ETV Bharat / business

ਉੱਤਰ-ਪ੍ਰਦੇਸ਼ 'ਚ 45,000 ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ ਕੰਪਨੀਆਂ - ਹੀਰਾਨੰਦਾਨੀ ਗਰੁੱਪ ਗ੍ਰੇਟਰ ਨੋਇਡਾ

ਇੰਫ੍ਰਾਸਟ੍ਰੱਕਚਰ ਅਤੇ ਉਦਯੋਗਿਕ ਵਿਕਾਸ ਕੌਂਸਲਰ ਆਲੋਕ ਟੰਡਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਪਾਨ, ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਦੱਖਣੀ ਕੋਰੀਆ ਸਮੇਤ 10 ਦੇਸ਼ਾਂ ਦੀਆਂ ਕੰਪਨੀਆਂ ਨੇ ਨਿਵੇਸ਼ ਦੀ ਤਜਵੀਜ਼ ਦਿੱਤੀ ਹੈ।

ਉੱਤਰ-ਪ੍ਰਦੇਸ਼ 'ਚ 45,000 ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ ਕੰਪਨੀਆਂ

author img

By

Published : Oct 31, 2020, 6:28 PM IST

ਲਖਨਊ: ਕੋਰੋਨਾ ਸੰਕਟ ਦੌਰਾਨ ਵੀ ਯੋਗੀ ਸਰਕਾਰ ਵਿੱਤੀ ਵਿਵਸਥਾ ਠੀਕ ਕਰਨ ਵਿੱਚ ਲੱਗੀ ਰਹੀ। ਇਸ ਦੌਰਾਨ ਸੂਬਾ ਸਰਕਾਰ 45,000 ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਵਿੱਚ ਸਫ਼ਲ ਰਹੀ ਹੈ। ਜਲਦ ਹੀ ਇਹ ਕੰਪਨੀਆਂ ਨਿਵੇਸ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਗੀਆਂ।

ਇੰਫ੍ਰਾਸਟ੍ਰੱਕਚਰ ਅਤੇ ਉਦਯੋਗਿਕ ਵਿਕਾਸ ਕੌਂਸਲਰ ਆਲੋਕ ਟੰਡਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਪਾਨ, ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਦੱਖਣੀ ਕੋਰੀਆ ਸਮੇਤ 10 ਦੇਸ਼ਾਂ ਦੀਆਂ ਕੰਪਨੀਆਂ ਨੇ ਨਿਵੇਸ਼ ਦੀ ਤਜਵੀਜ਼ ਦਿੱਤੀ ਹੈ।

ਹੀਰਾਨੰਦਾਨੀ ਗਰੁੱਪ ਗ੍ਰੇਟਰ ਨੋਇਡਾ ਵਿੱਚ ਡਾਟਾ ਸੈਂਟਰ ਬਣਾਉਣ ਵਿੱਚ 750 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਬ੍ਰਿਟਾਨਿਆ ਇੰਡਸਟ੍ਰੀਜ਼ ਇੰਟੀਗ੍ਰੇਟੇਡ ਫ਼ੂਡ ਪ੍ਰੋਸੈਸਿੰਗ ਯੂਨਿਟ ਲਾਉਣ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਐਸੋਸੀਏਟਡ ਬ੍ਰਿਟਿਸ਼ ਫ਼ੂਡ ਪੀਐੱਲਸੀ (ਏਬੀ ਮੌਰੀ) ਖਮੀਰ ਉਤਪਾਦਨ ਰਿੰਗ ਵਿੱਚ 750 ਕਰੋੜ, ਡਿਕਸਨ ਟੈਕਨਾਲੋਜੀਸ ਕੰਜ਼ਿਊਮਰ ਇਲੈਕਟ੍ਰਾਨਿਕਸ ਵਿੱਚ 200 ਕਰੋੜ, ਨਵੇਲਿਕਸ (ਜਰਮਨੀ) ਫੁੱਟਵਿਅਰ ਨਿਰਮਾਣ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਨਾਲ ਹੀ ਸੂਰਿਆ ਗਲੋਬਲ ਫਲੈਕਸੀ ਫ਼ਿਲਮਜ਼ ਪ੍ਰਾਇਵੇਟ ਲਿਮਟਿਡ ਵੀ ਯੂਪੀ ਵਿੱਚ ਨਿਵੇਸ਼ ਕਰੇਗੀ।

ਆਈਆਈਡੀਸੀ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਉੱਤਰ ਪ੍ਰਦੇਸ਼ ਦੀਆਂ ਉਦਯੋਗਿਕ ਵਿਕਾਸ ਅਥਾਰਟੀਆਂ ਨੇ ਨਿਵੇਸ਼ ਯੋਜਨਾਵਾਂ ਦੇ ਲਈ ਲਗਭਗ 426 ਏਕੜ (326 ਜ਼ਮੀਨ) ਵੰਡੀਆਂ ਹਨ। ਜਿਸ ਵਿੱਚ ਲਗਭਗ 6,700 ਕਰੋੜ ਰੁਪਏ ਦਾ ਨਿਵੇਸ਼ ਤਜਵੀਜ਼ੀ ਹੈ ਅਤੇ ਲਗਭਗ 1,35,362 ਰੁਜ਼ਗਾਰ ਦੇ ਮੌਕਿਆਂ ਨੂੰ ਸਿਰਜੇ ਜਾਣ ਦੀ ਸੰਭਾਵਨਾ ਹੈ।

ਇਸ ਵਿੱਚ ਮੁੱਖ ਤੌਰ ਉੱਤੇ ਹੀਰਾਨੰਦਾਨੀ ਗਰੁੱਪ, ਸੂਰਿਆ ਗਲੋਬਲ, ਹਿੰਦੋਸਤਾਨ ਯੂਨਿਲੀਵਰ, ਐੱਮਜੀ ਕੈਪਸੂਲਜ਼, ਕੇਸ਼ੋ ਪੈਕੇਜਿੰਗ, ਮਾਉਂਟੇਨ ਵਿਊ ਟੈਕਨਾਲੋਜੀ ਸ਼ਾਮਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.