ETV Bharat / business

ਜੀਐੱਸਟੀ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ : ਸੁਬਰਾਮਨਿਅਮ ਸੁਆਮੀ - punjab finance minister

ਸੁਬਰਾਮਨਿਅਮ ਸੁਆਮੀ ਇੱਥੇ ਪ੍ਰਗਿਆ ਭਾਰਤੀ ਵੱਲੋਂ 'ਭਾਰਤ-ਸਾਲ 2030 ਤੱਕ ਇੱਕ ਆਰਥਿਕ ਮਹਾਂਸ਼ਕਤੀ' ਵਿਸ਼ੇ ਉੱਤੇ ਹੋਏ ਸੰਮੇਲਨ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਉੱਤੇ ਹਾਲਾਂਕਿ, ਦੇਸ਼ ਨੇ 8 ਫ਼ੀਸਦੀ ਆਰਥਿਕ ਵਾਧਾ ਦਰ ਹਾਸਲ ਕੀਤੀ ਹੈ, ਪਰ ਕਾਂਗਰਸ ਨੇਤਾ ਵੱਲੋਂ ਅੱਗੇ ਵਧਾਏ ਗਏ ਸੁਧਾਰਾਂ ਵਿੱਚ ਅੱਗੇ ਕੋਈ ਬਿਹਤਰੀ ਨਹੀਂ ਦਿਖੀ ਹੈ।

Subrmanian says GST biggest madness of the 21st century
ਜੀਐੱਸਟੀ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ : ਸੁਬਰਾਮਨਿਅਮ ਸੁਆਮੀ
author img

By

Published : Feb 20, 2020, 4:30 PM IST

ਹੈਦਰਾਬਾਦ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨਿਅਮ ਸੁਆਮੀ ਨੇ ਮਹੱਤਵਪੂਰਨ ਕਰ ਸੁਧਾਰ ਮੰਨੇ ਜਾ ਰਹੇ ਮਾਲ ਕਰ ਅਤੇ ਸੇਵਾਕਰ (ਜੀਐੱਸਟੀ) ਨੂੰ ਬੁੱਧਵਾਰ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਦੱਸਿਆ। ਉਨ੍ਹਾਂ ਕਿਹਾ ਦੇਸ਼ ਨੂੰ 2030 ਤੱਕ ਮਹਾਂਸ਼ਕਤੀ ਬਣਾਉਣ ਲਈ ਸਾਲਾਨਾ 10 ਫ਼ੀਸਦੀ ਦੀ ਵਾਧਾ ਦਰ ਦੇ ਨਾਲ ਅੱਗੇ ਵੱਧਣਾ ਹੋਵੇਗਾ।

ਸੁਆਮੀ ਨੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿੰਘ ਰਾਓ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤਾ ਗਏ ਸੁਧਾਰਾਂ ਦੇ ਲਈ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ 'ਭਾਰਤ ਰਤਨ' ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ।

ਸੁਬਰਾਮਨਿਅਮ ਸੁਆਮੀ ਇੱਥੇ ਪ੍ਰਗਿਆ ਭਾਰਤ ਵੱਲੋਂ 'ਭਾਰਤ ਸਾਲ 2030 ਤੱਕ ਇੱਕ ਆਰਥਿਕ ਮਹਾਂਸ਼ਕਤੀ' ਵਿਸ਼ੇ ਉੱਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਉੱਤੇ ਹਾਲਾਂਕਿ, ਦੇਸ਼ ਨੇ 8 ਫ਼ੀਸਦੀ ਆਰਥਿਕ ਵਾਧਾ ਦਰ ਹਾਸਿਲ ਕੀਤੀ ਹੈ, ਪਰ ਕਾਂਗਰਸ ਨੇਤਾ ਵੱਲੋਂ ਅੱਗੇ ਵਧਾਏ ਗਏ ਸੁਧਾਰਾਂ ਵਿੱਚ ਅੱਗੇ ਕੋਈ ਬਿਹਤਰੀ ਨਹੀਂ ਦਿਖੀ।

