ਨਾਸਿਕ: ਐੱਨਸੀਪੀ ਪ੍ਰਮੁੱਖ ਸ਼ਰਧ ਪਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੇਂਦਰੀ ਵਪਾਰਕ ਮੰਤਰੀ ਪੀਊਸ਼ ਗੋਇਲ ਨੂੰ ਮਿਲਾਂਗਾ ਤਾਂਕਿ ਪਿਆਜ਼ ਦੇ ਨਿਰਯਾਤ ਉੱਤੇ ਲੱਗੀ ਰੋਕ ਹਟਾਈ ਜਾ ਸਕੇ।
ਪਵਾਰ ਨੇ ਕਿਹਾ ਕਿ ਸੂਬੇ ਵਿੱਚ ਉੱਦਧ ਠਾਕਰੇ ਸਰਕਾਰ ਵੱਲੋਂ 2 ਲੱਖ ਤੋਂ ਘੱਟ ਕਰਜ਼ ਉੱਤੇ ਐਲਾਨ ਮੁਆਫ਼ੀ ਨਾਲ 85 ਫ਼ੀਸਦੀ ਕਿਸਾਨਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕੁੱਝ ਹੀ ਦਿਨਾਂ ਵਿੱਚ ਕੇਂਦਰੀ ਵਪਾਰਕ ਮੰਤਰੀ ਪੀਊਸ਼ ਗੋਇਲ ਨਾਲ ਮਿਲਾਂਗਾ। ਪਿਆਜ਼ ਦੇ ਨਿਰਯਾਤ ਉੱਤੇ ਲੱਗੀ ਰੋਕ ਹਟਾਉਣ ਅਤੇ ਪਿਆਜ਼ ਦੇ ਭੰਡਾਰਣ ਉੱਤੇ ਲੱਗੀ ਰੋਕ ਵਿੱਚ ਢਿੱਲ ਦੇਣ ਦੀ ਮੰਗ ਕਰਾਂਗਾ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨ ਬੇਮੌਸਮੇ ਮੀਂਹ ਕਾਰਨ ਪ੍ਰਭਾਵਿਤ ਹੁੰਦੇ ਹਨ ਅਤੇ ਕੇਂਦਰ ਨੂੰ ਮਦਦ ਦੇਣੀ ਚਾਹੀਦੀ ਹੈ। ਲਗਭਗ 85 ਫ਼ੀਸਦੀ ਕਿਸਾਨਾਂ ਉੱਤੇ 2 ਲੱਖ ਰੁਪਏ ਤੋਂ ਘੱਟ ਦਾ ਕਰਜ਼ ਹੈ ਅਤੇ ਮਹਾਂਵਿਕਾਸ ਸਰਕਾਰ ਵੱਲੋਂ ਦਿੱਤੀ ਗਈ ਛੋਟ ਤੋਂ ਉਨ੍ਹਾਂ ਨੂੰ ਰਾਹਤ ਮਿਲੀ ਹੈ। ਬਾਕੀ 15 ਫ਼ੀਸਦੀ ਕਿਸਾਨਾਂ ਨੂੰ ਅਗਲੇ ਬਜ਼ਟ ਵਿੱਚ ਰਾਹਤ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਭਾਰਤ ਪਹੁੰਚਿਆ 790 ਟਨ ਆਯਾਤ ਕੀਤਾ ਪਿਆਜ਼, ਆਂਧਰਾ ਤੇ ਦਿੱਲੀ ਨੂੰ ਭੇਜਿਆ
ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਨੂੰ ਰਾਹਤ ਦੇਣ ਲਈ ਚਰਚਾ ਚੱਲ ਰਹੀ ਹੈ ਅਤੇ ਚੀਨੀ ਕਾਰਖ਼ਾਨਿਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ।
ਇਹ ਪੁੱਛੇ ਜਾਣ ਉੱਤੇ ਕਿ ਕੀ ਐੱਨਸੀਪੀ ਛੱਡਣ ਵਾਲੇ ਲੋਕਾਂ ਨੂੰ ਵਾਪਸ ਲਿਆ ਜਾਵੇਗਾ, ਉਨ੍ਹਾਂ ਕਿਹਾ ਕਿ ਸਥਾਨਕ ਨੇਤਾਵਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।