ਮੋਹਾਲੀ: ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਵਾਸਤੇ ਸੂਬੇ ’ਚ ਰਾਤ ਦਾ ਕਰਫਿਊ ਇੱਕ ਵਾਰ ਫਿਰ ਤੋਂ ਲਾ ਦਿੱਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ ਇਸ ਦਾ ਦਾਇਰਾ ਵਧਣ ਦੀ ਸੰਭਾਵਨਾ ਹੈ। ਰਾਤ ਦੇ ਲਗਾਏ ਇਸ ਲਾਕਡਾਊਨ ਕਾਰਨ ਮੈਨੂਫੈਕਚਰਿੰਗ ਇੰਡਸਟਰੀ ’ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਮੋਹਾਲੀ ਤੋਂ ਮੈਨੂਫੈਕਚਰਿੰਗ ਇੰਡਸਟਰੀ ਚਲਾ ਰਹੇ ਉਦਯੋਗਪਤੀਆਂ ਦਾ ਮੰਨਣਾ ਹੈ ਕਿ ਜੇ ਫਿਰ ਤੋਂ ਲਾਕਡਾਊਨ ਲੱਗਿਆ ਤਾਂ ਇੰਡਸਟਰੀ ਇੱਕ ਕਦਮ ਅੱਗੇ ਜਾ ਕੇ 5 ਕਦਮ ਪਿੱਛੇ ਚਲੀ ਜਾਵੇਗੀ।
ਨਾਈਟ ਕਰਫਿਊ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਡਰ ’ਚ ਇੰਡਸਟਰੀ ਮਾਲਕ ਇਹ ਵੀ ਪੜੋ: ਪੰਜਾਬ ’ਚ ਨਹੀਂ ਲੱਗੇਗਾ ਲਾਕਡਾਊਨ: ਸਿਹਤ ਮੰਤਰੀਉਦਯੋਗਪਤੀ ਦਾ ਕਹਿਣਾ ਹੈ ਕਿ ਹਾਲਾਂਕਿ ਕੋਰੋਨਾ ਵਧ ਰਿਹਾ ਹੈ ਪਰ ਉਹ ਚਾਹੁੰਦੇ ਹਨ ਕਿ ਸਰਕਾਰ ਇਸ ਗੱਲ ਦਾ ਖਿਆਲ ਜ਼ਰੂਰ ਰੱਖੇ ਕਿ ਇੰਡਸਟਰੀ ਨੂੰ ਨੁਕਸਾਨ ਨਾ ਝੱਲਣਾ ਪਵੇ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇੱਕ ਸਾਲ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਸਹਿਣਾ ਪਿਆ ਅਤੇ ਹੁਣ ਇੰਡਸਟਰੀ ’ਚ ਥੋੜ੍ਹੀ ਉਛਾਲ ਦੇਖਣ ਨੂੰ ਮਿਲ ਰਿਹਾ ਪਰ ਜੇ ਲਾਕਡਾਊਨ ਲੱਗ ਗਿਆ ਤਾਂ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਉੱਥੇ ਹੀ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਡਰ ਸਤਾ ਰਿਹਾ ਹੈ ਕਿ ਕਿਤੇ ਪਿਛਲੀ ਵਾਰ ਵਾਂਗ ਨੌਕਰੀ ਤੋਂ ਹੱਥ ਨਾ ਧੋਣਾ ਪਵੇ, ਹਾਲਾਂਕਿ ਫੈਕਟਰੀ ਮਾਲਕਾਂ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮਜ਼ਦੂਰ ਖੁਦ ਨੂੰ ਕੁਝ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਹ ਵੀ ਪੜੋ: ਭਾਜਪਾ ਮਹਿਲਾ ਵਰਕਰਾਂ ਨੇ ਕੈਬਨਿਟ ਮੰਤਰੀ ਆਸ਼ੂ ਦੇ ਘਰ ਸੁੱਟੀਆਂ ਚੂੜੀਆਂ