ਨਵੀਂ ਦਿੱਲੀ: ਰਾਸ਼ਟਰੀ ਕੈਰੀਅਰ ਏਅਰ ਇੰਡੀਆ ਦੀਆਂ ਪਾਇਲਟ ਯੂਨੀਅਨਾਂ ਨੇ ਆਪਣੇ ਮੈਬਰਾਂ ਨੂੰ ਸਲਾਹ ਦਿੱਤੀ ਹੈ ਕਿ ਏਅਰਲਾਈਨ ਨੂੰ ਸੰਭਾਲਣ ਵਾਲੇ ਕਰਮਚਾਰੀਆਂ ਦੀ ਬੋਲੀ ’ਚ ਹਿੱਸਾ ਨਾ ਲੈਣ।
ਇਕ ਸਯੁੰਕਤ ਸੂਚਨਾ ਅਨੁਸਾਰ, ਦੋਹਾਂ ਯੂਨੀਅਨਾਂ ਨੇ ਕਿਹਾ, " ਏਅਰ ਇੰਡੀਆ ਇੱਕ ਰਣਨੀਤਿਕ ਵਿਕਰੀ ’ਚ ਇਕ ਕਰਮਚਾਰੀ ਬੋਲੀ ਦੇ ਸਬੰਧ ’ਚ ਮੀਨਾਕਸ਼ੀ ਮਲਿਕ ਦਾ ਇੱਕ ਪੱਤਰ ਸਾਡੇ ਧਿਆਨ ’ਚ ਲਿਆਂਦਾ ਗਿਆ ਹੈ।
"ਇਸ ਸਬੰਧ ’ਚ ਸਾਰੇ ਪਾਇਲਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਬੰਧਨ ਅਧਿਕਾਰੀ ਦੁਆਰਾ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੂੰ ਉਸ ਸਮੇਂ ਤੱਕ ਨਾ ਸਵੀਕਾਰ ਕਰਨ ਅਤੇ ਨਾ ਹੀ ਉਸ ’ਚ ਭਾਗ ਲੈਣ, ਜਦੋਂ ਤੱਕ ਏਅਰ ਇੰਡੀਆ ਦੇ ਮੁੱਖ ਪ੍ਰਬੰਧਕ ਅਧਿਕਾਰੀਆਂ ਦੁਆਰਾ ਪਾਇਲਟਾਂ ਦੇ ਲਈ ਅਜੀਬੋ-ਗਰੀਬ 70 ਪ੍ਰਤੀਸ਼ਤ ਤਨਖ਼ਾਹ ’ਚ ਕਟੌਤੀ ਦੇ ਮੁੱਦੇ ’ਚ ਸੁਧਾਰ ਨਹੀਂ ਕੀਤਾ ਜਾਂਦਾ।
"ਇਸ ਤੋਂ ਇਲਾਵਾ, ਪਾਇਲਟਾਂ ਨੂੰ ਗੈਰ-ਕਾਨੂੰਨੀ ਢੰਗ ਨਾਲ 25 ਪ੍ਰਤੀਸ਼ਤ ਬਕਾਏ ਦੇ ਭੁਗਤਾਨ ’ਤੇ ਕੋਈ ਸਪੱਸ਼ਟਤਾ ਨਹੀਂ ਹੈ। ਜਦੋਂ ਕਿ ਏਅਰ ਇੰਡੀਆ ਦੇ ਲਈ ਬੋਲੀ ਲਾਉਣ ਲਈ 14 ਦਸੰਬਰ ਦੀ ਸਮੇਂ ਸੀਮਾਂ ਦੇ ਨੇੜੇ ਹੈ।
ਯੂਨੀਅਨਾਂ ਨੇ ਅੱਗੇ ਕਿਹਾ ਕਿ ਜਿੱਥੇ ਭਾਰਤ ਦੀਆਂ ਹੋਰ ਵੱਡੀਆਂ ਏਅਰ ਲਾਈਨਾਂ ਨੇ ਆਪਣੇ ਪਾਈਲਟਾਂ ਦੇ ਵੇਤਨ ਕਟੌਤੀ ਦੇ ਮਾਮਲੇ ’ਤੇ ਸੋਧ ਕੀਤੀ ਹੈ, ਉੱਥੇ ਹੀ ਏਅਰ ਇੰਡੀਆ ਇੱਕ ਸਰਕਾਰੀ ਮਲਕੀਅਤ ਵਾਲੀ ਪਬਲਿਕ ਸੈਕਟਰ ਦੀ ਕੰਪਨੀ ਹੈ, ਜਿਸ ਵੱਲੋਂ ਹਾਲੇ ਤੱਕ ਸੋਧ ਕੀਤੇ ਜਾਣਾ ਬਾਕੀ ਹੈ।
ਸੂਚਨਾ ’ਚ ਇਹ ਕਿਹਾ ਗਿਆ ਹੈ, "ਅਸੀਂ ਇੱਕ ਵਾਰ ਫੇਰ ਤੋਂ ਇਹ ਚਾਹੁੰਦੇ ਹਾਂ ਕਿ ਮੁੱਖ ਪ੍ਰਬੰਧਕਾਂ ਦੁਆਰਾ ਕਿਸੇ ਸੰਚਾਰ ਤੋਂ ਪਹਿਲਾਂ, ਰਣਨੀਤਿਕ ਵਿਕਰੀ ’ਚ ਕਰਮਚਾਰੀ ਬੋਲੀ ਲਾਉਣ ਦੀ ਕਿਸੇ ਵੀ ਪ੍ਰਕਿਰਿਆ ’ਚ ਹਿੱਸਾ ਨਾ ਲੈਣ।