ਤਿਰੂਵਨੰਤਪੁਰਮ : ਕੇਰਲ ਦੇ ਤਿਰੂਵਨੰਤਪੁਰਮ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜਧਾਨੀ 'ਚ ਇਕ ਹਫਤੇ 'ਚ ਇਹ ਦੂਜੀ ਘਟਨਾ ਹੈ, ਜਿੱਥੇ ਬਦਮਾਸ਼ਾਂ ਨੇ ਔਰਤ ਨਾਲ ਬਲਾਤਕਾਰ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਸੋਮਵਾਰ (20 ਮਾਰਚ) ਨੂੰ ਸਾਹਮਣੇ ਆਇਆ, ਜਿਸ 'ਚ ਪਿਛਲੇ ਹਫਤੇ ਰਾਤ ਕਰੀਬ 11 ਵਜੇ ਇਕ ਔਰਤ 'ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਦਵਾਈਆਂ ਖਰੀਦਣ ਲਈ ਦੋਪਹੀਆ ਵਾਹਨ 'ਤੇ ਜਾ ਰਹੀ ਸੀ। ਇਲਜ਼ਾਮ ਹੈ ਕਿ ਬਦਮਾਸ਼ ਨੇ ਔਰਤ ਦੇ ਨਾਲ ਬਦਸਲੂਕੀ ਕਰਦੇ ਹੋਏ ਉਸਨੂੰ ਗੁਪਤ ਅੰਗਾਂ ਤੋਂ ਛੇੜਨਾ ਸ਼ੁਰੂ ਕਰਦਿੱਤਾ। ਜਿਸਦਾ ਵਿਰੋਧ ਕਰਨ 'ਤੇ ਦੋਸ਼ੀਆਂ ਵੱਲੋਂ ਉਸ ਨੂੰ ਜ਼ਖਮੀ ਕਰਦਿੱਤਾ ਗਿਆ।
ਪੁਲਿਸ ਨੇ ਮਦਦ ਕਰਨ ਤੋਂ ਕੀਤਾ ਇਨਕਾਰ : ਇਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਕੱਲ੍ਹ (20 ਮਾਰਚ) ਦੋ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸੀਨੀਅਰ ਸਿਵਲ ਪੁਲਿਸ ਅਧਿਕਾਰੀ ਜੈਰਾਜ ਅਤੇ ਸਿਵਲ ਪੁਲਿਸ ਅਧਿਕਾਰੀ ਰੰਜੀਤ ਮੁਅੱਤਲ ਕੀਤੇ ਗਏ ਅਧਿਕਾਰੀ ਹਨ। ਔਰਤ ਵੱਲੋਂ ਹਮਲੇ ਦੀ ਸੂਚਨਾ ਮਿਲਣ 'ਤੇ ਰਾਤ ਦੀ ਡਿਊਟੀ 'ਤੇ ਮੌਜੂਦ ਦੋਵੇਂ ਕਰਮਚਾਰੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਵੱਲੋਂ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਕਾਰਨ ਪੀੜਤ ਦੀ ਖੱਬੀ ਅੱਖ, ਸਿਰ ਅਤੇ ਗੱਲ੍ਹਾਂ 'ਤੇ ਸੱਟਾਂ ਲੱਗੀਆਂ। ਔਰਤ ਨੇ ਦੱਸਿਆ ਕਿ ਘਟਨਾ ਦੇ ਸਮੇਂ ਸੜਕ 'ਤੇ ਕੋਈ ਵਾਹਨ ਨਹੀਂ ਸੀ। ਉਸ ਨੇ ਦੋਸ਼ ਲਾਇਆ ਕਿ ਗੁਆਂਢ ਦੀਆਂ ਦੋ ਔਰਤਾਂ ਘਰੋਂ ਇਸ ਘਟਨਾ ਨੂੰ ਦੇਖਦੀਆਂ ਰਹੀਆਂ, ਪਰ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ : Shraddha Murder Case : ਸ਼ਰਧਾ ਨੇ ਕਿਹਾ ਸੀ, ਉਹ ਮੇਰਾ ਸ਼ਿਕਾਰ ਕਰੇਗਾ, ਲੱਭੇਗਾ ਅਤੇ ਮਾਰ ਦੇਵੇਗਾ
