ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ(ਟਕਸਾਲੀ) ਦੇ ਆਗੂਆਂਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰ ਡੇਰਿਆਂ ਦੇ ਸਮਰਥਨ ਨੂੰ ਲੈ ਕੇ ਵਿਰੋਧੀ ਧਿਰਾਂ'ਤੇ ਜ਼ਬਰਦਸਤ ਨਿਸ਼ਾਨਾ ਸਾਧੇ।ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿਡੇਰਿਆਂ ਦਾ ਆਸਰਾ ਉਹ ਲੋਕ ਲੈਂਦੇ ਨੇ, ਜਿਹੜੇ ਲੋਕਾਂ ਲਈ ਕੰਮ ਨਹੀਂ ਕਰਦੇ ਤੇ ਸਾਡਾ ਕਿਸੇ ਵੀ ਡੇਰੇ ਤੋਂ ਸਮਰਥਨ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਦਾ ਨਾਂ ਵਾਪਸ ਨਹੀਂ ਲਵੇਗਾ। ਅਕਾਲੀ ਦਲ (ਟਕਸਾਲੀ) ਦੇ ਲੀਡਰਾਂ ਨੇ ਗਠਜੋੜ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਪਰ ਖਡੂਰ ਸਾਹਿਬ ਤੋਂ ਆਪਣੀ ਉਮੀਦਵਾਰ ਵਾਪਸ ਲੈਣ ਤੋਂ ਕੋਰੀ ਨਾਂਹ ਕਰ ਦਿੱਤੀਹੈ। ਦੱਸ ਦਈਏ ਕਿ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਆਪਣਾ ਉਮੀਦਵਾਰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਸੇ ਤਰ੍ਹਾਂ ਗਠਜੋੜ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਐਡਵੋਕੇਟ ਐਚਐਸ ਫੂਲਕਾ ਨੇ ਵੀ ਦੂਜੀਆਂ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਬੀਬੀ ਖਾਲੜਾ ਦੇ ਹੱਕ ਵਿੱਚ ਉਮੀਦਵਾਰ ਨਾ ਉਤਾਰਿਆ ਜਾਵੇ।
ਤਰਨਤਾਰਨ ਦੀ ਪੁਰਾਤਨ ਦਰਸ਼ਨੀ ਡਿਓਢੀ ਢਾਹੁਣ 'ਤੇ ਬੋਲੇਬ੍ਰਹਿਮਪੁਰਾ
ਬ੍ਰਹਿਮਪੁਰਾ ਨੇ ਤਰਨਤਾਰਨ ਦੀ ਪੁਰਾਤਨ ਦਰਸ਼ਨੀ ਡਿਓਢੀ ਢਾਹੁਣ ਨੂੰ ਦੁੱਖਦਾਈਦੱਸਿਆ ਤੇਅਕਾਲ ਤਖ਼ਤ ਤੋਂ ਕਾਰਵਾਈ ਦੀ ਮੰਗ ਦੀ ਗੱਲਕਹੀ।
ਬ੍ਰਹਿਮਪੁਰਾ ਤੇਸੇਵਾ ਸਿੰਘ ਸੇਖਵਾਂ ਵਿਚਾਲੇ ਮਤਭੇਦ?
ਸੇਵਾ ਸਿੰਘ ਸੇਖਵਾਂ ਨੇ ਬ੍ਰਹਿਮਪੁਰਾ ਨਾਲ ਮਤਭੇਦ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਮੇਰੇ ਤੇ ਬ੍ਰਹਿਮਪੁਰਾ ਵਿਚਾਲੇ ਕੋਈ ਮਤਭੇਦ ਨਹੀਂ ਹੈ ਤੇ ਇਹ ਝੂਠੀ ਅਫ਼ਵਾਹ ਹੈ।
SADਤੇ ਕਾਂਗਰਸ 'ਤੇ ਸੇਵਾ ਸਿੰਘ ਸੇਖਵਾਂ ਦਾ ਨਿਸ਼ਾਨਾ
ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ 'ਤੇ ਸੇਵਾ ਸਿੰਘ ਸੇਖਵਾਂ ਦਾ ਨਿਸ਼ਾਨਾ ਵਿਨ੍ਹਿਆ ਤੇ ਕਿਹਾ ਕਿ ਕੈਪਟਨ ਤੇ ਬਾਦਲ ਪਰਿਵਾਰ ਇੱਕ ਨੇ, ਦੋਵੇਂ ਮਿਲਕੇ ਚੋਣਾਂਲੜਦੇ ਹਨ।