ਵਾਸ਼ਿੰਗਟਨ : ਦੁਨੀਆਂ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ ਐਲਾਨ ਕੀਤਾ ਹੈ ਕਿ ਉਹ ਮਾਇਕਰੋਸਾਫ਼ਟ ਦੇ ਨਿਰਦੇਸ਼ਕ ਮੰਡਲ ਤੋਂ ਬਾਹਰ ਹੱਟ ਰਹੇ ਹਨ। ਉਨ੍ਹਾਂ ਨੇ 1975 ਵਿੱਚ ਸਵਰਗੀ ਪਾਲ ਏਲਨ ਦੇ ਨਾਲ ਮਿਲ ਕੇ ਕੰਪਨੀ ਦੀ ਸਥਾਪਨਾ ਕੀਤੀ ਸੀ।
ਗੇਟਸ ਨੇ ਸ਼ੁੱਕਰਵਾਰ ਨੂੰ ਲਿੰਕਡਇਨ ਰਾਹੀਂ ਕਿਹਾ ਕਿ ਵਿਸ਼ਵੀ ਸਿਹਤ ਤੇ ਵਿਕਾਸ, ਸਿੱਖਿਆ ਅਤੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਵਿੱਚ ਮੇਰੀ ਵੱਧਦੀ ਪਰ-ਉਪਕਾਰੀ ਪਹਿਲ ਦੇ ਲਈ ਜ਼ਿਆਦਾ ਸਮਾਂ ਸਮਰਿਪਤ ਕਰਨ ਦੇ ਲਈ ਮੈਂ ਮਾਇਕਰੋਸਾਫ਼ਟ ਅਤੇ ਬਰਕਸ਼ਾਇਰ ਹੈਥਵੇ- ਦੋਵਾਂ ਜਨਤਕ ਬੋਰਡਾਂ ਦੇ ਅਹੁਦਿਆਂ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ, ਜਿੰਨ੍ਹਾਂ ਉੱਤੇ ਮੈਂ ਸੇਵਾ ਕਰਦਾ ਹਾਂ।
ਗੇਟਸ ਨੇ ਕਿਹਾ ਬਰਕਸ਼ਾਇਰ ਕੰਪਨੀਆਂ ਅਤੇ ਮਾਇਕਰੋਸਾਫ਼ਟ ਦੀ ਅਗਵਾਈ ਕਦੇ ਮਜ਼ਬੂਤ ਨਹੀਂ ਰਹੀ ਹੈ, ਇਸ ਲਈ ਇਹ ਕਦਮ ਚੁੱਕਣ ਦਾ ਸਮਾਂ ਸਹੀ ਹੈ।
ਇਹ ਵੀ ਪੜ੍ਹੋ : ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣਗੇ ਦੇਸ਼ ਦੇ ਹੋਰ ਬੈਂਕ, ਕਰਨਗੇ 93 ਹਜ਼ਾਰ ਕਰੋੜ ਦਾ ਨਿਵੇਸ਼
ਗੇਟਸ 2014 ਤੋਂ ਹੁਣ ਤੱਕ ਮਾਇਕਰੋਸਾਫ਼ਟ ਬੋਰਡ ਦੇ ਨਿਰਦੇਸ਼ਕ ਬਣੇ ਰਹੇ, ਹਾਲਾਂਕਿ ਉਨ੍ਹਾਂ ਨੇ ਬਿਲ ਐਂਡ ਮੇਲਿੰਡਾ ਗੇਟਸ ਫ਼ਾਊਡੇਸ਼ਨ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ, ਜੋ ਉਹ ਆਪਣੀ ਪਤਨੀ ਦੇ ਨਾਲ ਚਲਾਉਂਦੇ ਹਨ।
ਨਡੇਲਾ ਨੇ ਕਿਹਾ ਬਿਲ ਦੇ ਨਾਲ ਕੰਮ ਕਰਨਾ ਅਤੇ ਸਿੱਖਣਾ ਬਹੁਤ ਹੀ ਆਦਰਯੋਗ ਅਤੇ ਕਿਸਮਤ ਵਾਲੀ ਗੱਲ ਹੈ।
ਗੇਟਸ ਦੇ ਕੋਲ ਮਾਇਕਰੋਸਾਫ਼ਟ ਵਿੱਚ 1.36 ਫ਼ੀਸਦੀ ਸ਼ੇਅਰ ਹਨ, 1.21 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਪੂੰਜੀਕਰਨ ਵਾਲੀ ਕੰਪਨੀ ਅਤੇ ਫ਼ੋਬਰਜ਼ ਪੱਤ੍ਰਿਕਾ ਦਾ ਅਨੁਮਾਨ ਹੈ ਕਿ ਉਹ 96.5 ਬਿਲੀਅਨ ਡਾਲਰ ਦੀ ਕੀਮਤ ਦੇ ਨਾਲ ਦੂਸਰੇ ਸਥਾਨ ਉੱਤੇ ਹਨ, ਜੋ ਐਮਾਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੈੱਫ਼ ਬੇਜੋਸ ਤੋਂ ਬਾਅਦ ਦੂਸਰੇ ਸਥਾਨ ਉੱਤੇ ਹਨ।