ETV Bharat / business

ਦੁਕਾਨਦਾਰਾਂ ਨੂੰ ਮਾਰਚ ਤੱਕ 1000 ਕਰੋੜ ਰੁਪਏ ਦਾ ਕਰਜ਼ਾ ਵੰਡੇਗਾ ਪੇਟੀਐਮ

ਕੰਪਨੀ ਨੇ ਕਿਹਾ ਕਿ ਉਸ ਦਾ ਟੀਚਾ ਮਾਰਚ ਤੱਕ 1000 ਕਰੋੜ ਰੁਪਏ ਦੇ ਕਰਜ਼ੇ ਦੀ ਵੰਡ ਕਰਨਾ ਹੈ। ਪੇਟੀਐਮ ਰੋਜ਼ਾਨਾ ਲੈਣ-ਦੇਣ ਦੇ ਅਧਾਰ 'ਤੇ ਦੁਕਾਨਦਾਰਾਂ ਦੀ ਉਧਾਰ ਯੋਗਤਾ ਨੂੰ ਨਿਰਧਾਰਤ ਕਰਦੀ ਹੈ ਅਤੇ ਫਿਰ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਅਤੇ ਬੈਂਕਾਂ ਦੀ ਭਾਈਵਾਲੀ ਵਿੱਚ ਅਸੁਰੱਖਿਅਤ ਲੋਨ ਪ੍ਰਦਾਨ ਕਰਦੀ ਹੈ।

author img

By

Published : Nov 10, 2020, 10:21 AM IST

ਨਵੀਂ ਦਿੱਲੀ: ਡਿਜੀਟਲ ਵਿੱਤੀ ਸੇਵਾਵਾਂ ਵਾਲੀ ਕੰਪਨੀ ਪੇਟੀਐਮ ਨੇ ਅਗਲੇ ਸਾਲ ਮਾਰਚ ਤੱਕ ਦੁਕਾਨਦਾਰਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੰਡਣ ਦਾ ਟੀਚਾ ਮਿੱਥਿਆ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੁਕਾਨਦਾਰ ਲੋਨ ਪ੍ਰੋਗਰਾਮ ਦੇ ਤਹਿਤ ਆਪਣੇ ਵਪਾਰਕ ਐਪਸ ਦੇ ਉਪਭੋਗਤਾਵਾਂ ਨੂੰ ਬਿਨ੍ਹਾਂ ਗਰੰਟੀ ਲੋਨ ਪ੍ਰਦਾਨ ਕਰਨਾ ਜਾਰੀ ਰੱਖੇਗੀ।

ਪੇਟੀਐਮ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਆਪਣੇ 1.7 ਕਰੋੜ ਦੁਕਾਨਦਾਰਾਂ ਦੇ ਅੰਕੜਿਆਂ ਦੇ ਅਧਾਰ 'ਤੇ ਵਪਾਰਕ ਸੈਕਟਰ ਨੂੰ 1000 ਕਰੋੜ ਰੁਪਏ ਦਾ ਕਰਜ਼ਾ ਪ੍ਰਦਾਨ ਕਰਾਂਗੇ। ਇਸ ਕਰਜ਼ੇ ਨਾਲ ਦੁਕਾਨ ਮਾਲਕ ਆਪਣੇ ਕਾਰੋਬਾਰ ਨੂੰ ਡਿਜੀਟਲਾਈਜ਼ ਕਰਨ ਅਤੇ ਉਨ੍ਹਾਂ ਦੇ ਕੰਮਕਾਜ ਵਿੱਚ ਵਿਭਿੰਨਤਾ ਲਿਆ ਸਕਣਗੇ। ਇਸ ਨਾਲ ਉਨ੍ਹਾਂ ਦੀ ਕੁਸ਼ਲਤਾ ਵਿੱਚ ਸੁਧਾਰ ਹੋਏਗਾ ਤੇ ਉਨ੍ਹਾਂ ਨੂੰ ਡਿਜਿਟਲ ਇੰਡੀਆ ਮਿਸ਼ਨ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰੇਗੀ।

ਕੰਪਨੀ ਨੇ ਕਿਹਾ ਕਿ ਉਸ ਦਾ ਟੀਚਾ ਮਾਰਚ ਤੱਕ 1000 ਕਰੋੜ ਰੁਪਏ ਦੇ ਕਰਜ਼ੇ ਦੀ ਵੰਡ ਕਰਨਾ ਹੈ। ਪੇਟੀਐਮ ਰੋਜ਼ਾਨਾ ਲੈਣ-ਦੇਣ ਦੇ ਅਧਾਰ 'ਤੇ ਦੁਕਾਨਦਾਰਾਂ ਦੀ ਉਧਾਰ ਯੋਗਤਾ ਨੂੰ ਨਿਰਧਾਰਤ ਕਰਦੀ ਹੈ ਅਤੇ ਫਿਰ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਅਤੇ ਬੈਂਕਾਂ ਦੀ ਭਾਈਵਾਲੀ ਵਿੱਚ ਅਸੁਰੱਖਿਅਤ ਲੋਨ ਪ੍ਰਦਾਨ ਕਰਦੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈਜ਼) ਦੇ ਵਾਧੇ ਲਈ ਘੱਟ ਵਿਆਜ ਦਰਾਂ 'ਤੇ ਪੰਜ ਲੱਖ ਰੁਪਏ ਤੱਕ ਦੇ ਗਰੰਟੀ ਰਹਿਤ ਕਰਜ਼ੇ ਵਧਾ ਰਿਹਾ ਹੈ।

ਇਸ ਲੋਨ ਦੀ ਰਿਕਵਰੀ ਪੇਟੀਐਮ ਨਾਲ ਦੁਕਾਨਦਾਰ ਦੇ ਰੋਜ਼ਾਨਾ ਬੰਦੋਬਸਤ ਦੇ ਅਧਾਰ 'ਤੇ ਕੀਤੀ ਜਾਂਦੀ ਹੈ ਅਤੇ ਅਚਨਚੇਤੀ ਅਦਾਇਗੀ ਕਰਨ 'ਤੇ ਕੋਈ ਫੀਸ ਨਹੀਂ ਲਈ ਜਾਂਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.