ETV Bharat / business

ਵਿਸ਼ਵੀ ਅਰਥ-ਵਿਵਸਥਾ ਦੇ ਹਾਲਾਤ, ਵਾਇਰਸ ਸੰਕਟ ਵਿਚਾਰ ਦੇ ਲਈ ਸਾਉਦੀ ਅਰਬ 'ਚ ਆਏ 20 ਦੇਸ਼ਾਂ ਦੇ ਮੰਤਰੀ

ਪ੍ਰਬੰਧਕਾਂ ਨੇ ਦੱਸਿਆ ਕਿ ਇਸ 2 ਦਿਨਾਂ ਦੀ ਚਰਚਾ ਵਿੱਚ ਜੀ-20 ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕਾਂ ਦੇ ਗਵਰਨਰ ਵਿਸ਼ਵੀ ਅਰਥ-ਵਿਵਸਥਾ ਦੇ ਦ੍ਰਿਸ਼ ਅਤੇ ਵਾਧੇ ਦੀ ਰਾਹ ਦੇ ਖ਼ਤਰਿਆਂ ਤੋਂ ਬਚਾਅ ਅਤੇ ਵਾਧੇ ਦੇ ਪ੍ਰੋਤਸਾਹਨ ਦੇ ਲਈ ਸੰਭਾਵਿਤ ਨੀਤੀਗਤ ਹੱਲਾਂ ਉੱਪਰ ਚਰਚਾ ਕਰਨਗੇ।

saudi hosts g20 financial leaders amid coronavirus alarm
ਵਿਸ਼ਵੀ ਅਰਥ-ਵਿਵਸਥਾ ਦੇ ਹਾਲਾਤ, ਵਾਇਰਸ ਸੰਕਟ ਵਿਚਾਰ ਦੇ ਲਈ ਸਾਉਦੀ ਅਰਬ 'ਚ ਆਏ 20 ਦੇਸ਼ਾਂ ਦੇ ਮੰਤਰੀ
author img

By

Published : Feb 22, 2020, 11:29 PM IST

ਰਿਆਦ : ਜੀ-20 ਦੇਸ਼ਾਂ ਦੇ ਵਿੱਤ ਮੰਤਰੀ ਅਤੇ ਇੰਨ੍ਹਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਵਿਸ਼ਵੀ ਅਰਥ-ਵਿਵਸਥਾ ਦੇ ਤਾਜ਼ਾ ਹਲਾਤਾਂ ਅਤੇ ਕੋਰੋਨਾ ਵਾਇਰਸ ਸੰਕਰਮਣ ਤੋਂ ਪੈਦਾ ਜੋਖ਼ਿਮਾਂ ਉੱਤੇ 2 ਦਿਨਾਂ ਦੀ ਚਰਚਾ ਦੇ ਲਈ ਸ਼ਨਿਚਰਵਾਰ ਨੂੰ ਇੱਥੇ ਇਕੱਠੇ ਹੋਏ।

ਪ੍ਰਬੰਧਕਾਂ ਨੇ ਦੱਸਿਆ ਕਿ ਇਸ 2 ਦਿਨਾਂ ਦੀ ਚਰਚਾ ਵਿੱਚ ਜੀ-20 ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕਾਂ ਦੇ ਗਵਰਨਰ ਵਿਸ਼ਵੀ ਅਰਥ-ਵਿਵਸਥਾ ਦੇ ਦ੍ਰਿਸ਼ ਅਤੇ ਵਾਧੇ ਦੀ ਰਾਹ ਦੇ ਖ਼ਤਰਿਆਂ ਤੋਂ ਬਚਾਅ ਅਤੇ ਵਾਧੇ ਦੇ ਪ੍ਰੋਤਸਾਹਨ ਦੇ ਲਈ ਸੰਭਾਵਿਤ ਨੀਤੀਗਤ ਹੱਲਾਂ ਉੱਪਰ ਚਰਚਾ ਕਰਨਗੇ।

ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਤੋਂ ਇਲਾਵਾ ਉਹ ਅਰਥ-ਵਿਵਸਥਾਵਾਂ ਦੇ ਡਿਜ਼ੀਟਲਕਰਨ ਦੇ ਦੌਰ ਵਿੱਚ ਕਰ ਦੀਆਂ ਚੁਣੌਤੀਆਂ ਉੱਤੇ ਵੀ ਚਰਚਾ ਕਰਨਗੇ। ਇਸ ਸੰਮੇਲਨ ਦੀ ਅਗਵਾਈ ਸਾਉਦੀ ਅਰਬ ਕਰ ਰਿਹਾ ਹੈ। ਇਸ ਦਾ ਵਿਸ਼ਾ ਹੈ 21ਵੀਂ ਸਦੀ ਦੇ ਮੌਕਿਆਂ ਦੀ ਸਾਰਿਆਂ ਦੇ ਲਈ ਪਹਿਚਾਣ।

