ਨਵੀਂ ਦਿੱਲੀ : ਖ਼ਾੜੀ ਦੀ ਮੁੱਖ ਜਹਾਜ਼ ਕੰਪਨੀ ਇਤਿਹਾਦ ਏਅਰਵੇਜ਼ ਨਕਦੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਵਿੱਚ 1600 ਤੋਂ 1900 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀ ਹੈ। ਪ੍ਰਸਤਾਵਿਤ ਸੌਦੇ ਦੇ ਅਧੀਨ ਡੇ ਇਤਿਹਾਦ ਵਲੋਂ ਜੈੱਟ ਏਅਰਵੇਜ਼ ਨਿਵੇਸ਼ ਕੀਤਾ ਜਾਂਦਾ ਹੈ ਤਾਂ ਨਰੇਸ਼ ਗੋਇਲ ਨੂੰ ਘਰੇਲੂ ਕੰਪਨੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣਾ ਹੋਵੇਗਾ।
ਜੈੱਟ ਏਅਰਵੇਜ਼, ਜੋ ਕਿ ਇੱਕ ਕੁੱਲ ਸਰਵਿਸ ਏਅਰਲਾਇਨ ਹੈ ਗੰਭੀਰ ਰੂਪ ਨਾਲ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਇਸੇ ਕਾਰਨ ਕਰ ਕੇ ਉਸ ਦੇ ਕਈ ਜਹਾਜ਼ ਖੜ੍ਹੇ ਹਨ। ਇਸ ਦੇ ਨਾਲ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਕਰਜ਼ ਭੁਗਤਾਨ ਵਿੱਚ ਦੇਰੀ ਹੋ ਰਹੀ ਹੈ।
ਸੌਦੇ ਮੁਤਾਬਕ ਗੋਇਲ ਨੂੰ ਜੈੱਟ ਏਅਰਵੇਜ਼ ਦੇ ਚੇਅਰਮੈਨ ਅਤੇ ਨਿਰਦੇਸ਼ਕ ਅਹੁਦੇ ਤੋਂ ਹੱਟਣਾ ਪੈ ਸਕਦਾ ਹਾਲਾਂਕਿ ਉਹ ਏਅਰ ਲਾਇਨ ਦੇ ਨਿਰਦੇਸ਼ਕ ਮੰਡਲ ਵਿੱਚ ਦੋ ਵਿਅਕਤੀਆਂ ਦੇ ਨਾਂ ਦਸ ਸਕਦੇ ਹਨ।