ETV Bharat / briefs

ਲੁਧਿਆਣਾ ਜੇਲ੍ਹ ਮਾਮਲਾ: ਡੀਸੀ ਨੇ ਦੱਸਿਆ ਸਾਰਾ ਮਾਮਲਾ - police

ਲੁਧਿਆਣਾ ਦੇ ਜੇਲ੍ਹ 'ਚ ਕੈਦੀਆਂ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਸਥਿਤੀ ਨੂੰ ਕਾਬੂ 'ਚ ਕਰ ਲਿਆ ਗਿਆ ਹੈ। ਲੁਧਿਆਣਾ ਦੇ ਡੀਸੀ ਪ੍ਰਦੀਪ ਅਗਰਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਫ਼ੋੋਟੋ
author img

By

Published : Jun 27, 2019, 6:05 PM IST

ਲੁਧਿਆਣਾ: ਇੱਥੋਂ ਦੀ ਕੇਂਦਰੀ ਜੇਲ੍ਹ 'ਚ ਬੇਕਾਬੂ ਕੈਦੀਆਂ ਨੂੰ ਹੁਣ ਪੁਲਿਸ ਨੇ ਕਾਬੂ ਕਰਕੇ ਮੁੜ ਤੋਂ ਉਨ੍ਹਾਂ ਦੀਆਂ ਬੈਰਕਾਂ ਦੇ ਵਿੱਚ ਪਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹਾਲਾਤ ਹੁਣ ਕਾਬੂ 'ਚ ਹਨ। ਇਸ ਪੂਰੇ ਵਿਵਾਦ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਬਿਮਾਰੀ ਕਾਰਨ ਇੱਕ ਕੈਦੀ ਦੀ ਮੌਤ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹੰਗਾਮੇ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕੈਦੀ ਵੀ ਜਖ਼ਮੀ ਹੋਏ ਹਨ।

ਵੀਡੀਓ

ਦੂਜੇ ਪਾਸੇ ਏਡੀਸੀਪੀ ਅਸ਼ਵਨੀ ਕੁਮਾਰ ਨੇ ਵੀ ਹਾਲਾਤਾਂ ਨੂੰ ਕਾਬੂ 'ਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਕੈਦੀ ਬੇਕਾਬੂ ਹੋ ਗਏ ਸਨ ਅਤੇ ਜੇਲ੍ਹ 'ਚ ਮੌਜੂਦ ਲੱਗਭਗ 3200 ਕੈਦੀ ਆਪਣੇ ਬੈਰਕਾਂ ਤੋਂ ਬਾਹਰ ਆ ਕੇ ਹੰਗਾਮਾ ਕਰਨ ਲੱਗੇ। ਇਸ ਦੌਰਾਨ ਕਈ ਕੈਦੀ ਫ਼ਰਾਰ ਵੀ ਹੋਣ ਦੀ ਫ਼ਿਰਾਕ 'ਚ ਸਨ।

Intro:Anchor...ਲੁਧਿਆਣਾ ਜੇਲ੍ਹ ਦੇ ਵਿੱਚ ਹੋਏ ਬੇਕਾਬੂ ਕੈਦੀਆਂ ਨੂੰ ਹੁਣ ਪੁਲਿਸ ਨੇ ਕਾਬੂ ਕਰਕੇ ਮੁੜ ਤੋਂ ਉਨ੍ਹਾਂ ਦੀਆਂ ਬੈਰਕਾਂ ਦੇ ਵਿੱਚ ਪਾ ਦਿੱਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ..ਹਾਲਾਤ ਹੁਣ ਕਾਬੂ ਹੇਠ ਨੇ..ਉਧਰ ਪੁਲਿਸ ਫੋਰਸ ਜੇਲ ਤੋਂ ਬਾਹਰ ਆ ਗਈ ਹੈ ਅਤੇ ਜ਼ਖਮੀ ਪੁਲਿਸ ਮੁਲਾਜ਼ਮਾਂ ਅਤੇ ਕੈਦੀਆਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈ...

Body:Vo..1 ਇਸ ਪੂਰੇ ਵਿਵਾਦ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਬਿਮਾਰੀ ਕਾਰਨ ਇੱਕ ਕੈਦੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਜੇਲ੍ਹ ਦੇ ਵਿੱਚ ਉਸਦੇ ਬਾਕੀ ਸਾਥੀ ਭੜਕ ਗਏ ਅਤੇ ਉਨ੍ਹਾਂ ਨੇ ਸਵੇਰੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਪੁਲਸ ਫੋਰਸ ਨੂੰ ਬੁਲਾ ਕੇ ਹਾਲਾਤਾਂ ਤੇ ਹੁਣ ਕਾਬੂ ਪਾ ਲਿਆ ਗਿਆ ਹੈ...ਉਨ੍ਹਾਂ ਕਿਹਾ ਕਿ ਇਸ ਝੜਪ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਅਤੇ ਕੈਦੀ ਜ਼ਖਮੀ ਹੋਏ ਨੇ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਸੰਬੰਧੀ ਪੂਰੀ ਜਾਂਚ ਕਰਵਾਈ ਜਾਵੇਗੀ...

Byte..ਪ੍ਰਦੀਪ ਅਗਰਵਾਲ

Vo..2 ਉਧਰ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਸ਼ਵਨੀ ਕੁਮਾਰ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਹਾਲਾਤਾਂ ਤੇ ਕਾਬੂ ਪਾ ਲਿਆ ਗਿਆ ਹੈ...ਉਨ੍ਹਾਂ ਕਿਹਾ ਕਿ ਸਾਰੇ ਸੀਨੀਅਰ ਅਫ਼ਸਰ ਮੌਕੇ ਤੇ ਮੌਜੂਦ ਨੇ

Byte..ਅਸ਼ਵਨੀ ਕੁਮਾਰ ਸੀਨੀਅਰ ਪੁਲਿਸ ਅਫਸਰ

Conclusion:Clozing...ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਕੈਦੀ ਬੇਕਾਬੂ ਹੋ ਗਏ ਸਨ ਅਤੇ ਜੇਲ੍ਹ ਦੇ ਵਿੱਚ ਮੌਜੂਦ ਲੱਗਭੱਗ 3200 ਕੈਦੀ ਆਪਣੇ ਬੈਰਕਾਂ ਤੋਂ ਬਾਹਰ ਆ ਕੇ ਹੰਗਾਮਾ ਕਰਨ ਲੱਗੇ ਸਨ ਇਸ ਦੌਰਾਨ ਕਈ ਕੈਦੀ ਫਰਾਰ ਵੀ ਹੋਣ ਦੀ ਫਿਰਾਕ ਚ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੋਂ ਕਾਬੂ ਕਰ ਲਿਆ ਇਸ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ..ਪਰ ਇੱਥੇ ਵੱਡਾ ਸਵਾਲ ਇਹੀ ਹੈ ਕਿ ਆਖਿਰਕਾਰ ਅਜਿਹੇ ਹਾਲਾਤ ਕਿਉਂ ਪੈਦਾ ਹੋਏ ਅਤੇ ਕੈਦੀਆਂ ਦੇ ਕੋਲ ਮੋਬਾਈਲ ਫੋਨ ਅਤੇ ਹਥਿਆਰ ਚ ਕਿਵੇਂ ਆ ਗਏ...

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.