਸਿਟੀ ਮਿਲਦੀ ਹੈ
- ਬਿਨਾਂ ਤਾਰ ਵਾਲੇ ਚਾਰਜਰ ਦੀ ਸੁਵਿਧਾ