ਜੇਨੇਵਾ: ਅੰਤਰ-ਰਾਸ਼ਟਰੀ ਲੇਬਰ ਸੰਗਠਨ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਇਸ ਸਾਲ ਬੇਰੁਜ਼ਗਾਰੀ ਦਾ ਅੰਕੜਾ ਵੱਧ ਕੇ 2.5 ਅਰਬ ਹੋ ਜਾਵੇਗਾ।
ਸੋਮਵਾਰ ਨੂੰ ਜਾਰੀ ਹੋਏ 'ਵਰਲਡ ਇੰਪਲਾਇਮੈਂਟ ਐਂਡ ਸੋਸ਼ਲ ਆਉਟਲੁੱਕ (ਡਬਲਿਊਈਐੱਸਓ): ਟ੍ਰੈਂਡਜ਼ 2020' ਰਿਪਰੋਟ ਮੁਤਾਬਕ ਦੁਨੀਆਂ ਭਰ ਵਿੱਚ ਲਗਭਗ ਅੱਧਾ ਅਰਬ ਲੋਕ ਜਿੰਨੇ ਘੰਟੇ ਕੰਮ ਕਰਨਾ ਚਾਹੁੰਦੇ ਹਨ, ਉਸ ਤੋਂ ਘੱਟ ਘੰਟਿਆਂ ਤੱਕ ਤਨਖ਼ਾਹ ਉੱਤੇ ਕੰਮ ਕਰ ਰਹੇ ਹਨ ਜਾਂ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਤਨਖ਼ਾਹ ਉੱਤੇ ਕੰਮ ਨਹੀਂ ਮਿਲ ਰਿਹਾ ਹੈ।
ਜਾਣਕਾਰੀ ਮੁਤਾਬਕ ਰੁਜ਼ਗਾਰ ਅਤੇ ਸਮਾਜਿਕ ਰੁਝਾਨਾਂ ਉੱਤੇ ਆਈਐੱਲਓ ਦੀ ਰਿਪੋਰਟ ਦੱਸਦੀ ਹੈ ਕਿ ਵੱਧਦੀ ਬੇਰੁਜ਼ਗਾਰੀ ਅਤੇ ਅਸਮਾਨਤਾ ਦੇ ਜਾਰੀ ਰਹਿਣ ਦੇ ਨਾਲ ਸਹੀ ਕੰਮ ਦੀ ਘਾਟ ਦੇ ਕਾਰਨ ਲੋਕਾਂ ਨੂੰ ਆਪਣੇ ਕੰਮ ਦੇ ਮਾਧਿਅਮ ਰਾਹੀਂ ਬਿਹਤਰ ਜ਼ਿੰਦਗੀ ਜਿਉਣਾ ਮੁਸ਼ਕਿਲ ਹੋ ਗਿਆ ਹੈ।
ਵੈਸੋ ਮੁਤਾਬਕ ਦੁਨੀਆਂ ਭਰ ਵਿੱਚ ਬੇਰੁਜ਼ਗਾਰ ਮੰਨੇ ਗਏ 18.8 ਕਰੋੜ ਲੋਕਾਂ ਵਿੱਚ 16.5 ਕਰੋੜ ਲੋਕਾਂ ਕੋਲ ਨਾਕਾਫ਼ੀ ਤਨਖ਼ਾਹ ਵਾਲਾ ਕੰਮ ਹੈ ਅਤੇ 12 ਕਰੋੜ ਲੋਕਾਂ ਨੇ ਜਾਂ ਤਾਂ ਸਹੀ ਮੰਨ ਨਾਲ ਕੰਮ ਲੱਭਣਾ ਛੱਡ ਦਿੱਤਾ ਹੈ ਜਾਂ ਲੇਬਰ ਮਾਰਕਿਟ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਹੈ।
ਆਈਐੱਲਓ ਦੇ ਮਹਾਂ-ਨਿਰਦੇਸ਼ਕ ਗਾਏ ਰਾਏਡਰ ਨੇ ਇੱਥੇ ਸੰਯੁਕਤ ਰਾਸ਼ਟਰ ਸਮਾਚਾਰ ਸੰਮੇਲਨ ਵਿੱਚ ਕਿਹਾ ਕਿ ਦੁਨੀਆਂ ਭਰ ਵਿੱਚ ਜ਼ਿਆਦਾਤਰ ਲੋਕਾਂ ਲਈ ਜੀਵਿਕਾ ਦਾ ਸਰੋਤ ਹਾਲੇ ਵੀ ਲੇਬਰ ਬਾਜ਼ਾਰ ਅਤੇ ਲੇਬਰ ਗਤੀਵਿਧੀ ਬਣਿਆ ਹੋਇਆ ਹੈ, ਪਰ ਦੁਨੀਆਂ ਭਰ ਦੇ ਤਨਖ਼ਾਹੀ ਕੰਮ, ਪ੍ਰਕਾਰ ਅਤੇ ਕੰਮ ਦੀ ਸਮਾਨਤਾ ਅਤੇ ਉਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਲੇਬਰ ਬਾਜ਼ਾਰ ਦਾ ਨਤੀਜਾ ਬਹੁਤ ਹੀ ਅਸਮਾਨ ਹੈ।