ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸੰਕਟ ਵਿਚਾਲੇ ਕੇਂਦਰੀ ਵਿੱਤ ਮੰਤਰਾਲੇ ਨੇ ਕੁੱਝ ਰਾਹਤਾਂ ਦਿੱਤੀਆਂ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹੁਣ ਇਨਕਮ ਟੈਕਸ 30 ਜੂਨ ਤੱਕ ਭਰਿਆ ਜਾਵੇਗਾ। ਦੇਰੀ ਨਾਲ ਭੁਗਤਾਨ ਕਰਨ ਲਈ ਵਿਆਜ ਦਰ 12 ਫੀਸਦ ਤੋਂ ਘਟਾ ਕੇ 9 ਫੀਸਦ ਕਰਨ ਦਾ ਐਲਾਨ ਕੀਤਾ ਗਿਆ।
- ਇਸ ਤੋਂ ਇਲਾਵਾ ਆਧਾਰ ਨਾਲ ਪੈਨ ਲਿੰਕ ਕਰਨ ਦੀ ਤਰੀਕ ਵੀ ਵਧਾ ਕੇ 30 ਜੂਨ ਤੱਕ ਕਰ ਦਿੱਤੀ ਗਈ ਹੈ।
- ਵਿਵਾਦ ਤੇ ਵਿਸ਼ਵਾਸ ਸਕੀਮ ਨੂੰ ਵਧਾ ਕੇ 30 ਜੂਨ 2020 ਕਰ ਦਿੱਤਾ ਗਿਆ ਹੈ ਤੇ ਇਸ ਤੇ 10 ਫੀਸਦ ਵਾਧੂ ਚਾਰਜ ਨਹੀਂ ਲੱਗੇਗਾ।
- ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਲਦ ਹੀ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾਵੇਗਾ।
- ਮਾਰਚ, ਅਪ੍ਰੈਲ ਅਤੇ ਮਈ 2020 ਦੀਆਂ ਜੀਐਸਟੀ ਰਿਟਰਨਾਂ ਅਤੇ ਕੰਪੋਜੀਸ਼ਨ ਰਿਟਰਨ ਦੀ ਆਖ਼ਰੀ ਤਰੀਕ 30 ਜੂਨ, 2020 ਤੱਕ ਵਧਾ ਦਿੱਤੀ ਗਈ ਹੈ।
- ਪੰਜ ਕਰੋੜ ਰੁਪਏ ਤੋਂ ਘੱਟ ਦੇ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਕੋਈ ਵਿਆਜ, ਲੇਟ ਫੀਸ ਜਾਂ ਜੁਰਮਾਨੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
- 5 ਕਰੋੜ ਰੁਪਏ ਤੋਂ ਵੱਧ ਦੀ ਕਾਰੋਬਾਰ ਵਾਲੀਆਂ ਕੰਪਨੀਆਂ ਲਈ ਵਿਆਜ 9 ਪ੍ਰਤੀਸ਼ਤ ਹੋਵੇਗਾ।
- ਵਿੱਤ ਮੰਤਰੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਨਜਿਠਣ ਲਈ ਜਲਦ ਹੀ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇਗਾ।