ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਰਾਈਟਸ ਇਸ਼ੂ ਵਿੱਚ ਕੰਪਨੀ ਦੇ 42.26 ਕਰੋੜ ਸ਼ੇਅਰ ਲੈਣ ਵਾਲੇ ਨਿਵੇਸ਼ਕਾਂ ਨੂੰ ਦੂਜਾ ਅਤੇ ਅੰਤਿਮ ਭੁਗਤਾਨ ਕਰਨ ਲਈ ਕਿਹਾ ਹੈ। RIL ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ 15 ਮਈ 2020 ਨੂੰ ਰਾਈਟਸ ਇਸ਼ੂ ਰਾਹੀਂ 10 ਰੁਪਏ ਪ੍ਰਤੀ ਸ਼ੇਅਰ ਦੇ ਫੇਸ ਵੈਲਿਊ ਵਾਲੇ 42,26,26,894 ਇਕਵਿਟੀ ਸ਼ੇਅਰ ਅਲਾਟ ਕੀਤੇ ਗਏ ਸਨ। ਕੰਪਨੀ ਨੇ ਨਿਵੇਸ਼ਕਾਂ ਨੂੰ ਇਨ੍ਹਾਂ ਅੰਸ਼ਕ ਤੌਰ 'ਤੇ ਭੁਗਤਾਨ ਕੀਤੇ ਸ਼ੇਅਰਾਂ ਲਈ ਦੂਜਾ ਅਤੇ ਅੰਤਮ ਭੁਗਤਾਨ ਕਰਨ ਲਈ ਨੋਟਿਸ ਜਾਰੀ ਕੀਤਾ ਹੈ।
ਰਾਈਟਸ ਇਸ਼ੂ ਦੇ ਦੌਰਾਨ ਰਿਲਾਇੰਸ ਨੇ ਪ੍ਰਤੀ ਸ਼ੇਅਰ 1,257 ਰੁਪਏ ਦੇ 42.26 ਕਰੋੜ ਇਕਵਿਟੀ ਸ਼ੇਅਰ ਜਾਰੀ ਕੀਤੇ ਸਨ। ਉਸ ਸਮੇਂ ਨਿਵੇਸ਼ਕਾਂ ਨੇ ਇਹਨਾਂ ਸ਼ੇਅਰਾਂ ਲਈ ਸ਼ੁਰੂਆਤੀ ਭੁਗਤਾਨ ਕੀਤਾ ਸੀ। ਹੁਣ 628.50 ਪ੍ਰਤੀ ਸ਼ੇਅਰ ਦੀ ਦਰ ਨਾਲ ਭੁਗਤਾਨ ਦੀ ਦੂਜੀ ਅਤੇ ਆਖਰੀ ਕਿਸ਼ਤ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।
ਰਿਲਾਇੰਸ ਨੇ 53,125 ਕਰੋੜ ਰੁਪਏ ਦਾ ਕੁੱਲ ਰਾਈਟਸ ਇਸ਼ੂ ਜਾਰੀ ਕੀਤਾ ਸੀ। ਇਹ ਪਿਛਲੇ ਦਹਾਕੇ ਵਿੱਚ ਦੁਨੀਆ ਵਿੱਚ ਕਿਸੇ ਵੀ ਗੈਰ-ਵਿੱਤੀ ਕੰਪਨੀ ਦੁਆਰਾ ਜਾਰੀ ਕੀਤਾ ਗਿਆ ਸਭ ਤੋਂ ਵੱਡਾ ਰਾਈਟਸ ਇਸ਼ੂ ਸੀ। ਉਸ ਸਮੇਂ RIL ਨੇ ਆਪਣੇ ਮੌਜੂਦਾ ਸ਼ੇਅਰਧਾਰਕਾਂ ਨੂੰ 1:15 ਦੇ ਅਨੁਪਾਤ ਵਿੱਚ ਨਵੇਂ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਸੀ।
