ਨਵੀਂ ਦਿੱਲੀ: ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੀਆਂ ਬਦਲਦੀਆਂ ਜ਼ਰੂਰਤਾਂ ਲਈ ਉਦੱਮੀਆਂ ਦਾ ਮਾਰਗ-ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ।
ਟੈਕਸਪਾਰਕਸ 2020 ਦੇ ਸਮਾਪਤੀ ਸੈਸ਼ਨ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਨ੍ਹਾਂ ਕਿਹਾ ਕਿ, ''ਨਵੀਨਤਾ ਅਤੇ ਰਚਨਾਤਮਕਤਾ ਉਦਮਤਾ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਦੇਸ਼ ਦੀਆਂ ਬਦਲਦੀਆਂ ਜ਼ਰੂਰਤਾਂ ਲਈ ਉਦੱਮੀਆਂ ਦਾ ਮਾਰਗ-ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ।''
ਟਾਟਾ ਨੇ ਕਿਹਾ, ''ਅਸੀਂ ਇਸਨੂੰ (ਉਦਮਤਾ) ਖ਼ੁਦ ਲਈ ਨਹੀਂ ਕਰ ਰਹੇ ਹਾਂ, ਅਸੀਂ ਇਹ ਇਸ ਲਈ ਕਰ ਰਹੇ ਹਾਂ ਤਾਂ ਕਿ ਕੁੱਝ ਕਰਨ ਵਿੱਚ ਮਜ਼ਾ ਆਵੇ ਅਤੇ ਜਿਸਨੂੰ ਪਹਿਲਾਂ ਕਦੇ ਨਹੀਂ ਕੀਤਾ ਗਿਆ ਹੋਵੇ।''
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ, ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਉਦਮਤਾ ਜ਼ਰੀਏ ਪੂਰੇ ਦੇਸ਼ ਅਤੇ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।
ਉਨ੍ਹਾਂ ਇਸ ਦੌਰਾਨ ਦੁਨੀਆ ਭਰ ਦੇ ਮਨੁੱਖੀ ਸੰਕਟਾਂ, ਭੁੱਖ ਅਤੇ ਭੋਜਨ ਦੀ ਘਾਟ ਦੇ ਨਾਲ ਹੀ ਪੁਲਾੜ ਤਕਨਾਲੌਜੀ ਅਤੇ ਉਨੱਤ ਇਲੈਕਟ੍ਰਾਨਿਕਸ ਬਾਰੇ ਵੀ ਆਪਣੇ ਵਿਚਾਰ ਰੱਖੇ।