ਨਵੀ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਦੇਸ਼ ਦਾ ਬਜਟ ਪੇਸ਼ ਕਰਨਗੇ। ਕੱਲ ਤੁਸੀਂ ਸੀਤਾਰਮਨ ਦੇ ਹੱਥ 'ਚ ਇੱਕ ਬ੍ਰੀਫ਼ਕੇਸ ਵੇਖੋਗੇਂ ਜਿਸ ਨੂੰ ਲੈ ਕੇ ਹਰ ਸਾਲ ਬਜਟ ਦੇ ਦਿਨ ਵਿੱਤ ਮੰਤਰੀ ਲੈ ਕੇ ਪਹੁੰਚਦੇ ਹਨ।
ਬਜਟ ਵਾਲੇ ਦਿਨ ਵਿੱਤ ਮੰਤਰੀ ਦਾ ਸੰਸਦ 'ਚ ਬ੍ਰੀਫਕੇਸ ਲੈ ਕੇ ਪਹੁੰਚਣ ਦੀ ਰੀਤ ਕਾਫੀ ਪੁਰਾਣੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਸੰਵਿਧਾਨ 'ਚ ਬਜਟ ਸ਼ਬਦ ਦਾ ਇਸਤੇਮਾਲ ਹੀ ਨਹੀਂ ਕੀਤਾ ਗਿਆ ਹੈ। ਇਸ ਨੂੰ ਸਾਲਾਨਾ ਆਰਥਿਕ ਵਿਸ਼ਲੇਸ਼ਣ ਕਿਹਾ ਗਿਆ ਹੈ। ਬਜਟ ਸ਼ਬਦ ਵੀ ਇਸ ਬੈਗ ਦੇ ਨਾਲ ਜੁੜੀਆ ਹੈ।
ਦਰਅਸਲ 1733 'ਚ ਜਦੋਂ ਬ੍ਰਿਟਸ਼ ਪ੍ਰਧਾਨਮੰਤਰੀ ਤੇ ਵਿੱਤ ਮੰਤਰੀ ਰਾਬਰਟ ਵਾਲਪੋਲ ਸੰਸਦ 'ਚ ਦੇਸ਼ ਦੀ ਖਰਾਬ ਹਾਲਤ ਦਾ ਲੇਖਾਜੋਖਾ ਬਿਆਨ ਕਰਨ ਆਏ ਤਾਂ ਆਪਣੇ ਬਿਆਨ ਨਾਲ ਸਬੰਧਤ ਸਾਰੇ ਦਸਤਾਵੇਜ਼ ਇੱਕ ਚਮੜੇ ਦੇ ਬੈਗ 'ਚ ਰੱਖ ਕੇ ਲਿਆਏ। ਚਮੜੇ ਦੇ ਬੈਗ ਨੂੰ ਫ੍ਰੈਂਚ ਭਾਸ਼ਾ ਵਿੱਚ 'ਬੁਜੇਟ' ਕਿਹਾ ਜਾਂਦਾ ਹੈ। ਇਸ ਲਈ ਇਸ ਪਰੰਪਰਾ ਨੂੰ ਪਹਿਲਾ ਬੁਜੇਟ ਅਤੇ ਫਿਰ ਕਲਾਂਤਰ 'ਚ ਬਜਟ ਕਿਹਾ ਜਾਣ ਲੱਗ ਪਿਆ, ਜਦੋਂ ਵਿੱਤ ਮੰਤਰੀ ਚਮੜੇ ਦੇ ਬੈਗ 'ਚ ਬਜਟ ਦੇ ਦਸਤਾਵੇਜ਼ ਲੈ ਕੇ ਸੰਸਦ ਪਹੁੰਚਦੇ ਹਨ ਤਾਂ ਸੰਸਦ ਉਸ ਨੂੰ ਕਹਿੰਦੇ ਹਨ ਕਿ 'ਬਜਟ ਖੋਲੋਂ, ਵੇਖੀਏ ਇਸ 'ਚ ਕੀ ਹੈ। ਅੰਗ੍ਰੇਜਾਂ ਨੇ ਇਸ ਪਰੰਪਰਾ ਨੂੰ ਭਾਰਤ 'ਚ ਵਧਾਇਆਂ ਜੋ ਕਿ ਹੁਣ ਤੱਕ ਜਾਰੀ ਹੈ। ਆਜ਼ਾਦੀ ਤੋਂ ਬਾਅਦ, ਜਦੋਂ ਪਹਿਲੇ ਵਿੱਤ ਮੰਤਰੀ ਆਰ.ਕੇ.ਸ਼ਾਨਮੁਖਮ ਨੇ 26 ਜਨਵਰੀ, 1947 ਨੂੰ ਬਜਟ ਪੇਸ਼ ਕੀਤਾ ਤਾਂ ਉਹ ਚਮੜੇ ਦੇ ਬੈਗ ਨਾਲ ਸੰਸਦ 'ਤੇ ਪਹੁੰਚੇ ਸਨ।
ਸਮੇਂ ਦੇ ਨਾਲ ਬਦਲਦਾ ਰਿਹਾ ਬ੍ਰੀਫ਼ਕੇਸ ਦਾ ਰੰਗ
ਇਸ ਬੈਗ ਦਾ ਆਕਾਰ ਤਾਂ ਬਰਾਬਰ ਰਿਹਾ ਪਰ ਸਮੇ ਦੇ ਨਾਲ ਇਸ ਦਾ ਰੰਗ ਬਦਲਦਾ ਰਿਹਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 'ਚ ਇਕ ਸਥਾਈ ਬਜਟ ਪੇਸ਼ ਕੀਤਾ ਉਸ ਵੇਲੇ ਮਨਮੋਹਨ ਸਿੰਘ ਕਾਲਾ ਬੈਗ ਲੈ ਕੇ ਸੰਸਦ ਪਹੁੰਚੇ ਸਨ। ਜਵਾਹਰ ਲਾਲ ਨਹਿਰੂ, ਯਸ਼ਵੰਤ ਸਿਨਹਾ ਵੀ ਬਜਟ ਪੇਸ਼ ਕਰਨ ਲਈ ਇੱਕ ਕਾਲਾ ਬੈਗ ਲੈ ਕੇ ਆਏ ਸਨ, ਜਦਕਿ ਪ੍ਰਣਬ ਮੁਖਰਜੀ ਲਾਲ ਬਰੀਫਕੇਸ ਨਾਲ ਲੈ ਕੇ ਸੰਸਦ ਪਹੁੰਚੇ ਸਨ। ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਭੂਰੇ ਅਤੇ ਲਾਲ ਰੰਗ ਦਾ ਬ੍ਰੀਫਕੇਸ ਲੈ ਕੇ ਸੰਸਦ ਪਹੁੰਚੇ ਸਨ।