ਨਵੀਂ ਦਿੱਲੀ: ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ ਸਮਾਜਿਕ ਸੁਰੱਖਿਆ ਯੋਜਨਾ ਨਾਲ ਫ਼ਰਵਰੀ ਵਿੱਚ 11.56 ਲੱਖ ਨਵੇਂ ਮੈਂਬਰ ਜੁੜੇ। ਇਸ ਤੋਂ ਪਹਿਲਾਂ ਜਨਵਰੀ ਵਿੱਚ ਈਐੱਸਆਈਸੀ ਵਿੱਚ 12.19 ਲੱਖ ਨਵੇਂ ਪੰਜੀਕਰਨ ਹੋਏ ਸਨ। ਇਸ ਸਬੰਧ ਵਿੱਚ ਰਾਸ਼ਟਰੀ ਸਾਂਖਿਅਰੀ ਦਫ਼ਤਰ (ਐੱਨਐੱਸਓ) ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ।
ਰਿਪੋਰਟ ਮੁਤਾਬਕ 2018-19 ਦੌਰਾਨ ਈਐੱਸਆਈਸੀ ਵਿੱਚ 1.49 ਕਰੋੜ ਨਵੇਂ ਮੈਂਬਰ ਜੁੜੇ। ਸਤੰਬਰ 2017 ਤੋਂ ਫ਼ਰਵਰੀ 2020 ਤੱਕ ਲਗਭਗ 3.75 ਕਰੋੜ ਨਵੇਂ ਲੋਕਾਂ ਨੇ ਈਐੱਸਆਈਸੀ ਦੀ ਮੈਂਬਰਸ਼ਿਪ ਲਈ। ਐੱਨਐੱਸਓ ਇਸ ਤਰ੍ਹਾਂ ਦੀ ਰਿਪੋਰਟ ਅਪ੍ਰੈਲ 2018 ਤੋਂ ਪ੍ਰਕਾਸ਼ਿਤ ਕਰ ਰਿਹਾ ਹੈ। ਇਸ ਦੇ ਲਈ ਸਤੰਬਰ 2017 ਤੋਂ ਬਾਅਦ ਲਏ ਜਾਂਦੇ ਹਨ।
ਐੱਨਐੱਸਓ ਦੀ ਰਿਪੋਰਟ ਈਐੱਸਆਈਸੀ, ਕਰਮਚਾਰੀ ਭਵਿੱਖ ਫ਼ੰਡ ਸੰਗਠਨ (ਈਪੀਐੱਫ਼ਓ), ਪੈਨਸ਼ਨ ਫ਼ੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀਐੱਫ਼ਆਰਡੀਏ) ਦੀ ਵੱਖ-ਵੱਖ ਯੋਜਨਾਵਾਂ ਨਾਲ ਜੁੜਣ ਵਾਲੇ ਨਵੇਂ ਮੈਂਬਰਾਂ ਦੇ ਅੰਕੜਿਆਂ ਉੱਤੇ ਨਿਰਭਰ ਹੁੰਦੀ ਹੈ।
ਫ਼ਰਵਰੀ ਵਿੱਚ ਈਪੀਐੱਫ਼ਓ ਨਾਲ 10.34 ਲੱਖ ਨਵੇਂ ਮੈਂਬਰ ਜੁੜੇ ਜੋ ਜਨਵਰੀ ਵਿੱਚ 10.71 ਲੱਖ ਸੀ। ਸੰਤਬਰ 2017 ਤੋਂ ਫ਼ਰਵਰੀ 2020 ਦੌਰਾਨ ਈਪੀਐੱਫ਼ਓ ਨਾਲ ਜੁੜਣ ਵਾਲੇ ਨਵੇਂ ਮੈਂਬਰਾਂ ਦੀ ਗਿਣਤੀ ਲਗਭਗ 3.29 ਕਰੋੜ ਰਹੀ।
(ਪੀਟੀਆਈ-ਭਾਸ਼ਾ)