ਨਵੀਂ ਦਿੱਲੀ : ਪੇਂਡੂ ਇਲਾਕਿਆਂ ਵਿੱਚ ਇੰਟਰਨੈੱਟ ਤੋਂ ਸਰਕਾਰੀ ਸੇਵਾਵਾਂ ਦੇਣ ਦੇ ਸਾਂਝਾ ਕੇਂਦਰ ਚਲਾਉਣ ਵਾਲੀ ਵਿਸ਼ੇਸ਼ ਉਦੇਸ਼ ਕੰਪਨੀ ਸੀਐੱਸਸੀ ਐੱਸਪੀਵੀ ਦੇ ਨੈਟਵਰਕ ਉੱਤੇ ਡਾਟਾ ਵਰਤੋਂ ਵਿੱਚ ਇੱਕ ਮਹੀਨੇ ਦੇ ਅੰਦਰ 100 ਫ਼ੀਸਦੀ ਦਾ ਉਛਾਲ ਦੇਖਿਆ ਗਿਆ ਹੈ।
ਸੀਐੱਸਸੀ ਈ-ਗਵਰਨੈੱਸ ਸਰਵਿਸਿਜ਼ ਇੰਡੀਆ ਦੇਕੋਲ ਇੰਟਰਨੈਟ ਸੇਵਾਵਾਂ ਉਪਲੱਭਧ ਕਰਵਾਉਣ ਦਾ ਲਾਇਸੰਸ ਹੈ। ਸੀਐੱਸਸੀ ਐੱਸਪੀਵੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕੀ ਮੰਤਰਾਲੇ ਦੇ ਤਹਿਤ ਕੰਮ ਕਰਦੀ ਹੈ। ਇਸ ਉੱਤੇ ਪੰਚਾਇਤ ਪੱਧਰਾਂ ਉੱਤੇ ਭਾਰਤ ਨੈਟ ਯੋਜਨਾ ਲਾਗੂ ਕਰਨ ਦੀ ਜਿੰਮੇਵਾਰੀ ਹੈ।
ਸੀਐੱਸਸੀ ਦੇ ਨੈਟਵਰਕ ਉੱਤੇ 10 ਮਾਰਚ ਨੂੰ ਡਾਟਾ ਵਰਤੋਂ 2.7 ਟੈਰਾਬਾਇਟ ਸੀ ਜੋ 30 ਮਾਰਚ ਤੱਕ ਵੱਧ ਕੇ 4,7 ਟੈਰਾਬਾਇਟ ਹੋ ਗਿਆ।
20 ਮਾਰਚ ਤੱਕ 50,000 ਪੇਂਡੂ ਪੰਚਾਇਤਾਂ ਵਿੱਚ 3 ਲੱਖ ਤੋਂ ਜ਼ਿਆਦਾ ਗਾਹਕਾਂ ਨੇ ਪੰਜੀਕਰਨ ਕਰਵਾਇਆ ਹੈ। ਸੀਐੱਸਸੀ ਆਪਣੀ ਵਾਈ-ਫ਼ਾਈ ਸੇਵਾਵਾਂ ਦੇ ਮਾਧਿਅਮ ਨਾਲ ਲਗਭਗ 25,000 ਪੇਂਡੂ ਪੰਚਾਇਤਾਂ ਵਿੱਚ ਵਾਈ-ਫ਼ਾਈ ਹਾਟਸਪਾਟ ਦੀ ਸੇਵਾ ਵੀ ਉਪਲੱਭਧ ਕਰਵਾਉਂਦੀ ਹੈ।
ਤਿਆਗੀ ਨੇ ਕਿਹਾ ਕਿ ਡਾਟਾ ਵਰਤੋਂ ਵਿੱਚ ਵਾਧਾ ਪੇਂਡੂ ਇਲਾਕਿਆਂ ਵਿੱਚ ਇੰਟਰਨੈਟ ਦੀ ਮੰਗ ਦਿਖਦੀ ਹੈ। ਭਵਿੱਖ ਵਿੱਚ ਲੋਕਾਂ ਦੇ ਵਿਚਕਾਰ ਡਿਜ਼ੀਟਲ ਅੰਤਰ ਖ਼ਤਮ ਕਰਨ ਵਿੱਚ ਇਹ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਦੇਸ਼ ਵਿੱਚ 60 ਕਰੋੜ ਤੋਂ ਜ਼ਿਆਦਾ ਇੰਟਰਨੈਟ ਗਾਹਕ ਹਨ। ਇਸ ਵਿੱਚ ਲਗਭਗ 29 ਕਰੋੜ ਗਾਹਕ ਪੇਂਡੂ ਇਲਾਕਿਆਂ ਵਿੱਚੋਂ ਹਨ।
(ਪੀਟੀਆਈ)