ਸ਼ਨਿਚਰਵਾਰ ਸ਼ਾਮ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰ ਕੇ ਇੰਪੋਰਟ ਡਿਊਟੀ ਵਧਾਉਣ ਦੀ ਜਾਣਕਾਰੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਪੁਲਵਾਮਾ 'ਚ ਸੀਆਰਪੀਐੱਫ ਜਵਾਨਾਂ 'ਤੇ ਹੋਏ ਹਮਲੇ 'ਚ 44 ਜਵਾਨ ਮੌਕੇ 'ਤੇ ਹੀ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹੀ ਦੇਸ਼ ਭਰ 'ਚ ਪਾਕਿਸਤਾਨ ਦੀ ਇਸ ਕਰਤੂਤ ਨੂੰ ਲੈ ਕੇ ਜੰਮ ਕੇ ਨਾਰਾਜ਼ਗੀ ਹੈ।
ਭਾਰਤ ਨੇ ਵੀ ਕੌਮਾਂਤਰੀ ਪੱਧਰ 'ਤੇ ਹਰ ਜਗ੍ਹਾ ਆਪਣਾ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਆਰਥਿਕ ਤੌਰ 'ਤੇ ਪਾਕਿਸਤਾਨ ਦੀ ਘੇਰਾਬੰਦੀ ਹੋਵੇਗੀ।
ਪਾਕਿਸਤਾਨ ਤੋਂ ਆਉਣ ਵਾਲੇ ਸਮਾਨ 'ਤੇ ਵਧਾਈ ਇੰਪੋਰਟ ਡਿਊਟੀ - ਸੀਆਰਪੀਐੱਫ ਜਵਾਨਾਂ
ਨਵੀਂ ਦਿੱਲੀ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਭਾਰਤ ਪਾਕਿਸਤਾਨ ਨੂੰ ਹਰ ਮੋਰਚੇ 'ਤੇ ਘੇਰਨ 'ਚ ਜੁਟ ਗਿਆ ਹੈ। ਭਾਰਤ ਵੱਲੋਂ ਸ਼ੁੱਕਰਵਾਰ ਨੂੰ ਜਿੱਥੇ ਪਾਕਿਸਤਾਨ ਨੂੰ ਮੋਸਟ ਫੇਵਰਡ ਨੇਸ਼ਨ ਦਾ ਦਰਜ਼ਾ ਖੋਹਿਆ ਗਿਆ ਸੀ, ਉੱਥੇ ਸ਼ਨਿਚਰਵਾਰ ਨੂੰ ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ 'ਤੇ ਬੇਸਿਕ ਇੰਪੋਰਟ ਡਿਊਟੀ ਨੂੰ 200 ਫ਼ੀਸਦੀ ਵਧਾ ਦਿੱਤਾ ਹੈ।
ਫ਼ਾਇਲ ਫ਼ੋਟੋ
ਸ਼ਨਿਚਰਵਾਰ ਸ਼ਾਮ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰ ਕੇ ਇੰਪੋਰਟ ਡਿਊਟੀ ਵਧਾਉਣ ਦੀ ਜਾਣਕਾਰੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਪੁਲਵਾਮਾ 'ਚ ਸੀਆਰਪੀਐੱਫ ਜਵਾਨਾਂ 'ਤੇ ਹੋਏ ਹਮਲੇ 'ਚ 44 ਜਵਾਨ ਮੌਕੇ 'ਤੇ ਹੀ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹੀ ਦੇਸ਼ ਭਰ 'ਚ ਪਾਕਿਸਤਾਨ ਦੀ ਇਸ ਕਰਤੂਤ ਨੂੰ ਲੈ ਕੇ ਜੰਮ ਕੇ ਨਾਰਾਜ਼ਗੀ ਹੈ।
ਭਾਰਤ ਨੇ ਵੀ ਕੌਮਾਂਤਰੀ ਪੱਧਰ 'ਤੇ ਹਰ ਜਗ੍ਹਾ ਆਪਣਾ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਆਰਥਿਕ ਤੌਰ 'ਤੇ ਪਾਕਿਸਤਾਨ ਦੀ ਘੇਰਾਬੰਦੀ ਹੋਵੇਗੀ।
Intro:Body:Conclusion: