ਬੇਂਗਲੁਰੂ: ਭਾਰੀ ਮੀਂਹ ( rain) ਕਾਰਨ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (Kempegowda International Airport) ਦੇ ਬਾਹਰ ਪਾਣੀ ਭਰ ਗਿਆ। ਹਵਾਈ ਅੱਡੇ (Airport) ‘ਤੇ ਪਾਣੀ ਜਮਾਂ ਹੋਣ ਕਰਕੇ ਯਾਤਰੀਆਂ (Passengers) ਨੂੰ ਹਵਾਈ ਅੱਡੇ (Airport) ਦੇ ਬਾਹਰ ਤੋਂ ਟਰੈਕਟਰ 'ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਜਾਦੇ ਵੇਖਿਆ ਗਿਆ ਹੈ। ਇਸ ਮੀਂਹ ਪੈਣ ਕਾਰਨ ਜਿੱਥੇ ਸੜਕਾਂ ‘ਤੇ ਪਾਣੀ ਜਮਾ ਹੋਇਆ ਹੈ, ਉੱਥੇ ਹੀ ਮੀਂਹ ਕਾਰਨ ਆਮ ਲੋਕਾਂ ਦਾ ਜਨ-ਜੀਵਨ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ। ਜਿਸ ਕਰਕੇ ਮੁਸਾਫਿਰਾਂ (Passengers) ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਬੇਂਗਲੁਰੂ (Bangalore) ਵਿੱਚ ਪਿਛਲੇ ਇੱਕ ਹਫ਼ਤੇ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸੋਮਵਾਰ ਨੂੰ ਲਗਾਤਾਰ ਮੀਂਹ ਕਾਰਨ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਸਾਹਮਣੇ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਵਿੱਚ ਕਾਫ਼ੀ ਪ੍ਰਭਾਵਿਤ ਹੋਈ।
ਸੋਮਵਾਰ ਸ਼ਾਮ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਜਾਮ ਪੈਦਾ ਹੋ ਗਿਆ ਸੀ। ਕੇ. ਮੀਂਹ ਕਾਰਨ ਨਾਲੀਆਂ ਵਿੱਚ ਪਾਣੀ ਭਰ ਗਿਆ, ਸੜਕਾਂ ਵਿੱਚ ਪਾਣੀ ਭਰ ਗਿਆ ਅਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੋਈ।
ਜਿਵੇਂ ਹੀ ਸ਼ਾਮ ਨੂੰ ਮੀਂਹ ਸ਼ੁਰੂ ਹੋਇਆ, ਲੋਕ ਅਤੇ ਵਾਹਨ ਚਾਲਕ ਆਪਣੇ ਘਰਾਂ ਨੂੰ ਜਾਂਦੇ ਰਾਹ ਤੇ ਸੰਘਰਸ਼ ਕਰ ਰਹੇ ਸਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਬੰਗਾਲ ਦੀ ਖਾੜੀ ਵਿੱਚ ਆਏ ਦਬਾਅ ਕਾਰਨ ਸ਼ਹਿਰ ਵਿੱਚ ਅਗਲੇ ਦੋ ਦਿਨਾਂ ਤੱਕ ਬਾਰਸ਼ ਜਾਰੀ ਰਹੇਗੀ।
ਇਹ ਵੀ ਪੜ੍ਹੋ:SP ਵੱਲੋਂ ਚਲਾਈ ਸੋਸ਼ਲ ਮੁਹਿੰਮ ਦਾ ਮਿਲ ਰਿਹਾ ਪੂਰਨ ਸਮਰਥਨ