ETV Bharat / business

2025 ਤੱਕ Jio ਯੂਜ਼ਰਜ਼ ਦੀ ਗਿਣਤੀ ਹੋ ਸਕਦੀ ਹੈ 57 ਕਰੋੜ

ਵਿੱਤੀ ਸਾਲ 2022-23 'ਚ ਜੀਓ ਗਾਹਕਾਂ ਦੀ ਗਿਣਤੀ ਮੌਜ਼ੂਦਾ 38.8 ਕਰੋੜ ਤੋਂ ਵੱਧ ਕੇ 50 ਕਰੋੜ ਹੋ ਸਕਦੀ ਹੈ। ਦੱਸਦਈਏ ਕਿ ਫੇਸਬੁੱਕ ਸਮੇਤ ਕਈ ਨਿੱਜੀ ਕੰਪਨੀਆਂ ਨੇ ਰਿਲਾਇੰਸ ਜੀਓ 'ਚ ਪਿਛਲੇ ਕੁਝ ਹਫਤਿਆਂ 'ਚ ਕਰੀਬ 1.4 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

2025 ਤੱਕ Jio ਯੂਜ਼ਰਜ਼ ਦੀ ਗਿਣਤੀ ਹੋ ਸਕਦੀ ਹੈ 57 ਕਰੋੜ
ਫ਼ੋਟੋ
author img

By

Published : Jun 18, 2020, 4:33 AM IST

ਨਵੀਂ ਦਿੱਲੀ: ਰਿਲਾਇੰਸ ਜੀਓ 2025 ਤੱਕ ਲਗਭਗ 50 ਕਰੋੜ ਗਾਹਕ ਨਾਲ ਦੇਸ਼ ਦੇ ਟੈਲੀਕਾਮ ਮਾਰਕਿਟ 'ਚ 48 ਫੀਸਦੀ ਦੀ ਹਿੱਸੇਦਾਰੀ ਵਾਲੀ ਕੰਪਨੀ ਬਣ ਸਕਦੀ ਹੈ। ਵਿਸ਼ਲੇਸ਼ਕਾਂ ਨੇ ਕਿਹਾ ਹੈ, 'ਦਸੰਬਰ 'ਚ ਆਪਣੇ ਆਖਰੀ ਮਾਡਲ ਅਪਡੇਟ 'ਚ ਅਸੀਂ ਦਾਅਵਾ ਕੀਤਾ ਸੀ ਕਿ ਭਾਰਤ ਦੇ ਟੈਲੀਕਾਮ ਬਾਜ਼ਾਰ 'ਤੇ ਰਿਲਾਇੰਸ ਜੀਓ ਦਾ ਦਬਦਬਾ ਹੋਵੇਗਾ। ਇਸ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਕਈ ਅੰਤਰਰਾਸ਼ਟਰੀ ਨਿਵੇਸ਼ਕ ਵੀ ਇਸ ਤਰ੍ਹਾਂ ਦੇ ਨਤੀਜੇ 'ਤੇ ਪਹੁੰਚੇ ਹਨ।

ਫੇਸਬੁੱਕ ਸਮੇਤ ਕਈ ਨਿੱਜੀ ਕੰਪਨੀਆਂ ਨੇ ਰਿਲਾਇੰਸ ਜੀਓ 'ਚ ਪਿਛਲੇ ਕੁਝ ਹਫਤਿਆਂ 'ਚ ਕਰੀਬ 1.4 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਫੇਸਬੁੱਕ ਨੇ 43,573.62 ਕਰੋੜ ਰੁਪਏ ਦੇ ਨਿਵੇਸ਼ ਰਾਹੀਂ ਰਿਲਾਇੰਸ ਜੀਓ ਦੀ 9.99 ਫੀਸਦੀ ਹਿੱਸੇਦਾਰੀ ਖਰੀਦੀ ਹੈ। ਉੱਥੇ ਹੀ ਕਈ ਹੋਰ ਨਿਵੇਸ਼ਕਾਂ ਨੇ ਮੁਕੇਸ਼ ਅੰਬਾਨੀ ਦੇ ਡਿਜ਼ੀਟਲ ਪਲੇਟਫਾਰਮ 'ਚ ਹੁਣ ਤਕ ਕਰੀਬ 60,753.33 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ, 'ਅਸੀਂ ਫੇਸਬੁੱਕ ਤੇ ਰਿਲਾਇੰਸ ਗਰੁੱਪ ਦੇ ਹੋਰ ਹਿੱਸਿਆਂ 'ਚ ਰਣਨੀਤਕ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਾਂ। ਹਾਲਾਂਕਿ ਸਾਡਾ ਮੰਨਣਾ ਹੈ ਕਿ ਹੋਰ ਕੰਪਨੀਆਂ ਦੁਆਰਾ ਕੀਤਾ ਗਿਆ ਨਿਵੇਸ਼ ਲੰਬੀ ਮਿਆਦ ਲਈ ਹੈ। ਇਨ੍ਹਾਂ ਸੌਦਿਆਂ ਰਾਹੀਂ ਰਿਲਾਇੰਸ ਨੂੰ ਕਰਜੇ 'ਚ ਕਮੀ ਲਾਉਣ ਲਈ ਪੂੰਜੀ ਮਿਲੀ ਜਦ ਕਿ ਨਿਵੇਸ਼ਕਾਂ ਨੂੰ ਭਾਰਤ ਦੀ ਟੈਲੀਕਾਮ ਕੰਪਨੀ 'ਚ ਜਲਦ ਹੀ ਹਿੱਸੇਦਾਰੀ ਮਿਲ ਗਈ ਹੈ।' ਅੰਦਾਜ਼ਾ ਹੈ ਕਿ ਵਿੱਤੀ ਸਾਲ 2022-23 'ਚ ਜੀਓ ਗਾਹਕਾਂ ਦੀ ਗਿਣਤੀ ਮੌਜ਼ੂਦਾ 38.8 ਕਰੋੜ ਤੋਂ ਵੱਧ ਕੇ 50 ਕਰੋੜ ਹੋ ਸਕਦੀ ਹੈ। ਨਾਲ ਹੀ ਇਸ ਗੱਲ ਦਾ ਅੰਦਾਜ਼ਾ ਲਾਇਆ ਹੈ ਕਿ ਵਿੱਤ ਸਾਲ 2024-25 ਤਕ ਕੰਪਨੀ ਦੇ ਗਾਹਕਾਂ ਦੀ ਗਿਣਤੀ 56.9 ਕਰੋੜ ਤੇ ਵਿੱਤ ਸਾਲ 2027-28 ਤਕ 60.9 ਕਰੋੜ ਤਕ ਪਹੁੰਚ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.