ਮੁਜ਼ੱਫਰਪੁਰ: ਮੁਜ਼ੱਫਰਪੁਰ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਚਮਕੀ ਬੁਖ਼ਾਰ ਨਾਲ 9 ਹੋਰਨਾਂ ਬੱਚਿਆਂ ਦੀ ਮੌਤ ਹੋ ਗਈ ਹੈ। ਮੌਤ ਦਾ ਅੰਕੜਾ ਵੱਧ ਕੇ 157 'ਤੇ ਪਹੁੰਚ ਗਿਆ ਹੈ। ਸਰਕਾਰੀ ਅੰਕੜੇ ਮੁਤਾਬਿਕ 437 ਬੱਚੇ ਹਸਪਤਾਲ 'ਚ ਭਰਤੀ ਹਨ। ਇਸ ਬਿਮਾਰੀ ਨਾਲ ਪੀੜਤ 39 ਨਵੇਂ ਮਰੀਜਾਂ ਨੂੰ SKMCH 'ਚ ਭਰਤੀ ਕਰਵਾਇਆ ਗਿਆ ਹੈ।
ਇਸ ਤੋਂ ਅਲਾਵਾ ਸੀਤਾਮੜ੍ਹੀ 'ਚ 17 ਬੱਚੇ, ਪੂਰਵੀ ਚੰਪਾਰਨ 'ਚ 45, ਵੈਸ਼ਾਲੀ 'ਚ 11, ਪੱਛਮੀ ਚੰਪਾਰਨ 'ਚ ਤਿੰਨ ਅਤੇ ਬੇਗੂਸਰਾਏ 'ਚ 1 ਬੱਚਾ ਹਸਪਤਾਲ ਵਿੱਚ ਭਰਤੀ ਹੈ। ਮੁਜ਼ੱਫਰਪੁਰ ਅਤੇ ਆਸਪਾਸ ਦੇ ਇਲਾਕਿਆਂ 'ਚ ਬੱਚੇ ਤੇਜ਼ ਗਰਮੀ ਕਾਰਨ ਚਮਕੀ ਬੁਖ਼ਾਰ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਮੌਤਾਂ ਲੋ ਬੱਲਡ ਸ਼ੂਗਰ ਕਾਰਨ ਹੋਇਆਂ ਹਨ।