ETV Bharat / bharat

Youth Killed by Tractor :ਰਾਜਸਥਾਨ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ, ਜ਼ਮੀਨੀ ਵਿਵਾਦ ਕਾਰਨ ਨੌਜਵਾਨ ਨੂੰ ਟਰੈਕਟਰ ਹੇਠ ਦਰੜ ਕੇ ਕਰ ਦਿੱਤਾ ਕਤਲ

ਰਾਜਸਥਾਨ ਦੇ ਭਰਤਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਨੂੰ ਬਿਆਣਾ ਇਲਾਕੇ ਦੇ ਪਿੰਡ ਅੱਡਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਦਾ ਟਰੈਕਟਰ ਨਾਲ ਦਰੜ ਕੇ ਕਤਲ (Killed by a tractor) ਕਰ ਦਿੱਤਾ। ਘਟਨਾ ਸਮੇਂ ਪਿੰਡ ਦੇ ਸੈਂਕੜੇ ਲੋਕਾਂ ਦੀ ਭੀੜ ਮੌਕੇ 'ਤੇ ਇਕੱਠੀ ਹੋ ਗਈ।

YOUTH KILLED BY TRACTOR IN LAND DISPUTE IN BHARATPUR RAJASTHAN CRUSHED MANY TIMES
Youth Killed by Tractor :ਰਾਜਸਥਾਨ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ,ਜ਼ਮੀਨੀ ਵਿਵਾਦ ਕਾਰਣ ਟਰੈਕਟਰ ਹੇਠ ਨੌਜਵਾਨ ਨੂੰ ਦਰੜ ਕੇ ਕੀਤਾ ਕਤਲ
author img

By ETV Bharat Punjabi Team

Published : Oct 25, 2023, 10:38 PM IST

'ਟਰੈਕਟਰ ਹੇਠ ਨੌਜਵਾਨ ਨੂੰ ਦਰੜ ਕੇ ਕੀਤਾ ਕਤਲ'

