ETV Bharat / business

ਗੂਗਲ ਨੇ ਹਟਾਏ ਪਿਛਲੇ ਸਾਲ 30 ਲੱਖ ਤੋਂ ਵੱਧ ਫ਼ਰਜੀ ਕਾਰੋਬਾਰੀ ਖਾਤੇ - fake buisness

ਗੂਗਲ ਲੋਕਾਂ ਦੇ ਕਾਰੋਬਾਰ ਦੇ ਨਾਲ ਜੋੜਨ ਲਈ ਸੰਪਰਕ ਸੂਤਰ ਅਤੇ ਉਨ੍ਹਾਂ ਤੱਕ ਪਹੁੰਚਣ ਦਾ ਰਸਤਾ ਵਿਖਾਉਣ ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਗੂਗਲ ਮੈਪਸ ਦੇ ਉਤਪਾਦਨ ਈਥਨ ਰਸੇਲ ਨੇ ਹਾਲ ਹੀ ਦੇ ਵਿੱਚ ਇਕ ਬਲਾਗ 'ਚ ਕਿਹਾ ਹੈ ਕਿ ਇਹ ਕਾਰੋਬਾਰੀ ਉਨ੍ਹਾਂ ਸੇਵਾਵਾਂ ਦੇ ਪੈਸੇ ਲੈਂਦੇ ਹਨ ਜੋ ਅਸਲ 'ਚ ਬਿਲਕੁਲ ਮੁਫ਼ਤ ਹਨ।

ਫ਼ੋਟੋ
author img

By

Published : Jun 25, 2019, 12:07 AM IST

ਨਵੀਂ ਦਿੱਲੀ : ਮਸ਼ਹੂਰ ਕੰਪਨੀ ਗੂਗਲ ਨੇ ਪਿਛਲੇ ਸਾਲ ਆਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਵੱਧ ਫ਼ਰਜੀ ਕਾਰੋਬਾਰੀਆਂ ਦੇ ਖਾਤਿਆਂ ਨੂੰ ਹਟਾਇਆ ਸੀ। ਕੰਪਨੀ ਦੇ ਬਲਾਗ ਮੁਤਾਬਿਕ ਇਨ੍ਹਾਂ ਫ਼ਰਜੀ ਗਾਹਕਾਂ ਨੂੰ ਠੱਗਣ ਜਾਣ ਦੀ ਸੰਭਾਵਨਾ ਹੈ। ਗੂਗਲ ਨੇ ਕਿਹਾ ਕਿ ਕਈ ਵਾਰ ਇਹ ਕਾਰੋਬਾਰੀ ਧੋਖਾਧੜੀ ਕਰ ਮੁਨਾਫ਼ਾ ਕਮਾਉਂਣ ਲਈ ਸਥਾਨਕ ਤੌਰ 'ਤੇ ਲਿਸਟਿੰਗ ਕਰਦੇ ਹਨ।
ਗੂਗਲ ਲੋਕਾਂ ਨੂੰ ਕਾਰੋਬਾਰ ਨਾਲ ਜੋੜਨ ਲਈ ਸੰਪਰਕ ਸੂਤਰ ਅਤੇ ਉਨ੍ਹਾਂ ਤੱਕ ਪਹੁੰਚਣ ਦਾ ਰਸਤਾ ਵਿਖਾਉਣ ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਗੂਗਲ ਮੈਪਸ ਦੇ ਉਤਪਾਦਨ ਨਿਰਦੇਸ਼ਕ ਈਥਨ ਰਸੇਲ ਨੇ ਹਾਲ ਹੀ ਦੇ ਵਿੱਚ ਇਕ ਬਲਾਗ ਰਾਹੀਂ ਦੱਸਿਆ ਸੀ ਕਿ ਇਹ ਵਪਾਰੀ ਉਨ੍ਹਾਂ ਸੇਵਾਵਾਂ ਦੇ ਪੈਸੇ ਲੈਂਦੇ ਹਨ ਜੋ ਅਸਲ 'ਚ ਬਿਲਕੁਲ ਮੁਫ਼ਤ ਹਨ।
ਇਹ ਖ਼ੁਦ ਨੂੰ ਅਸਲੀ ਕਾਰੋਬਾਰੀ ਦੱਸਕੇ ਗਾਹਕਾਂ ਦੇ ਨਾਲ ਧੋਖਾਧੜੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੂਗਲ ਅਜਿਹੀ ਤਕਨੀਕ ਦੀ ਵਰਤੋਂ ਕਰਦਾ ਹੈ ਜਿਸ ਦੇ ਮੰਚ 'ਤੇ ਦੁਰਵਰਤੋਂ ਨੂੰ ਬਹੁਤ ਹੱਦ ਤੱਕ ਰੋਕਿਆ ਜਾਂਦਾ ਹੈ।
ਰਸੇਲ ਨੇ ਕਿਹਾ , "ਪਿਛਲੇ ਸਾਲ ਅਸੀਂ 30 ਲੱਖ ਤੋਂ ਵੱਧ ਫ਼ਰਜੀ ਕਾਰੋਬਾਰੀਆਂ ਦੇ ਖਾਤਿਆਂ ਨੂੰ ਹਟਾਇਆ ਸੀ। ਇੰਨ੍ਹਾਂ 'ਚ 90 ਪ੍ਰਤੀਸ਼ਤ ਤੋਂ ਵੱਧ ਕਾਰੋਬਾਰੀ ਖਾਤੇ ਅਜਿਹੇ ਹਨ ਕਿ ਜਿਨ੍ਹਾਂ ਦਾ ਕੋਈ ਵੀ ਗਾਹਕ ਨਹੀਂ ਹੈ। ਇਸ ਪੂਰੀ ਪ੍ਰਕਰਿਆ 'ਚ ਕਰੀਬ 85 ਪ੍ਰਤੀਸ਼ਤ ਫ਼ਰਜੀ ਖਾਤਿਆਂ ਨੂੰ ਹਟਾ ਦਿੱਤਾ ਗਿਆ ਹੈ।"
ਦੱਸਣਯੋਗ ਹੈ ਕਿ ਗਾਹਕਾਂ ਨੇ ਲਗਭਗ ਢਾਈ ਲੱਖ ਤੋਂ ਵੱਧ ਫ਼ਰਜੀ ਖਾਤਿਆਂ ਦੀ ਰਿਪੋਰਟ ਦਰਜ਼ ਕਰਵਾਈ ਹੈ। ਰਸੇਲ ਨੇ ਇਹ ਵੀ ਕਿਹਾ ਹੈ ਕਿ ਅਜਿਹੀ ਸਮੱਸਿਆ ਮੁੜ ਤੋਂ ਨਾ ਵਾਪਰੇ ਇਸ ਲਈ ਢੁਕਵੇਂ ਪ੍ਰਬੰਧ ਵੀ ਕੀਤੇ ਜਾਣਗੇ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.