ਨਵੀਂ ਦਿੱਲੀ : ਵਟਸਐਪ (WhatsApp) ਆਪਣੀ ਨਵੀਂ ਪ੍ਰਾਈਵੇਸੀ ਪੌਲਸੀ ਦਾ ਸਮਾਂ ਫਿਲਹਾਲ ਰੱਦ ਰਖੇਗਾ। ਇਸ ਗੱਲ ਦੀ ਜਾਣਕਾਰੀ ਵਟਸਐਪ ਐਪ ਵੱਲੋਂ ਅੱਜ ਦਿੱਲੀ ਹਾਈਕੋਰਟ (Delhi high court) ਨੂੰ ਦਿੱਲੀ ਗਈ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।
ਡਾਟਾ ਪ੍ਰੋਟੈਕਸ਼ਨ ਬਿੱਲ ਆਉਣ ਤੱਕ ਨਹੀਂ ਲਾਗੂ ਹੋਵੇਗੀ ਨਵੀਂ ਪੌਲਸੀ
ਵਟਸਐਪ ਐਪ ਵੱਲੋਂ ਸੀਨੀਅਰ ਵਕੀਲਤ ਹਰੀਸ਼ ਸਾਲਵੇ ਨੇ ਕੋਰਟ ਨੂੰ ਦੱਸਿਆ ਕਿ ਜਦੋਂ ਤੱਕ ਡਾਟਾ ਪ੍ਰੋਟੈਕਸ਼ਨ ਬਿੱਲ ਨਹੀਂ ਆ ਜਾਂਦਾ ਉਦੋਂ ਤੱਕ ਉਹ ਨਵੀਂ ਪ੍ਰਾਈਵੇਸੀ ਪੌਲਸੀ ਲਾਗੂ ਨਹੀਂ ਕੀਤੀ ਜਾਵੇਗੀ। ਸਾਲਵੇ ਨੇ ਦੱਸਿਆ ਕਿ ਵਟਸਐਪ ਐਪ ਨੇ ਇਲੈਕਟ੍ਰੌਨਿਕ ਤੇ ਆਈਟੀ ਮੰਤਰਾਲੇ ਦੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਸੀ ਪੌਲਸੀ ਨੂੰ ਚੁਣੌਤੀ ਦੇਣਾ ਤੇ ਪੇਸ਼ਕਸ਼ਾਂ ਦੀ ਜਾਂਚ ਕਰਨਾਂ ਦੋਵੇਂ ਵੱਖ-ਵੱਖ ਗੱਲਾਂ ਹਨ। ਦੱਸਣਯੋਗ ਹੈ ਕਿ ਪਿਛਲੇ 23 ਜੂਨ ਨੂੰ ਹਾਈਕੋਰਟ ਨੇ ਨਵੀਂ ਪ੍ਰਾਈਵੇਸੀ ਪੌਲਸੀ ਨਾਲ ਸਬੰਧੀ ਕੁੱਝ ਜਾਣਕਾਰੀਆਂ ਦੀ ਮੰਗ ਕਰਨ ਦੇ ਲਈ ਜਾਰੀ ਕੰਮਪੀਟੀਸ਼ਨ ਕਮਿਸ਼ਨ ਦੇ ਨੋਟਿਸ ਦੇ ਖਿਲਾਫ ਫੇਸਬੁੱਕ ਤੇ ਵਟਸਐਪ ਐਪ ਵੱਲੋਂ ਦਾਖਲ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਸਿੰਗਲ ਬੈਂਚ ਨੇ ਰੱਦ ਕੀਤੀ ਪਟੀਸ਼ਨ
ਬੀਤੇ 22 ਅਪ੍ਰੈਲ ਨੂੰ ਜਸਟਿਸ ਨਵੀਨ ਚਾਵਲਾ ਦੇ ਸਿੰਗਲ ਬੈਂਚ ਨੇ ਵਟਸਐਪ ਐਪ ਤੇ ਫੇਸਬੁੱਕ ਵੱਲੋਂ ਦਾਖਲ ਕੀਤੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਆਦੇਸ਼ ਨੂੰ ਦੋਹਾਂ ਕੰਪਨੀਆਂ ਨੇ ਡਿਵੀਜ਼ਨਲ ਬੈਂਚ ਦੇ ਸਾਹਮਣੇ ਚੁਣੌ ਤੀ ਦਿੱਤੀ ਹੈ। ਸਿੰਗਲ ਬੈਂਚ ਦੇ ਸਾਹਮਣੇ ਸੁਣਵਾਈ ਦੌਰਾਨ ਵਟਸਐਪ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਸੀ ਕਿ ਵਟਸਐਪ ਐਪ ਦੀ ਨਵੀਂ ਪ੍ਰਾਈਵੇਸੀ ਪੌਲਸੀ 'ਤੇ ਕੰਪੀਟਸ਼ਨ ਆਯੋਗ ਨੂੰ ਆਦੇਸ਼ ਦੇਣ ਦਾ ਖੇਤਰਅਧਿਕਾਰ ਨਹੀਂ ਹੈ। ਇਸ ਮਾਮਲੇ ਵਿੱਚ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਵਟਸਐਪ ਐਪ ਦੀ ਨਵੀਂ ਪ੍ਰਾਈਵੇਸੀ ਪੌਲਸੀ ਯੂਜ਼ਰਸ ਨੂੰ ਵੱਧ ਟਰਾਂਸਪੈਰੰਸੀ ਉਪਲਬਧ ਕਰਾਉਣਾ ਹੈ। ਵਟਸਐਪ ਐਪ ਦੀ ਵਪਾਰਕ ਸੇਵਾਵਾਂ ਵੱਖਰੀਆਂ ਹਨ ਜੋ ਫੇਸਬੁੱਕ ਨਾਲ ਲਿੰਕ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਟਸਐਪ ਕਿਸੇ ਵੀ ਯੂਜ਼ਰਸ ਦੀ ਨਿੱਜੀ ਗੱਲਬਾਤ ਨੂੰ ਨਹੀਂ ਵੇਖਦਾ ਅਤੇ ਨਵੀਂ ਪੌਲਸੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਯੂਜ਼ਰਸ ਦੀ ਡਾਟਾ ਤੱਕ ਪਹੁੰਚ
ਕੰਪੀਟਸ਼ਨ ਆਯੋਗ ਵੱਲੋਂ ਏਐਸਜੀ ਅਮਨ ਲੇਖੀ ਨੇ ਕਿਹਾ ਸੀ ਕਿ ਇਹ ਮਾਮਲਾ ਮਹਿਜ਼ ਪ੍ਰਾਈਵੇਸੀ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਮਾਮਲਾ ਡਾਟਾ ਤੱਕ ਪਹੁੰਚ ਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪੀਟਸ਼ਨ ਆਯੋਗ ਨੇ ਆਪਣੇ ਖੇਤਰਅਧਿਕਾਰ ਦੇ ਤਹਿਤ ਹੀ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਵਟਸਐਪ ਐਪ ਦੀ ਇਸ ਪੌਲਸੀ ਨੂੰ ਪ੍ਰਾਈਵੇਸੀ ਪੌਲਸੀ ਕਿਹਾ ਗਿਆ ਹੈ ਪਰ ਇਸ ਨੂੰ ਬਜ਼ਾਰ ਵਿੱਚ ਆਪਣੀ ਸਥਿਤੀ ਦਾ ਫਾਇਦਾ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਮਹਾਂਮਾਰੀ ਦੇ ਵਿਚਕਾਰ ਦੇਸ਼ 'ਚ ਜ਼ੀਕਾ ਵਾਇਰਸ ਦੀ ਦਸਤਕ, ਕੇਰਲਾ 'ਚ ਮਿਲਿਆ ਪਹਿਲਾ ਕੇਸ