ਅੰਸ਼ਕ ਤੌਰ 'ਤੇ ਭੁਗਤਾਨ ਕੀਤੇ ਇਕੁਇਟੀ ਸ਼ੇਅਰਾਂ ਦੇ ਧਾਰਕਾਂ ਨੂੰ ਅੰਤਿਮ ਭੁਗਤਾਨ ਦੀ ਮੰਗ ਕਰਨ ਲਈ 10 ਨਵੰਬਰ 2021 ਦੀ ਮਿਤੀ ਨਿਸ਼ਚਿਤ ਕੀਤੀ ਗਈ ਸੀ। ਇੱਕ ਵਾਰ ਦੂਜਾ ਭੁਗਤਾਨ ਕੀਤੇ ਜਾਣ 'ਤੇ ਅੰਸ਼ਕ ਤੌਰ 'ਤੇ ਭੁਗਤਾਨ ਕੀਤੇ ਸ਼ੇਅਰਾਂ ਨੂੰ ਰਿਲਾਇੰਸ ਇੰਡਸਟਰੀਜ਼ ਦੇ ਪੂਰੀ ਤਰ੍ਹਾਂ ਅਦਾਇਗੀਸ਼ੁਦਾ ਸ਼ੇਅਰਾਂ ਵਿੱਚ ਬਦਲ ਦਿੱਤਾ ਜਾਵੇਗਾ, ਜਿਨ੍ਹਾਂ ਦਾ ਵਪਾਰ BSE ਅਤੇ NSE ਦੋਵਾਂ ਸਟਾਕ ਐਕਸਚੇਂਜਾਂ 'ਤੇ ਕੀਤਾ ਜਾਂਦਾ ਹੈ।
ਰਿਲਾਇੰਸ ਨੇ ਇਸ ਭੁਗਤਾਨ ਪ੍ਰਕਿਰਿਆ ਵਿੱਚ ਨਿਵੇਸ਼ਕਾਂ ਦੀ ਮਦਦ ਕਰਨ ਲਈ WhatsApp ਚੈਟਬੋਟ ਨੂੰ ਵੀ ਸਰਗਰਮ ਕੀਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਇਸ ਚੈਟਬੋਟ ਨੂੰ Jio ਦੀ ਗਰੁੱਪ ਕੰਪਨੀ Haptik ਨੇ ਤਿਆਰ ਕੀਤਾ ਹੈ। ਮਈ 2020 ਵਿੱਚ ਰਾਈਟਸ ਇਸ਼ੂ ਦੇ ਸਮੇਂ ਵੀ ਇਸਨੂੰ ਐਕਟੀਵੇਟ ਕੀਤਾ ਗਿਆ ਸੀ।
ਰਿਲਾਇੰਸ ਮੁਤਾਬਿਕ 15 ਨਵੰਬਰ ਤੋਂ 29 ਨਵੰਬਰ ਤੱਕ ਭੁਗਤਾਨ ਕੀਤਾ ਜਾ ਸਕਦਾ ਹੈ। ਚੈੱਕ ਅਤੇ ਡਿਮਾਂਡ ਡਰਾਫਟ ਤੋਂ ਇਲਾਵਾ ਇਸਦਾ ਭੁਗਤਾਨ ਨੈੱਟਬੈਂਕਿੰਗ, UPI ਅਤੇ ASBA ਦੁਆਰਾ ਵੀ ਕੀਤਾ ਜਾ ਸਕਦਾ ਹੈ। ਭੁਗਤਾਨ ਦੀ ਪ੍ਰਕਿਰਿਆ ਪੂਰੀ ਹੋਣ ਦੇ ਦੋ ਹਫ਼ਤਿਆਂ ਦੇ ਅੰਦਰ ਨਿਵੇਸ਼ਕ ਦੇ ਖਾਤੇ ਵਿੱਚ ਪੂਰੀ ਤਰ੍ਹਾਂ ਅਦਾਇਗੀਸ਼ੁਦਾ ਸ਼ੇਅਰ ਕ੍ਰੈਡਿਟ ਕੀਤੇ ਜਾਣਗੇ।
ਇਹ ਵੀ ਪੜ੍ਹੋ: ਇਸ ਸਾਲ ਦੀਵਾਲੀ 'ਤੇ 1.25 ਲੱਖ ਕਰੋੜ ਦਾ ਕਾਰੋਬਾਰ, 10 ਸਾਲਾਂ 'ਚ ਸਭ ਤੋਂ ਵੱਧ: CAIT