ETV Bharat / business

ਬੈਂਕ 'ਚ ਜਮ੍ਹਾ ਰਾਸ਼ੀ ਉੱਤੇ ਕੇਵਲ 1 ਲੱਖ ਰੁਪਏ ਦੀ ਹੀ ਗਾਰੰਟੀ - bank deposit insurance

ਸੂਚਨਾ ਅਧਿਕਾਰ ਕਾਨੂੰਨ ਤਹਿਤ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਰਿਜ਼ਰਵ ਬੈਂਕ ਨੇ ਕਿਹਾ ਕਿ ਕੋਈ ਬੈਂਕ ਕਾਰੋਬਾਰ ਵਿੱਚ ਵਿਘਨ ਕਾਰਨ ਜੇ ਬੰਦ ਹੁੰਦਾ ਹੈ ਤਾਂ ਉਸ ਬੈਂਕ ਦੇ ਖ਼ਾਤੇ ਵਿੱਚ ਜਮ੍ਹਾ ਰਾਸ਼ੀ ਰੱਖਣ ਵਾਲਿਆਂ ਨੂੰ ਬੀਮਾ ਸੁਰੱਖਿਆ ਦੇ ਤਹਿਤ ਕੇਵਲ 1 ਲੱਖ ਰੁਪਇਆ ਹੀ ਮਿਲੇਗਾ।

RBI, PMC bank
ਬੈਂਕ 'ਚ ਜਮ੍ਹਾ ਰਾਸ਼ੀ ਉੱਤੇ ਕੇਵਲ 1 ਲੱਖ ਰੁਪਏ ਦੀ ਹੀ ਗਾਰੰਟੀ
author img

By

Published : Dec 3, 2019, 6:59 PM IST

ਨਵੀਂ ਦਿੱਲੀ : ਕੋਈ ਬੈਂਕ ਕਾਰੋਬਾਰ ਵਿੱਚ ਅਸਫ਼ਲ ਹੋ ਜਾਣ ਕਾਰਨ ਬੰਦ ਹੁੰਦਾ ਹੈ ਤਾਂ ਉਸ ਵਿੱਚ ਜਮ੍ਹਾ ਰਾਸ਼ੀ ਰੱਖਣ ਵਾਲਿਆਂ ਨੂੰ ਬੀਮਾ ਸੁਰੱਖਿਆ ਤਹਿਤ ਕੇਵਲ 1 ਲੱਖ ਰੁਪਏ ਹੀ ਮਿਲਣਗੇ, ਭਾਵੇਂ ਹੀ ਜਮ੍ਹਾ ਕਰਤਾ ਦੀ ਜਮ੍ਹਾ ਰਾਸ਼ੀ ਉਸ ਤੋਂ ਜ਼ਿਆਦਾ ਹੋਵੇ।

ਭਾਰਤੀ ਰਿਜ਼ਰਵ ਬੈਂਕ ਦੀ ਕੰਪਨੀ ਡਿਪੋਜ਼ਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਨੇ ਇਹ ਜਾਣਕਾਰੀ ਦਿੱਤੀ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰਿਜ਼ਰਵ ਬੈਂਕ ਦੀ ਸਾਂਝਦਾਰ ਡੀਆਈਸੀਜੀਸੀ ਨੇ ਕਿਹਾ ਕਿ ਇਹ ਸੀਮਾ ਬੱਚਤ, ਮਿਆਦੀ, ਚਾਲੂ ਅਤੇ ਆਵਰਤੀ ਹਰ ਪ੍ਰਕਾਰ ਦੀ ਜਮ੍ਹਾ ਲਈ ਹੈ।

ਡਿਪੋਜ਼ਿਟ ਇੰਸੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰੋਪਰੇਸ਼ ਮੁਤਾਬਕ ਡੀਆਈਸੀਜੀਸੀ ਕਾਨੂੰਨ ਦੀ ਧਾਰਾ 16 (1) ਦੇ ਅਧੀਨ ਜੇ ਬੈਂਕ ਅਸਫ਼ਲ ਹੁੰਦਾ ਹੈ ਜਾਂ ਉਸ ਨੂੰ ਬੰਦ ਕਰਨਾ ਪੈਂਦਾ ਹੈ ਤਾਂ ਡੀਆਈਸੀਜੀਸੀ ਹਰ ਜਮ੍ਹਾ ਕਰਤਾ ਨੂੰ ਲਿਕਉਈਡੇਟਰ ਰਾਹੀਂ ਬੀਮਾ ਰਿਕਵਰੀ ਦੇ ਰੂਪ ਵਿੱਚ 1 ਲੱਖ ਰੁਪਏ ਤੱਕ ਦੇਣ ਲਈ ਜਵਾਬਦੇਹ ਹੈ। ਇਸ ਵਿੱਚ ਵੱਖ-ਵੱਖ ਸ਼ਾਖਾਵਾਂ ਵਿੱਚ ਜਮ੍ਹਾ ਮੂਲ ਰਾਸ਼ੀ ਅਤੇ ਵਿਆਜ਼ ਦੋਵੇਂ ਸ਼ਾਮਲ ਹਨ।