ਇਹ ਪਹਿਲਾ ਮੌਕਾ ਹੈ ਜਦ ਜੀ20 ਦੀ ਅਗਵਾਈ ਕਿਸੇ ਅਰਬ ਦੇਸ਼ ਦੇ ਕੋਲ ਆਈ ਹੈ। ਇਸ ਦੋ ਦਿਨਾਂ ਬੈਠਕ ਦੌਰਾਨ ਸਾਉਦੀ ਅਰਬ ਦੇ ਵਿੱਤ ਮੰਤਰੀ ਮੁਹੰਮਦ ਅਲ-ਜਦਾਨ ਅਤੇ ਸਾਉਦੀ ਅਰਬ ਦੇ ਕੇਂਦਰੀ ਬੈਂਕ ਦੇ ਗਵਰਨਰ ਅਹਿਮਦ ਅਲ-ਖ਼ਲੀਫ਼ੀ ਮੁਖੀ ਦੀ ਭੂਮਿਕਾ ਵਿੱਚ ਹੋਣਗੇ।

ਇਹ ਵੀ ਪੜ੍ਹੋ : ਟਰੰਪ ਨੇ ਕਿਹਾ ਭਾਰਤ ਸਾਡੇ ਵਪਾਰ ਨੂੰ ਕਰ ਰਿਹੈ ਪ੍ਰਭਾਵਿਤ, ਕਰਾਂਗੇ ਗੱਲਬਾਤ

ਇਹ ਬੈਠਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਅਰਥ-ਵਿਵਸਥਾਵਾਂ ਉੱਤੇ ਇਸ ਦੇ ਅਸਰ ਦੇ ਸ਼ੱਕ ਉੱਠ ਰਹੇ ਹਨ। ਅੰਤਰ-ਰਾਸ਼ਟਰੀ ਮੁਦਰਾ ਫ਼ੰਡ ਦੀ ਮੁੱਖ ਕ੍ਰਿਸਤਾਲਿਨਾ ਜਾਰਜੀਵਾ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਕੋਰੋਨਾਵਾਇਰਸ ਦਾ ਅਰਥ-ਵਿਵਸਥਾਵਾਂ ਉੱਤੇ ਅਸਰ ਹੋ ਸਕਦਾ ਹੈ ਥੋੜੇ ਸਮੇਂ ਦੇ ਲਈ ਹੀ ਰਹੇ, ਪਰ ਵਿਸ਼ਵੀ ਅਰਥ-ਵਿਵਸਥਾ ਨਾਜ਼ੁਕ ਹਾਲਤ ਵਿੱਚ ਹੈ।

ਜਾਰਜੀਵਾ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਨ ਅਰਥ-ਵਿਵਸਥਾਵਾਂ ਉੱਤੇ ਅੰਗ੍ਰੇਜ਼ੀ ਦੇ 'ਵੀ' ਅੱਖਰ ਦੇ ਆਕਾਰ ਦਾ ਹੋ ਸਕਦਾ ਹੈ (ਤੇਜ਼ੀ ਨਾਲ ਡਿੱਗਣ ਦੇ ਤੁਰੰਤ ਸੁਧਾਰ) ਕੋਰੋਨਾਵਾਇਰਸ ਦੇ ਸੰਕਰਮਣ ਨਾਲ ਚੀਨ ਵਿੱਚ ਹੁਮ ਤੱਕ 2,345 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚੀਨ ਨੇ ਕਿਹਾ ਹੈ ਕਿ ਉਹ ਜੀ20 ਦੀ ਇਸ ਬੈਠਕ ਵਿੱਚ ਹਿੱਸਾ ਲੈਣ ਦੇ ਲਈ ਕਿਸੇ ਨੇਤਾ ਨੂੰ ਨਹੀਂ ਭੇਜੇਗਾ। ਇਸ ਬੈਠਕ ਵਿੱਚ ਸਾਊਦੀ ਅਰਬ ਵਿੱਚ ਚੀਨ ਦੇ ਰਾਜਦੂਤ ਆਪਣੇ ਦੇਸ਼ ਦੀ ਅਗਵਾਈ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.