ETV Bharat / briefs

ਸੁਖਬੀਰ ਬਾਦਲ ਨੇ ਪ੍ਰਿਯੰਕਾ ਗਾਂਧੀ ਨੂੰ ਦੱਸਿਆ 'ਟੂਰਿਸਟ' - lok sabha elections 2019

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਵਿੱਚ ਕਾਂਗਰਸੀ ਆਗੂ ਬਾਲ ਮੁਕੰਦ ਸ਼ਰਮਾ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਉਣ ਆਏ। ਇਸ ਦੌਰਾਨ ਉਨ੍ਹਾਂ ਪ੍ਰਿਯੰਕਾ ਗਾਂਧੀ 'ਤੇ ਹਮਲਾ ਬੋਲਦਿਆਂ ਉਨ੍ਹਾਂ ਨੂੰ 'ਟੂਰਿਸਟ' ਕਿਹਾ।

ਫ਼ਿਰੋਜ਼ਪੁਰ ਆਏ ਸੁਖਬੀਰ ਬਾਦਲ ਨੇ ਪ੍ਰਿਯੰਕਾ ਗਾਂਧੀ ਨੂੰ ਕਿਹਾ 'ਟੂਰਿਸਟ'
author img

By

Published : May 14, 2019, 9:29 PM IST

ਫ਼ਿਰੋਜ਼ਪੁਰ ਵਿੱਚ ਕਾਂਗਰਸ ਦੇ 5 ਵਾਰ ਦੇ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਬਾਲ ਮੁਕੰਦ ਸ਼ਰਮਾ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਹ ਕਾਂਗਰਸ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੌਜੂਦ ਸਨ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਮਾਹੌਲ ਬਣ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਾਲ ਮੁਕੰਦ ਸ਼ਰਮਾ ਦੇ ਬਾਦਲ ਸਾਹਿਬ ਨਾਲ ਬਹੁਤ ਪੁਰਾਣੇ ਸਬੰਧ ਹਨ ਅਤੇ ਉਹ ਇਹਨਾਂ ਦਾ ਅਸ਼ੀਰਵਾਦ ਲੈਣ ਆਏ ਹਨ। ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗੁੰਡਾ ਰਾਜ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰ ਆਮ ਲੋਕਾਂ ਨੂੰ ਡਰਾ-ਧਮਕਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਹੁਣ ਫਿਰੋਜ਼ਪੁਰ ਦੀ ਜਨਤਾ ਨੂੰ ਡਰਨ ਦੀ ਜਰੂਰਤ ਨਹੀਂ ਹੈ। ਉਨ੍ਹਾਂ ਪ੍ਰਿਯੰਕਾ ਗਾਂਧੀ ਦੀ ਬਠਿੰਡਾ ਰੈਲੀ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ ਸਿਰਫ਼ 'ਟੂਰਿਸਟ' ਹੈ।

Intro:ਸੁਖਬੀਰ ਬਾਦਲ ਦਾ ਵੱਡਾ ਬਿਆਨ ਪ੍ਰਿਯੰਕਾ ਗਾਂਧੀ ਨੂੰ ਟੂਰਿਸਟ ਦੱਸਿਆ।

ਅੱਜ ਫ਼ਿਰੋਜ਼ਪੁਰ ਵਿਚ ਕਾਂਗਰਸ ਦੇ 5 ਵਾਰ ਦੇ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਬਾਲ ਮੁਕੰਦ ਸ਼ਰਮਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ।

Body:ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਖਿਲਾਫ ਮਾਹੌਲ ਬਣ ਰਿਹਾ ਹੈ ਫ਼ਿਰੋਜ਼ਪੁਰ ਦੇ ਲੋਕ ਮੈਨੂੰ ਬਹੁਤ ਪਿਆਰ ਦੇ ਰਹੇ ਹਨ ਅਤੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਬਾਲ ਮੁਕੰਦ ਸ਼ਰਮਾ ਜੀ ਦੇ ਬਾਦਲ ਸਾਹਿਬ ਦੇ ਨਾਂਲ ਬਹੁਤ ਪੁਰਾਣੇ ਸੰਬੰਧ ਹਨ ਅਤੇ ਮੇਰੇ ਪਿਤਾ ਸਮਾਨ ਹਨ ਮੈ ਅੱਜ ਇਹਨਾਂ ਦਾ ਅਸ਼ੀਰਵਾਦ ਲੈਣ ਆਇਆ ਹਾਂ ਇਹਨਾਂ ਨੂੰ ਪਾਰਟੀ ਵਿਚ ਸ਼ਾਮਿਲ ਨਹੀਂ ਕੀਤਾ ਪੰਡਤ ਜੀ ਨੇ ਮੈਨੂੰ ਅਸ਼ੀਰਵਾਦ ਦਿਤਾ ਹੈ ਦੂਜੇ ਪਾਸੇ ਬਾਲ ਮੁਕੰਦ ਸ਼ਰਮਾ ਦੇ ਬੇਟੇ ਗੁਲਸ਼ਨ ਸ਼ਰਮਾ ਨੇ ਕਿਹਾ ਕਿ ਪਿਤਾ ਜੀ ਨੇ ਸੁਖਬੀਰ ਸਿੰਘ ਨੂੰ ਜਿੱਤ ਦਾ ਅਸ਼ੀਰਵਾਦ ਦਿਤਾ ਹੈ ਸਾਡੀ ਵੋਟ ਅਤੇ ਸਪੋਰਟ ਇਹਨਾਂ ਨੂੰ ਦਿਤੀ ਹੈ ਸੁਖਬੀਰ ਬਾਦਲ ਨੂੰ ਅੱਜ ਬਠਿੰਡਾ ਵਿਖੇ ਪ੍ਰਿਯੰਕਾ ਗਾਂਧੀ ਦੀ ਰੈਲੀ ਬਾਰੇ ਪੁੱਛਣ ਤੇ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਉਹ ਤਾਂ ਟੂਰਿਸਟ ਹੈ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.