ਇਹ ਪੁੱਛੇ ਜਾਣ ਉੱਤੇ ਕਿ ਕੀ ਪੀਐੱਮਸੀ ਬੈਂਕ ਧੋਖਾਧੜੀ ਮਾਮਲੇ ਨੂੰ ਦੇਖਦੇ ਹੋਏ 1 ਲੱਖ ਰੁਪਏ ਦੀ ਸੀਮਾ ਨੂੰ ਵਧਾਉਣ ਦਾ ਪ੍ਰਸਤਾਵ ਹੈ, ਡੀਆਈਸੀਜੀਸੀ ਨੇ ਕਿਹਾ ਕਿ ਕਾਰਪੋਰੇਸ਼ਨ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।

ਬੈਂਕ ਵਿੱਚ ਜਮ੍ਹਾ ਰਾਸ਼ੀ ਉੱਤੇ ਜ਼ਿਆਦਾਤਰ ਇੱਕ ਲੱਖ ਰੁਪਏ ਤੱਕ ਦੀ ਬੀਮਾ ਰਿਕਵਰੀ
ਡੀਆਈਸੀਜੀਸੀ ਕਾਨੂੰਨ ਤਹਿਤ ਸਾਰੇ ਪਾਤਰ ਸਹਿਕਾਰੀ ਬੈਂਕ ਵੀ ਆਉਂਦੇ ਹਨ। ਆਰਟੀਆਈ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਬੈਂਕ ਵਿੱਚ ਜੋ ਵੀ ਪੈਸਾ ਜਮ੍ਹਾ ਹੁੰਦਾ ਹੈ, ਉਸ ਲਈ ਜ਼ਿਆਦਾਤਰ 1 ਲੱਖ ਰੁਪਏ ਤੱਕ ਦੀ ਬੀਮਾ ਰਿਕਵਰੀ ਮਿਲਦੀ ਹੈ। ਇਸ ਦਾ ਭਾਵ ਕਿ ਕਿਸੇ ਵੀ ਕਾਰਨ ਬੈਂਕ ਅਸਫ਼ਲ ਹੁੰਦਾ ਹੈ ਜਾਂ ਉਸ ਨੂੰ ਬੰਦ ਕੀਤਾ ਜਾਂਦਾ ਹੈ ਜਾਂ ਬੈਂਕ ਦਾ ਲਾਇਸੰਸ ਰੱਦ ਹੁੰਦਾ ਹੈ, ਉਸ ਸਥਿਤੀ ਵਿੱਚ ਉਸ ਨੂੰ 1 ਲੱਖ ਰੁਪਏ ਹਰ ਹਾਲ ਵਿੱਚ ਮਿਲੇਗਾ। ਭਾਵੇ ਹੀ ਬੈਂਕ ਵਿੱਚ ਉਸ ਨੇ ਜ਼ਿਆਦਾ ਰਾਸ਼ੀ ਜਮ੍ਹਾ ਕਿਉਂ ਨਾ ਕਰਵਾਈ ਹੋਵੇ।

ਆਰਬੀਆਈ ਨੇ ਪੀਐੱਮਸੀ ਬੈਂਕ ਉੱਤੇ ਲਾਈਆਂ ਕੁੱਝ ਪਾਬੰਦੀਆਂ
ਬੈਂਕਾਂ ਵਿੱਚ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਅਤੇ ਲੋਕਾਂ ਦੀ ਬੱਚਤ ਰਾਸ਼ੀ ਨੂੰ ਜੋਖ਼ਮ ਨੂੰ ਦੇਖਦੇ ਹੋਏ ਇਹ ਜਵਾਬ ਮਹੱਤਵਪੂਰਨ ਹੈ। ਜਾਣਕਾਰੀ ਮੁਤਾਬਕ ਆਰਬੀਆਈ ਨੇ ਪੀਐੱਮਸੀ ਬੈਂਕ ਮਾਮਲੇ ਵਿੱਚ ਕਥਿਤ ਵਿੱਤੀ ਉਲੰਘਣਾ ਨੂੰ ਦੇਖਦੇ ਹੋਏ ਪਰਿਚਾਲਨ ਵਿੱਚ ਕੁੱਝ ਪਾਬੰਦੀਆਂ ਲਾਈਆਂ ਅਤੇ ਪ੍ਰਸ਼ਾਸਕ ਨਿਯੁਕਤ ਕੀਤਾ ਹੈ।

ਆਰਥਿਕ ਅਪਰਾਧ ਸ਼ਾਖਾ ਕਰ ਰਹੀ ਹੈ ਜਾਂਚ
ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸੈੱਲ ਮੁਤਾਬਕ ਬੈਂਕ ਪ੍ਰਬੰਧਨ ਨੇ ਉਦਯੋਗ ਘਰਾਣੇ ਨਾਲ ਮਿਲ ਕੇ ਐੱਚਡੀਆਈਐੱਲ ਸਮੂਹ ਦੀ ਕੰਪਨੀਆਂ ਵੱਲੋਂ ਕਰਜ਼ ਵਿੱਚ ਢਿੱਲ ਨੂੰ ਲੁਕਾਇਆ ਹੈ। ਬੈਂਕ ਨੇ ਕੁੱਲ ਕਰਜ਼ ਦਾ 70 ਫ਼ੀਸਦੀ ਐੱਚਡੀਆਈਐੱਲ ਸਮੂਹ ਨੂੰ ਦਿੱਤਾ ਅਤੇ ਜਦੋਂ ਕੰਪਨੀ ਨੇ ਭੁਗਤਾਨ ਵਿੱਚ ਢਿੱਲ ਕੀਤੀ ਤਾਂ ਬੈਂਕ ਵਿੱਚ ਸੰਕਟ ਪੈਦਾ ਹੋ ਗਿਆ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.