ਔਰਤ ਦਵਾਈ ਲੈਣ ਗਈ ਸੀ: ਮਾਥਰੂਭੂਮੀ ਨਿਊਜ਼ ਨਾਲ ਗੱਲਬਾਤ ਦੌਰਾਨ ਪੀੜਤਾ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ। ਔਰਤ ਨੇ ਦੱਸਿਆ ਕਿ ਤਿਰੂਵਨੰਤਪੁਰਮ ਦੇ ਵਾਂਚਿਯੂਰ 'ਚ ਰਾਤ ਕਰੀਬ 11 ਵਜੇ ਉਹ ਦਵਾਈ ਲੈਣ ਨਿਕਲੀ ਸੀ। ਥੋੜ੍ਹਾ ਅੱਗੇ ਜਾ ਕੇ ਉਸ ਨੂੰ ਯਾਦ ਆਇਆ ਕਿ ਉਹ ਆਪਣੇ ਨਾਲ ਪੈਸੇ ਲੈ ਕੇ ਜਾਣਾ ਭੁੱਲ ਗਈ ਹੈ । ਜਿਸ ਤੋਂ ਬਾਅਦ ਉਹ ਘਰ ਵੱਲ ਜਾਣ ਲੱਗੀ ਪਰ ਰਸਤੇ 'ਚ ਉਸ ਨੂੰ ਲੱਗਾ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਜਿਸ ਕਾਰਨ ਉਸਨੇ ਦਵਾਈ ਲਿਆਉਣ ਲਈ ਆਪਣੀ ਸਕੂਟੀ 'ਤੇ ਜਾਣ ਦਾ ਫੈਸਲਾ ਕੀਤਾ। ਪੀੜਤ ਔਰਤ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਹ ਥੋੜ੍ਹਾ ਅੱਗੇ ਵਧੀ ਤਾਂ ਇਕ ਵਿਅਕਤੀ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਤੁਰੰਤ ਔਰਤ ਨੇ ਸਕੂਟੀ ਨੂੰ ਤੇਜ਼ ਰਫਤਾਰ ਨਾਲ ਆਪਣੇ ਘਰ ਦੇ ਕੈਂਪਸ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਉਹ ਵਿਅਕਤੀ ਉਥੇ ਆ ਗਿਆ ਅਤੇ ਉਸ ਨੇ ਔਰਤ ਦੇ ਗੁਪਤ ਅੰਗ ਨੂੰ ਛੂਹਿਆ ਅਤੇ ਉਸ ਨਾਲ ਕੁੱਟਮਾਰ ਕੀਤੀ।
ਧੀ ਮੈਨੂੰ ਹਸਪਤਾਲ ਲੈ ਗਈ: ਔਰਤ ਨੇ ਕਿਹਾ ਕਿ ਉਸਨੇ ਘਟਨਾ ਬਾਰੇ ਆਪਣੀ ਧੀ ਨੂੰ ਦੱਸਿਆ, ਜਿਸ ਨੇ ਬਾਅਦ ਵਿੱਚ ਪੇਟਾ ਪੁਲਿਸ ਨੂੰ ਸੂਚਿਤ ਕੀਤਾ। ਔਰਤ ਨੇ ਕਿਹਾ ਕਿ "ਅਸੀਂ ਪੁਲਿਸ ਨੂੰ ਐਂਬੂਲੈਂਸ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਮੇਰੀ ਧੀ ਮੈਨੂੰ ਹਸਪਤਾਲ ਲੈ ਗਈ"। ਔਰਤ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਸ ਨੂੰ ਦੇਖਣ 'ਚ ਦਿੱਕਤ ਆ ਰਹੀ ਸੀ, ਨਾਲ ਹੀ ਉਸ ਨੂੰ ਤੁਰਨਾ ਵੀ ਮੁਸ਼ਕਿਲ ਹੋ ਰਿਹਾ ਸੀ। ਔਰਤ ਨੇ ਅੱਗੇ ਕਿਹਾ ਕਿ ਕਈ ਲੋਕਾਂ ਨੇ ਉਸ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਨਾ ਕਰਨ ਨਾਲ ਹਮਲਾਵਰ ਵੱਲੋਂ ਅਜਿਹਾ ਵਿਵਹਾਰ ਦੁਹਰਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਔਰਤ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਪਰ ਹਮਲੇ ਦੇ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।