ਭਰਤਪੁਰ: ਰਾਜਸਥਾਨ ਦੇ ਭਰਤਪੁਰ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਟਰੈਕਟਰ ਨਾਲ ਦਰੜ ਕੇ ਕਤਲ ਕਰ ਦਿੱਤਾ ਗਿਆ।ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਨੂੰ ਟਰੈਕਟਰ ਨਾਲ ਦਰੜ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਵੀਡੀਓ ਵਿੱਚ ਨੌਜਵਾਨ ਨੂੰ ਕਰੀਬ 6 ਵਾਰ ਟਰੈਕਟਰ ਨੇ ਦਰੜਿਆ। ਮੁਲਜ਼ਮ ਨੌਜਵਾਨ ਨੂੰ ਟਰੈਕਟਰ ਨਾਲ ਵਾਰ-ਵਾਰ ਦਰੜ ਕੇ ਕਤਲ ਕਰਦਾ ਦਿਖਾਈ ਦੇ ਰਿਹਾ ਹੈ। ਘਟਨਾ ਤੋਂ ਬਾਅਦ ਥਾਣਾ ਸਦਰ ਦੇ ਇੰਚਾਰਜ ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਏਐਸਪੀ ਓਮ ਪ੍ਰਕਾਸ਼ ਕਿਲਾਨੀਆ (ASP Om Prakash Kilania) ਨੇ ਦੱਸਿਆ ਕਿ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਡੀਓ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਟਰੈਕਟਰ ਲੋਡ ਕਰਨ ਵਾਲਾ ਨੌਜਵਾਨ ਦਾਮੋ ਉਰਫ ਦਮੋਦਰ ਮ੍ਰਿਤਕ ਨਿਰਪਤ ਦਾ ਛੋਟਾ ਭਰਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੇ 12 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਭਰਤਪੁਰ ਦੇ ਬਿਆਨਾ ਸੀਐਚਸੀ ਅਤੇ ਆਰਬੀਐਮ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜ਼ਮੀਨੀ ਵਿਵਾਦ: ਬਿਆਣਾ ਦੇ ਸਦਰ ਥਾਣਾ ਖੇਤਰ ਦੇ ਪਿੰਡ ਅੱਡਾ ਵਿੱਚ ਬਹਾਦਰ ਅਤੇ ਅਤਰ ਸਿੰਘ ਗੁਰਜਰ ਧਿਰਾਂ ਵਿੱਚ ਲੰਮੇ ਸਮੇਂ ਤੋਂ ਜ਼ਮੀਨੀ ਵਿਵਾਦ (land dispute) ਚੱਲ ਰਿਹਾ ਸੀ। ਕਰੀਬ 4 ਦਿਨ ਪਹਿਲਾਂ ਦੋਵੇਂ ਧਿਰਾਂ ਨੇ ਥਾਣਾ ਸਦਰ 'ਚ ਇਕ-ਦੂਜੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਪਰ ਬੁੱਧਵਾਰ ਸਵੇਰੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਵਾਰ ਫਿਰ ਦੋਵੇਂ ਧਿਰਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਝਗੜੇ ਵਿੱਚ ਬਹਾਦਰਪੁਰ ਦਾ ਇੱਕ ਵਿਅਕਤੀ ਟਰੈਕਟਰ ਲੈ ਕੇ ਵਿਵਾਦਿਤ ਜ਼ਮੀਨ ’ਤੇ ਪਹੁੰਚ ਗਿਆ। ਅਤਰ ਸਿੰਘ ਵਾਲੇ ਪਾਸੇ ਤੋਂ ਮਰਦ ਅਤੇ ਔਰਤਾਂ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਅਤਰ ਸਿੰਘ ਧੜੇ ਦੇ ਨੌਜਵਾਨ ਟਰੈਕਟਰ ਨੂੰ ਰੋਕਣ ਲਈ ਜ਼ਮੀਨ 'ਤੇ ਲੇਟ ਗਏ ਪਰ ਟਰੈਕਟਰ ਚਲਾ ਰਹੇ ਮੁਲਜ਼ਮ ਨੌਜਵਾਨ ਨੇ ਨਿਰਪਤ 'ਤੇ ਟਰੈਕਟਰ ਚੜ੍ਹਾ ਦਿੱਤਾ। ਮੁਲਜ਼ਮ ਨੌਜਵਾਨ ਵਾਰ-ਵਾਰ ਟਰੈਕਟਰ ਨਿਰਪਤ ਉੱਤੇ ਉਦੋਂ ਤੱਕ ਚੜ੍ਹਾਉਂਦਾ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਘਟਨਾ ਦੀ ਪੂਰੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਮੁਲਜ਼ਮ ਟਰੈਕਟਰ ਚਾਲਕ ਨੌਜਵਾਨ 'ਤੇ ਟਰੈਕਟਰ ਚੜ੍ਹਾਉਂਦਾ ਨਜ਼ਰ ਆ ਰਿਹਾ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ: ਸਦਰ ਥਾਣਾ ਇੰਚਾਰਜ ਜੈਪ੍ਰਕਾਸ਼ ਨੇ ਦੱਸਿਆ ਕਿ ਪਿੰਡ ਅੱਡਾ ਵਿਖੇ ਇੱਕ ਨੌਜਵਾਨ ਨੂੰ ਟਰੈਕਟਰ ਨਾਲ ਕੁਚਲਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਿਲਹਾਲ ਲਾਸ਼ ਨੂੰ ਮੌਕੇ 'ਤੇ ਰੱਖਿਆ ਗਿਆ ਹੈ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਮੁਲਜ਼ਮ ਧਿਰ ਨੇ ਮੌਕੇ ਤੋਂ ਲੋਕਾਂ ਦੀ ਭੀੜ ਨੂੰ ਖਿੰਡਾਉਣ ਲਈ ਹਵਾ 'ਚ ਗੋਲੀਆਂ ਵੀ ਚਲਾਈਆਂ। ਬਹਾਦਰ ਅਤੇ ਅਤਰ ਸਿੰਘ ਗੁਰਜਰ ਵੱਲੋਂ ਚਾਰ ਦਿਨ ਪਹਿਲਾਂ ਜ਼ਮੀਨੀ ਝਗੜੇ ਸਬੰਧੀ ਕੇਸ (Land Dispute Case) ਵੀ ਦਰਜ ਕਰਵਾਇਆ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.