ਹੈਦਰਾਬਾਦ : ਲੋਕ ਇਹ ਜਾਣਦੇ ਹਨ ਕਿ ਜੰਗ, ਅੱਤਵਾਦ ਤੇ ਹੋਰਨਾਂ ਸੰਕਟਾਂ ਕਾਰਨ ਸ਼ਰਨਰਾਥੀਆਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ। ਸ਼ਰਨਾਰਥੀਆਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਉੱਤੇ ਧਿਆਨ ਕੇਂਦ੍ਰਤ ਕੀਤਾ ਹੈ। ਜਿਸ ਵਜੋਂ ਹਰ ਸਾਲ 20 ਜੂਨ ਨੂੰ ਵਰਲਡ ਰਫਿਊਜੀ ਡੇਅ ਮਨਾਇਆ ਜਾਂਦਾ ਹੈ।
ਵਰਲਡ ਰਫਿਊਜੀ ਡੇਅ ਦੀ ਸ਼ੁਰੂਆਤ
ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸਾਲ 2000 ਵਿੱਚ ਇਸ ਦਿਨ ਨੂੰ ਇੱਕ ਰਾਸ਼ਟਰੀ ਛੁੱਟੀ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਤੋਂ, ਦੁਨੀਆ ਭਰ ਦੇ ਵੱਖ-ਵੱਖ ਭਾਈਚਾਰਿਆਂ ਨੇ ਸ਼ਰਨਾਰਥੀਆਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੀਆਂ ਕੋਸ਼ਿਸ਼ ਕੀਤੀ ਜਾ ਸਕੇ।
ਵਰਲਡ ਰਫਿਊਜੀ ਡੇਅ ਮਨਾਉਣ ਦਾ ਕਾਰਨ
ਸਾਡੇ ਚੋਂ ਬਹੁਤੇ ਲੋਕ ਇਹ ਜਾਣਦੇ ਹਨ ਕਿ ਜੰਗ, ਅੱਤਵਾਦ ਤੇ ਹੋਰਨਾਂ ਸੰਕਟਾਂ ਕਾਰਨ ਸ਼ਰਨਰਾਥੀਆਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ, ਪਰ ਆਪਣੇ ਦੇਸ਼ ਤੋਂ ਭੱਜਣਾ ਅਕਸਰ ਮੁਸ਼ਕਲ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ।ਬਹੁਤ ਸਾਰੇ ਸ਼ਰਨਾਰਥੀ ਉਨ੍ਹਾਂ ਦੇ ਮੁੜ ਵਸੇਬੇ ਹੋਣ ਤੱਕ ਕੈਂਪਾਂ 'ਚ ਹੀ ਰਹਿੰਦੇ ਹਨ। ਇਨ੍ਹਾਂਵਿਚੋਂ ਕੁੱਝ ਬੇਹਦ ਖ਼ਤਰਨਾਕ ਤੇ ਮੁਸ਼ਕਲ ਹਲਾਤਾਂ ਵਿੱਚ ਵੀ ਰਹਿੰਦੇ ਹਨ ਤੇ ਲੰਬੇ ਸਮੇਂ ਤੱਕ ਉਨ੍ਹਾਂ ਦੀ ਜ਼ਿੰਦਗੀ ਮਾੜੇ ਹਲਾਤਾਂ ਵਿੱਚ ਹੁੰਦੀ ਹੈ।
ਸ਼ਰਨਾਰਥੀ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਕਿਸ ਦੇਸ਼ ਵਿੱਚ ਭੇਜਿਆ ਗਿਆ ਹੈ,ਉਨ੍ਹਾਂ ਦੇ ਨਵੇਂ ਘਰ ਨੂੰ ਲੱਭਣ ਵਿੱਚ ਸ਼ਾਮਲ ਨੌਕਰਸ਼ਾਹੀ ਪ੍ਰਕਿਰਿਆ ਵਿੱਚ ਕਈਂ ਸਾਲ ਲੱਗ ਸਕਦੇ ਹਨ। ਸ਼ਰਨਾਰਥੀਆਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਪਿਛਲੇ ਸਾਲਾਂ ਵਿੱਚ ਵਿਸ਼ਵ ਭਰ ਦੀਆਂ ਖ਼ਬਰਾਂ ਚੋਂ ਇੱਕ ਪ੍ਰਮੁੱਖ ਸਥਾਨ ਲਿਆ ਹੈ, ਇਸ ਲਈ ਵਿਸ਼ਵ ਸ਼ਰਨਾਰਥੀ ਦਿਵਸ ਮਨਾਉਣਾ ਹੁਣ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਣ ਹੈ।
ਸਾਲ 2021 ਦਾ ਥੀਮ
ਇਸ ਸਾਲ ਯਾਨੀ ਸਾਲ 2021 ਵਿੱਚ ਵਰਲਡ ਰਫਿਊਜੀ ਡੇਅ ਦਾ ਥੀਮ ਹੈ। ਸਾਥ ਸਾਨੂੰ ਠੀਕ ਚੰਗਾ ਕਰਦਾ ਹੈ, ਸਿਖਦੇ ਹਾਂ ਤੇ ਚਮਕਦੇ ਹਾਂ "Together we heal, learn and shine"
ਕਿਉਂ ਮਹੱਤਵਪੂਰਨ ਹੈ ਵਰਲਡ ਰਫਿਊਜੀ ਡੇਅ
- ਹਮਦਰਦੀ ਤੇ ਜਾਗਰੂਕਤਾ ਵਧਾਉਂਦਾ ਹੈ
ਵਿਸ਼ਵ ਸ਼ਰਨਾਰਥੀ ਸੰਕਟ ਦੀ ਗੰਭੀਰ ਸਥਿਤੀ ਨੂੰ ਸਮਝਣਾ ਮੁਸ਼ਕਲ ਹੈ, ਪਰ ਵਰਲਡ ਰਫਿਊਜੀ ਡੇਅ ਰਾਹੀਂ ਜਾਰੂਕਤਾ ਪੈਦਾ ਕਰਨ ਨਾਲ ਦੂਜਿਆਂ ਲਈ ਇਹ ਸਮਝਣਾ ਸੌਖਾ ਹੁੰਦਾ ਹੈ ਕਿ ਸ਼ਰਨਾਰਥੀ ਕਿਨ੍ਹਾਂ ਹਲਾਤਾਂ ਚੋਂ ਲੰਘ ਰਹੇ ਹਨ। ਇਹ ਦਿਨ ਲੋਕਾਂ ਵਿੱਚ ਸ਼ਰਨਾਰਥੀਆਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਕਰਦਾ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਇਕਜੁੱਟ ਰੱਖਣ ਵਿੱਚ ਮਦਦਗਾਰ ਹੁੰਦੀ ਹੈ।
- ਦੁਨੀਆ 'ਚ ਸ਼ਾਂਤੀ ਬਣਾਏ ਰੱਖਣ ਲਈ ਮਦਦਗਾਰ
ਵਧੇਰੇ ਸ਼ਾਂਤੀ ਭਰੇ ਸੰਸਾਰ 'ਚ, ਬਹੁਤ ਘੱਟ ਲੋਕ ਹਿੰਸਾ ਅਤੇ ਅਸ਼ਾਂਤੀ ਦੇ ਕਾਰਨ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਹੋਣਗੇ। ਕੁਦਰਤੀ ਤੌਰ 'ਤੇ, ਅਜਿਹੇ ਪ੍ਰੋਗਰਾਮਾਂ ਨਾਲ ਦੁਨੀਆ ਭਰ ਦੇ ਦੁੱਖਾਂ ਵਿੱਚ ਮਹੱਤਵਪੂਰਣ ਕਮੀ ਆਵੇਗੀ। ਸ਼ਾਂਤ ਸੰਸਾਰ ਦੀ ਭਾਲ ਕੁੱਝ ਅਜਿਹਾ ਨਹੀਂ ਜੋ ਰਾਤੋ ਰਾਤ ਵਾਪਰੇ, ਪਰ ਇਹ ਇੱਕ ਮਹੱਤਵਪੂਰਣ ਟੀਚਾ ਹੈ ਜੋ ਸਾਰੇ ਲੋਕਾਂ ਦੇ ਨਾਲ ਮਿਲ ਕੇ ਹੌਲੀ- ਹੌਲੀ ਪੂਰਾ ਹੋਵੇਗਾ।
