ਮੁੰਬਈ : ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 1 ਸਾਲ ਪਹਿਲਾਂ ਅਹੁਦਾ ਸਾਂਭਦੇ ਹੋਏ ਸਾਰਿਆਂ ਨੂੰ ਲੈ ਕੇ ਚੱਲਣ ਅਤੇ ਗੱਲਬਾਤ ਰਾਹੀਂ ਸਮੱਸਿਆਵਾਂ ਦੇ ਹੱਲ ਦਾ ਵਾਅਦਾ ਕੀਤਾ ਸੀ। ਪਿਛਲੇ 1 ਸਾਲ ਉੱਤੇ ਝਾਤ ਪਾਉਣ ਉੱਤੇ ਦਿਖਦਾ ਹੈ ਕਿ ਉਹ ਉਸ ਉੱਤੇ ਕਾਇਮ ਰਹੇ। ਉਨ੍ਹਾਂ ਦੀ ਅਗੁਵਾਈ ਵਿੱਚ ਆਰਬੀਆਈ ਨੇ ਇੱਕ ਪਾਸੇ ਜਿੱਥੇ ਆਰਥਿਕ ਵਾਧੇ ਨੂੰ ਗਤੀ ਲਈ ਹੁਣ ਤੱਕ 5 ਵਾਰ ਨੀਤੀਗਤ ਦਰ ਵਿੱਚ ਵਿੱਚ ਕਟੌਤੀ ਕੀਤੀ ਉੱਥੇ ਹੀ ਕਰਜ਼ ਦੇ ਵਿਆਜ਼ ਨੂੰ ਰੇਪੋ ਤੋਂ ਬਾਹਰੀ ਦਰਾਂ ਨਾਲ ਜੁੜ ਜਾਣ ਵਰਗੇ ਸੁਧਾਰਾਂ ਨੂੰ ਵੀ ਅੱਗੇ ਵਧਾਇਆ ਹੈ।
ਪ੍ਰਸ਼ਾਸਨਿਕ ਅਧਿਕਾਰੀ ਤੋਂ ਕੇਂਦਰੀ ਬੈਂਕ ਦੇ ਮੁਖੀ ਬਣੇ ਦਾਸ ਨੇ 12 ਦਸੰਬਰ 2018 ਨੂੰ ਕਾਰਜ਼ਭਾਰ ਸਾਂਭਿਆ। ਆਰਬੀਆਈ ਦੀ ਖ਼ੁਦਮੁਖਤਿਆਰੀ ਉੱਤੇ ਬਹਿਸ ਵਿਚਕਾਰ ਗਵਰਨਰ ਡਾਕਟਰ ਉਰਜਿੱਤ ਪਟੇਲ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਇਸ ਉੱਤੇ ਦਾਸ ਨੂੰ ਲਿਆਂਦਾ ਗਿਆ।
ਉਰਜਿੱਤ ਪਟੇਲ ਨਾ ਹਾਲਾਂਕਿ ਵਿਅਕਤੀਗਤ ਕਾਰਨਾਂ ਦਾ ਹਵਾਲਾਂ ਦਿੰਦੇ ਹੋਏ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਪਰ ਮਾਹਿਰਾਂ ਦਾ ਕਹਿਣਾ ਸੀ ਕਿ ਆਰਬੀਆਈ ਦੀ ਖ਼ੁਦਮੁਖਤਿਆਰੀ ਅਤੇ ਜ਼ਿਆਦਾ ਨਕਦੀ ਨੂੰ ਟਰਾਂਸਫਰ ਕਰਨ ਵਰਗੇ ਵੱਖ-ਵੱਖ ਮੁੱਦਿਆਂ ਉੱਤੇ ਵਿੱਤ ਮੰਤਰਾਲੇ ਦੇ ਨਾਲ ਕਥਿਤ ਮਤਭੇਦਾਂ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਸੀ।