ਨਵੀਂ ਦਿੱਲੀ : ਅੰਮ੍ਰਿਤਸਰ-ਜੈਪੁਰ ਦਾ ਹਵਾਈ ਸਫ਼ਰ ਸਸਤਾ ਹੋ ਸਕਦਾ ਹੈ। ਸਸਤੀਆਂ ਸੇਵਾਵਾਂ ਲਈ ਜਾਣੀ ਮਸ਼ਹੂਰ ਸਪਾਈਸ ਜੈੱਟ ਨੇ ਇਸ ਮਾਰਗ 'ਤੇ ਹਵਾਈ ਸੇਵਾ ਸ਼ੁਰੂ ਕੀਤੀ ਹੈ। ਨਿੱਜੀ ਜਹਾਜ਼ ਕੰਪਨੀ ਸਪਾਈਸ ਜੈੱਟ ਨੇ 31 ਮਾਰਚ ਨੂੰ ਸਰਕਾਰ ਦੀ 'ਉਡਾਣ' ਯੋਜਨਾ ਅਧੀਨ ਦੇਸ਼ ਭਰ 'ਚ 14 ਫਲਾਈਟਾਂ ਨੂੰ ਹਰੀ ਝੰਡੀ ਦਿੱਤੀ ਹੈ।
ਸਪਾਈਸ ਜੈੱਟ ਨੇ ਜਿਨ੍ਹਾਂ ਨਵੇਂ ਮਾਰਗਾਂ 'ਤੇ ਫਲਾਈਟਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ ਉਨ੍ਹਾਂ 'ਚ ਕਿਸ਼ਨਗੜ੍ਹ-ਅਹਿਮਦਾਬਾਦ, ਲਖੀਮਪੁਰ-ਗੁਹਾਟੀ, ਜੈਪੁਰ-ਅੰਮ੍ਰਿਤਸਰ, ਹੈਦਰਾਬਾਦ-ਝਾਰਸਗੁਡਾ, ਕੋਲਕਾਤਾ-ਝਾਰਸਗੁਡਾ, ਭੋਪਾਲ-ਉਦੈਪੁਰ, ਮੁੰਬਈ-ਭੋਪਾਲ, ਮੁੰਬਈ-ਗੋਰਖਪੁਰ, ਚੇਨਈ-ਪਟਨਾ, ਦਿੱਲੀ-ਭੋਪਾਲ, ਜੈਪੁਰ-ਧਰਮਸ਼ਾਲਾ ਅਤੇ ਸੂਰਤ-ਭੋਪਾਲ ਸ਼ਾਮਲ ਹਨ।
ਅੰਮ੍ਰਿਤਸਰ ਤੋਂ ਜੈਪੁਰ ਜਾਂ ਜੈਪੁਰ ਤੋਂ ਅੰਮ੍ਰਿਤਸਰ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੀ ਇਸ ਉਡਾਣ ਦਾ ਕਾਫੀ ਫਾਇਦਾ ਮਿਲੇਗਾ। ਅੰਮ੍ਰਿਤਸਰ ਤੇ ਜੈਪੁਰ ਵਿਚਕਾਰ ਰੋਜ਼ਾਨਾ ਫਲਾਈਟ ਹੋਵੇਗੀ। ਘੱਟੋ-ਘੱਟ 2,933 ਰੁਪਏ 'ਚ ਜੈਪੁਰ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ।