ਅਮਰੀਕੀ-ਈਰਾਨ ਤਨਾਅ ਕਾਰਨ ਭਾਰਤ ਦਾ ਬਾਸਮਤੀ ਚੌਲ ਨਿਰਯਾਤ ਹੋ ਸਕਦੈ ਪ੍ਰਭਾਵਿਤ - ਆਲ ਇੰਡੀਆ ਰਾਇਸ ਐਕਸਪੋਟਰਜ਼ ਐਸੋਸੀਏਸ਼ਨ
ਆਲ ਇੰਡੀਆ ਰਾਇਸ ਐਕਸਪੋਟਰਜ਼ ਐਸੋਸੀਏਸ਼ਨ (ਏਆਈਆਰਈਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਭਾਰਤੀ ਬਾਸਮਤੀ ਦੇ ਨਿਰਯਾਤ ਦਾ ਇੱਕ ਮਹੱਤਵਪੂਰਨ ਮੰਜ਼ਿਲ ਹੈ। ਜੇ ਨਿਰਯਾਤ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਨਾਲ ਘਰੇਲੂ ਕੀਮਤਾਂ ਉੱਤੇ ਅਸਰ ਪਵੇਗਾ ਅਤੇ ਅੰਤ ਕਿਸਾਨਾਂ ਨੂੰ ਨੁਕਸਾਨ ਹੋਵੇਗਾ।
ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਵਿਚਕਾਰ ਤਨਾਅ ਦੇ ਵੱਧਣ ਕਾਰਨ ਭਾਰਤ ਦੇ ਬਾਸਮਤੀ ਚੌਲ ਨਿਰਯਾਤ ਉੱਤੇ ਪ੍ਰਤੀਕੂਲ ਅਸਰ ਪੈ ਸਕਦਾ ਹੈ। ਭਾਰਤੀ ਚੌਲ ਨਿਰਯਾਤਕਾਂ ਦੇ ਸੰਗਠਨ ਨੇ ਸਥਿਤੀ ਵਿੱਚ ਸੁਧਾਰ ਹੋਣ ਤੱਕ ਆਪਣੇ ਮੈਂਬਰਾਂ ਨੂੰ ਬਾਸਮਤੀ ਚੌਲਾਂ ਦੀ ਖੇਪ ਨਾ ਭੇਜਣ ਨੂੰ ਕਿਹਾ ਹੈ। ਉੱਥੇ ਹੀ ਚਾਹ ਬੋਰਡ ਨੇ ਵੀ ਇਸ ਸਥਿਤੀ ਵਿੱਚ ਚਾਹ ਨਿਰਯਾਤ ਪ੍ਰਭਾਵਿਤ ਹੋਣ ਦਾ ਸ਼ੱਕ ਪ੍ਰਗਟਾਇਆ ਹੈ।
ਆਲ ਇੰਡੀਆ ਰਾਇਸ ਐਕਸਪੋਟਰਜ਼ ਐਸੋਸੀਏਸ਼ਨ (ਏਆਈਆਰਈਏ) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਈਰਾਨ ਭਾਰਤੀ ਬਾਸਮਤੀ ਦੇ ਨਿਰਯਾਤ ਦੀ ਇੱਕ ਮਹੱਤਵਪੂਰਨ ਮੰਜ਼ਿਲ ਹੈ। ਜੇ ਨਿਰਯਾਤ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਨਾਲ ਘਰੇਲੂ ਮੰਜ਼ਿਲਾਂ ਉੱਤੇ ਅਸਰ ਪਵੇਗਾ ਅਤੇ ਅੰਤ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਸੰਗਠਨ ਨੇ ਸਥਿਤੀ ਵਿੱਚ ਸੁਧਾਰ ਹੋਣ ਤੱਕ ਨਿਰਯਾਤਕਾਂ ਨੂੰ ਖੇਪ ਨਾ ਭੇਜਣ ਨੂੰ ਕਿਹਾ ਹੈ।
