ਨਵੀਂ ਦਿੱਲੀ: ਸਾਲ 2019 'ਚ ਦੇਸ਼ ਵਿੱਚ ਕਈ ਵੱਡੀਆ ਘਟਨਾਵਾਂ ਦੇ ਚੱਲਦਿਆਂ ਭਾਰਤ ਦੇ ਕਈ ਵਾਰ ਇੰਟਰਨੈਟ ਨੂੰ ਬੰਦ ਕੀਤਾ ਸੀ। ਪੂਰੀ ਦੁਨੀਆ 'ਚ ਸਭ ਤੋਂ ਵੱਧ ਇੰਟਰਨੈਟ 'ਤੇ ਪਾਬੰਦੀ ਲਗਾਉਣ ਵਾਲਾ ਦੇਸ਼ ਭਾਰਤ ਹੀ ਹੈ। internetshutdown.in ਮੁਤਾਬਿਕ ਸਾਲ 2012 ਤੋਂ ਲੈ ਕੇ 2019 ਤੱਕ ਭਾਰਤ 'ਚ ਕੁੱਲ 379 ਵਾਰ ਇੰਟਰਨੈਟ ਬੰਦ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਸਾਲ 2019 'ਚ 103 ਵਾਰ ਇੰਟਰਨੈਟ ਬੰਦ ਕੀਤਾ ਗਿਆ ਹੈ।
ਹੋਰ ਪੜ੍ਹੋ: ਸਾਇਰਸ ਮਿਸਤਰੀ ਨੂੰ ਝਟਕਾ, ਸੁਪਰੀਮ ਕੋਰਟ ਨੇ ਕੰਪਨੀ ਟ੍ਰਬਿਊਨਲ ਦੇ ਹੁਕਮਾਂ ਉੱਤੇ ਲਾਈ ਰੋਕ
internetshutdown.in ਮੁਤਾਬਿਕ, ਇੰਟਰਨੈਟ 'ਤੇ ਸਭ ਤੋਂ ਵੱਧ ਪਾਬੰਦੀ ਜੰਮੂ-ਕਸ਼ਮੀਰ 'ਚ 180 ਵਾਰ ਲਗਾਈ ਗਈ। ਇਸ ਤੋਂ ਇਲਾਵਾ ਸਾਲ 2018 'ਚ ਦੇਸ਼ ਭਰ 'ਚ 134 ਵਾਰ ਇੰਟਰਨੈਟ 'ਤੇ ਪਾਬੰਦੀ ਲਗਾਈ ਗਈ ਸੀ। ਇੰਟਰਨੈਟ ਬੰਦ ਕਰਨ ਦੇ ਮਾਮਲੇ 'ਚ ਜੰਮੂ-ਕਸ਼ਮੀਰ ਪਹਿਲੇ ਨੰਬਰ ਉੱਤੇ ਅਤੇ ਰਾਜਸਥਾਨ ਦੂਜੇ ਨੰਬਰ 'ਤੇ ਹੈ।
ਰਿਸਰਚ ਫਰਮ Top10VPN ਦੀ ਰਿਪੋਰਟ ਮੁਤਾਬਿਕ ਇੰਟਰਨੈਟ 'ਤੇ ਪਾਬੰਦੀ ਲਗਾਉਣ ਕਾਰਨ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇੰਟਰਨੈਟ ਬੰਦ ਹੋਣ ਕਾਰਨ 1.3 ਬਿਲੀਅਨ ਡਾਲਰ ਮਤਲਬ 92 ਅਰਬ 18 ਕਰੋੜ 75 ਲੱਖ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ, ਸਿਰਫ ਕਸ਼ਮੀਰ 'ਚ 1.1 ਬਿਲੀਅਨ ਡਾਲਰ ਮਤਲਬ 78 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਹੋਰ ਪੜ੍ਹੋ: ਲਗਾਤਾਰ ਦੂਸਰੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ
ਅਗਸਤ 2019 ਤੋਂ ਲੈ ਕੇ ਹੁਣ ਤਕ ਜੰਮੂ-ਕਸ਼ਮੀਰ 'ਚ ਲਗਭਗ 51 ਵਾਰ ਇੰਟਰਨੈਟ ਬੰਦ ਕੀਤਾ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ 'ਚ ਇੰਟਰਨੈਟ ਸਮੇਤ ਕਈ ਪਾਬੰਦੀਆਂ ਵਿਰੁੱਧ ਦਾਇਰ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਫੈਸਲੇ ਵਿੱਚ ਕਿਹਾ ਹੈ ਕਿ ਜੰਮੂ-ਕਸ਼ਮੀਰ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸਾਰੀਆਂ ਪਾਬੰਦੀਆਂ ਦੇ ਆਦੇਸ਼ਾਂ ਦੀ ਸਮੀਖਿਆ ਕਰੇ।