- ਚੰਗੇ ਦੋਸਤ, ਗੁਆਂਢੀ ਤੇ ਨਾਗਰਿਕ ਬਣਨ ਲਈ ਪ੍ਰੇਰਣਾ
ਲੋਕਾਂ ਲਈ ਵਿਸ਼ਵ-ਵਿਆਪੀ ਸੰਕਟ ਦਾ ਸਾਹਮਣਾ ਕਰਦਿਆਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਨਾ ਅਸਾਨ ਹੈ, ਪਰ ਜੇਕਰ ਸਰਕਾਰ ਤੇ ਲੋਕ ਕੁੱਝ ਚੰਗੇ ਕਦਮ ਚੁੱਕਣ ਤਾਂ ਇਸ ਨਾਲ ਵੱਡਾ ਫ਼ਰਕ ਪੈ ਸਕਦਾ ਹੈ। ਵਰਲਡ ਰਫਿਊਜੀ ਡੇਅ ਸਾਨੂੰ ਸਭ ਨੂੰ ਰਚਨਾਤਮਕ ਤੌਰ 'ਤੇ ਇਹ ਸੋਚਣ ਲਈ ਉਤਸ਼ਾਹਿਤ ਕਰਦਾ ਹੈ ਕਿ ਅਸੀਂ ਸ਼ਰਨਾਰਥੀਆਂ ਦੀ ਮਦਦ ਲਈ ਕੀ ਕਰ ਸਕਦੇ ਹਾਂ। ਇਹ ਦਿਨ ਲੋਕਾਂ ਨੂੰ ਵੱਖ-ਵੱਖ ਭਾਈਚਾਰੇ ਦੇ ਸ਼ਰਨਾਰਥੀਆਂ ਦਾ ਮਦਦਗਾਰ, ਚੰਗੇ ਦੋਸਤ ਤੇ ਗੁਆਂਢੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਤ ਕਰਦਾ ਹੈ।
1951 ਸ਼ਰਨਾਰਥੀ ਕੰਨਵੈਨਸ਼ਨ
1951 ਦਾ ਜਨੇਵਾ ਸੰਮੇਲਨ ਸ਼ਰਨਾਰਥੀ ਕਾਨੂੰਨ ਦੇ ਮੁੱਖ ਅੰਤਰਰਾਸ਼ਟਰੀ ਉਪਕਰਣਾਂ ਚੋਂ ਇੱਕ ਹੈ। ਸੰਮੇਲਨ 'ਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਇੱਕ ਸ਼ਰਨਾਰਥੀ ਕੌਣ ਹੈ ਤੇ ਕਿਸ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ, ਹੋਰ ਸਹਾਇਤਾ ਤੇ ਸਮਾਜਕ ਅਧਿਕਾਰ ਉਸ ਨੂੰ ਉਨ੍ਹਾਂ ਦੇਸ਼ਾਂ ਤੋਂ ਪ੍ਰਾਪਤ ਹੋਣੇ ਚਾਹੀਦੇ ਹਨ। ਜਿਨੇਵਾ ਕੰਨਵੈਨਸ਼ਨ ਹੋਸਟਿੰਗ (host) ਕਰਨ ਵਾਲੀ ਸਰਕਾਰਾਂ ਤੇ ਲੋਕਾਂ ਦੇ ਲਈ ਇੱਕ ਸ਼ਰਨਾਰਥੀ ਦੀਆਂ ਜ਼ਿੰਮੇਵਾਰੀਆਂ ਵੀ ਪ੍ਰਭਾਸ਼ਿਤ ਕਰਦੇ ਹਨ। ਇਹ ਕੰਨਵੈਨਸ਼ਨ ਦੂਜੇ ਵਿਸ਼ਵ ਯੁੱਧ (WWII) ਤੋਂ ਬਾਅਦ ਮੁੱਖ ਤੌਰ 'ਤੇ ਯੂਰਪੀਅਨ ਰਫਿਊਜੀਆਂ ਦੀ ਰੱਖਿਆ ਲਈ ਸੀਮਤ ਸੀ, ਪਰ ਬਾਅਦ ਵਿੱਚ ਇਸ ਨੂੰ ਇਹ ਹੋਰ ਦਸਤਾਵੇਜ਼, 1967 ਪ੍ਰੋਟੋਕੋਲ ਨੇ ਕਨਵੈਨਸ਼ਨ ਦੇ ਦਾਇਰੇ ਦਾ ਵਿਸਥਾਰ ਕੀਤਾ। ਕਿਉਂਕਿ ਵਿਸਥਾਪਨ ਦੀ ਸਮੱਸਿਆ ਪੂਰੀ ਦੁਨੀਆ ਵਿੱਚ ਫੈਲ ਗਈ ਸੀ।