ਸੰਗਠਨ ਨੇ ਪ੍ਰਧਾਨ ਨਾਥੀ ਰਾਮ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੁਣ ਦੀ ਸਥਿਤੀ ਵਿੱਚ ਈਰਾਨ ਨੂੰ ਬਾਸਮਤੀ ਚੌਲਾਂ ਦਾ ਨਿਰਯਾਤ ਸੰਭਵ ਨਹੀਂ ਹੈ। ਅਸੀਂ ਆਪਣੇ ਮੈਂਬਰਾਂ ਨੂੰ ਮਸ਼ਵਰਾ ਜਾਰੀ ਕਰ ਕੇ ਸਾਵਧਾਨ ਰਹਿਣ ਅਤੇ ਸਥਿਤੀ ਵਿੱਚ ਸੁਧਾਰ ਹੋਣ ਤੱਕ ਖੇਪ ਨਾ ਭੇਜਣ ਨੂੰ ਕਿਹਾ ਹੈ।
ਪਿਛਲੇ ਵਿੱਤੀ ਸਾਲ ਵਿੱਚ ਭਾਰਤ ਨੇ 32,800 ਕਰੋੜ ਰੁਪਏ ਦੇ ਬਾਸਮਤੀ ਚੌਲ ਨਿਰਯਾਤ ਕੀਤੇ ਸਨ। ਇਸ ਵਿੱਚ ਲਗਭਗ 10,800 ਕਰੋੜ ਰੁਪਏ ਦਾ ਬਾਸਮਤੀ ਚੌਲ ਇਕੱਲੇ ਈਰਾਨ ਨੂੰ ਨਿਰਯਾਤ ਕੀਤਾ ਗਿਆ ਸੀ। ਟੀ ਬੋਰਡ ਨੇ ਕੋਲਕਾਤਾ ਵਿੱਚ ਅਲੱਗ ਤੋਂ ਬਿਆਨ ਜਾਰੀ ਕਰ ਈਰਾਨ-ਅਮਰੀਕਾ ਦੇ ਤਨਾਅ ਕਾਰਨ ਚਾਹ ਨਿਰਯਾਤ ਦੇ ਪ੍ਰਭਾਵਿਤ ਹੋਣ ਦਾ ਸ਼ੱਕ ਪ੍ਰਗਟਾਇਆ ਹੈ।
ਟੀ ਬੋਰਡ ਦੇ ਚੇਅਰਮੈਨ ਪੀ ਕੇ ਬੇਜਬਰੁਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਈਰਾਨ ਅਤੇ ਅਮਰੀਕਾ ਵਿਚਕਾਰ ਸੰਘਰਸ਼ ਵੱਧਦਾ ਹੈ ਤਾਂ ਇਸ ਦਾ ਅਸਰ ਪਵੇਗਾ। ਹੱਥਾਂ ਨਾਲ ਬਣਾਈ ਗਈ ਚਾਹ (ਆਰਥੋਡੈਕਸ ਟੀ) ਦਾ ਨਿਰਯਾਤ ਪ੍ਰਭਾਵਿਤ ਹੋਵੇਗਾ।
ਜਾਣਕਾਰੀ ਮੁਤਾਬਕ ਸੋਵਿਅਤ ਸੰਘ ਤੋਂ ਅਲੱਗ ਹੋਏ ਦੇਸ਼ਾਂ (ਸੀਆਈਐੱਸ ਦੇਸ਼ਾਂ) ਤੋਂ ਬਾਅਦ ਈਰਾਨ ਭਾਰਤੀ ਆਰਥੋਡੈਕਸ ਟੀ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਭਾਰਤ ਨੇ ਨਵੰਬਰ 2019 ਤੱਕ ਸੀਆਈਐੱਸ ਦੇਸ਼ਾਂ ਨੂੰ 528 ਲੱਖ ਕਿਲੋਗ੍ਰਾਮ ਆਰਥੋਡੈਕਸ ਟੀ ਦਾ ਨਿਰਯਾਤ ਕੀਤਾ ਹੈ, ਜਦਕਿ ਈਰਾਨ ਨੂੰ ਇਸ ਦੌਰਾਨ 504.3 ਲੱਖ ਕਿਲੋ ਆਰਥੋਡੈਕਸ ਟੀ ਦਾ ਨਿਰਯਾਤ ਕੀਤਾ ਗਿਆ।
GP
Conclusion: