ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਦੱਸਿਆ ਕਿ ਡਿਜੀਟਲ ਟੈਕਨਾਲੋਜੀ ਨੇ ਕੋਰੋਨਾ ਵਾਇਰਸ ਦੌਰਾਨ ਬੈਂਕਿੰਗ ਸੇਵਾਵਾਂ ਦੀ ਵਰਤੋਂ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਇਸ ਔਖੇ ਸਮੇਂ ਵਿੱਚ ਇਹ ਆਧਾਰ ਰਾਹੀਂ ਪੇਮੈਂਟ ਸਿਸਟਮ ਰਾਹੀਂ ਹੀ ਸੰਭਵ ਹੋਇਆ ਹੈ, ਜਿਸ ਨੇ ਕਿ ਪਿਛਲੇ 40 ਦਿਨਾਂ ਦੌਰਾਨ ਰੋਜ਼ਾਨਾ ਲਗਭਗ 113 ਲੱਖ ਵਾਰ ਲੈਣ-ਦੇਣ ਕਰਵਾਇਆ ਹੈ।
-
Avg. daily AePS transactions doubled to 113 Lakh: Total 43 Cr. transactions of Rs. 16,101 Cr. made during the lockdown. DFS Congratulates the whole banking system & lauds BCs/CSPs for making it possible by providing services via biometric devices even in remote areas @FinMinIndia pic.twitter.com/6AsapLBCgR
— DFS (@DFS_India) May 4, 2020 " class="align-text-top noRightClick twitterSection" data="
">Avg. daily AePS transactions doubled to 113 Lakh: Total 43 Cr. transactions of Rs. 16,101 Cr. made during the lockdown. DFS Congratulates the whole banking system & lauds BCs/CSPs for making it possible by providing services via biometric devices even in remote areas @FinMinIndia pic.twitter.com/6AsapLBCgR
— DFS (@DFS_India) May 4, 2020Avg. daily AePS transactions doubled to 113 Lakh: Total 43 Cr. transactions of Rs. 16,101 Cr. made during the lockdown. DFS Congratulates the whole banking system & lauds BCs/CSPs for making it possible by providing services via biometric devices even in remote areas @FinMinIndia pic.twitter.com/6AsapLBCgR
— DFS (@DFS_India) May 4, 2020
ਵਿੱਤੀ ਸੇਵਾਵਾਂ ਵਿਭਾਗ ਮੁਤਾਬਕ ਇਸ ਲੌਕਡਾਊਨ ਦੌਰਾਨ 43 ਕਰੋੜ ਵਾਰ 16,101 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ, ਜੋ ਕਿ ਇਸੇ ਪੀਰੀਅਡ ਦੌਰਾਨ ਪਹਿਲਾਂ ਕੀਤੇ ਗਏ ਲੈਣ-ਦੇਣ ਦਾ ਦੋਗੁਣਾ ਹੈ। ਵਿੱਤੀ ਵਿਭਾਗ ਨੇ ਸਾਰੇ ਬੈਂਕਿੰਗ ਸਿਸਟਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬਾਇਓ ਮੈਟਰਿਕ ਡਿਵਾਇਸਾਂ ਰਾਹੀਂ ਇਹ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਬੀ.ਸੀ ਅਤੇ ਸੀਐੱਸਪੀ ਪ੍ਰਸ਼ੰਸਾ ਦੀ ਪਾਤਰ ਹੈ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ ਅਤੇ ਬੈਂਕਿੰਗ ਸੇਵਾਵਾਂ ਵੀ ਬੰਦ ਸਨ। ਇਸੇ ਦੌਰਾਨ ਡਿਜੀਟਲ ਲੈਣ-ਦੇਣ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ। ਇਸ ਨਾਲ ਲੋਕਾਂ ਨੂੰ ਏਟੀਐੱਮ ਜਾਂ ਬੈਂਕ ਜਾ ਕੇ ਨਕਦੀ ਲੈਣ ਦਾ ਵੀ ਇੰਤਜ਼ਾਰ ਨਹੀਂ ਕਰਨਾ ਪਿਆ।
ਦੇਸ਼ ਦੇ ਲੋਕਾਂ ਨੇ ਜ਼ਿਆਦਾਤਰ ਡਿਜੀਟਲ ਸੇਵਾਵਾਂ ਰਾਹੀਂ ਹੀ ਲੈਣ ਦੇਣ ਕੀਤਾ, ਜਿਸ ਦੇ ਵਿੱਚ ਆਧਾਰ ਦਾ ਉਨ੍ਹਾਂ ਦੇ ਬੈਂਕ ਖ਼ਾਤਿਆਂ ਨਾਲ ਜੁੜੇ ਹੋਣਾ ਬਹੁਤ ਹੀ ਲਾਹੇਵੰਦ ਸਾਬਿਤ ਹੋਇਆ ਹੈ।