ਸੁਆਮੀ ਨੇ ਕਿਹਾ ਕਿ ਅਜਿਹੇ ਵਿੱਚ ਅਸੀਂ ਉਸ 3.7 ਫ਼ੀਸਦੀ (ਨਿਵੇਸ਼ ਵਰਤੋਂ ਦੇ ਲਈ ਜ਼ਰੂਰੀ ਸਮਰੱਥਾ ਕਾਰਕ) ਨੂੰ ਕਿਵੇਂ ਹਾਸਲ ਕਰਾਂਗੇ। ਇਸ ਦੇ ਲਈ ਇੱਕ ਤਾਂ (ਸਾਨੂੰ ਜ਼ਰੂਰਤ ਹੈ) ਭ੍ਰਿਸ਼ਟਾਚਾਰ ਨਾਲ ਲੜਣ ਦੀ ਅਤੇ ਦੂਸਰੇ ਪਾਸੇ ਨਿਵੇਸ਼ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਲੋੜ ਹੈ। ਤੁਸੀਂ ਉਨ੍ਹਾਂ (ਨਿਵੇਸ਼ਕਾਂ ਨੂੰ) ਆਮਦਨ ਕਰ ਅਤੇ ਜੀਐੱਸਟੀ, ਜੋ ਕਿ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਹੈ, ਇਸ ਦੇ ਰਾਹੀਂ ਪ੍ਰੇਸ਼ਾਨ ਨਾ ਕਰੋ।

ਇਹ ਵੀ ਪੜ੍ਹੋ : ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦਾ ਨਿਸ਼ਾਨਾ, 'ਮੰਦੀ' ਸ਼ਬਦ ਮੰਨ ਨਹੀਂ ਰਹੀ ਸਰਕਾਰ'

ਰਾਜ ਸਭਾ ਮੈਂਬਰ ਨੇ ਕਿਹਾ ਕਿ ਜੀਐੱਸਟੀ ਏਨਾ ਜਟਿਲ ਹੈ ਕਿ ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ ਕਿਥੇ ਕਿਹੜਾ ਫ਼ਾਰਮ ਭਰਨਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਨੂੰ ਕੰਪਿਊਟਰ ਉੱਤੇ ਅਪਲੋਡ ਕੀਤਾ ਜਾਵੇ।

ਸੁਆਮੀ ਨੇ ਨਿਵੇਸ਼ ਦੇ ਮਾਮਲੇ ਵਿੱਚ ਸਮਰੱਥਾ ਪੱਧਰ ਵਿੱਚ ਸੁਧਾਰ ਦੇ ਮੁੱਦੇ ਉੱਤੇ ਕਿਹਾ ਕਿ ਕੋਈ ਰਾਜਸਥਾਨ, ਬਾੜਮੇਰ ਤੋਂ ਆਇਆ.. ਉਸ ਨੇ ਕਿਹਾ ਸਾਡੇ ਕੋਲ ਬਿਜਲੀ ਨਹੀਂ ਹੈ, ਅਸੀਂ ਕਿਵੇਂ ਇਸ ਨੂੰ ਅਪਲੋਡ ਕਰੀਏ ? ਇਸ ਉੱਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਨੂੰ ਆਪਣੇ ਮੱਥੇ ਉੱਤੇ ਅਪਲੋਡ ਕਰ ਲਵੋ ਅਤੇ ਪ੍ਰਧਾਨ ਮੰਤਰੀ ਦੇ ਕੋਲ ਜਾ ਕੇ ਉਨ੍ਹਾਂ ਨੂੰ ਕਹੋ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਨ ਦੇ ਲਈ ਅਗਲੇ 10 ਸਾਲਾਂ ਤੱਕ ਹਰ ਸਾਲ 10 ਫ਼ੀਸਦੀ ਦੀ ਦਰ ਨਾਲ ਆਰਥਿਕ ਵਾਧਾ ਹਾਸਲ ਕਰਨਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇਹ ਗਤੀ ਬਣੀ ਰਹਿੰਦੀ ਹੈ ਤਾਂ 50 ਸਾਲਾਂ ਵਿੱਚ ਚੀਨ ਨੂੰ ਪਿੱਛੇ ਛੱਡ ਦੇਵਾਂਗੇ ਅਤੇ ਅਮਰੀਕਾ ਨੂੰ ਪਹਿਲੇ ਸਥਾਨ ਦੇ ਲਈ ਚੁਣੌਤੀ ਦਿੱਤੀ ਜਾ ਸਕਦੀ ਹੈ। ਸੁਆਮੀ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਅੱਜ ਜੋ ਸਮੱਸਿਆ ਹੈ ਉਹ ਮੰਗ ਦੀ ਕਮੀ ਦੀ ਸਮੱਸਿਆ ਹੈ। ਲੋਕਾਂ ਦੇ ਕੋਲ ਖ਼ਰਚ ਕਰਨ ਦੇ ਲਈ ਪੈਸਾ ਨਹੀਂ ਹੈ ਜਿਸ ਦਾ ਆਰਥਿਕ ਚੱਕਰ ਉੱਤੇ ਪ੍ਰਭਾਵ ਪੈ ਰਿਹਾ ਹੈ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.