ETV Bharat / bharat

Sagar Phalwan Murder: ਹੱਥ 'ਚ ਡੰਡੇ ਨਾਲ ਸੁਸ਼ੀਲ ਕੁਮਾਰ ਦਾ ਵੀਡੀਓ ਆਇਆ ਸਾਹਮਣੇ

author img

By

Published : May 27, 2021, 10:57 PM IST

ਪਹਿਲਵਾਨ ਸਾਗਰ ਧਨਖੜ (Sagar Phalwan Murder) ਦੇ ਕਤਲ ਮਾਮਲੇ ਵਿੱਚ ਦੋਸ਼ੀ ਸੁਸ਼ੀਲ ਕੁਮਾਲ (wrestler sushil kumar) ਦੀ ਇੱਕ ਵੀਡੀਓ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹੱਥ ਵਿੱਚ ਡੰਡਾ ਲੈ ਕੇ ਸਾਗਰ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।

ਸੁਸ਼ੀਲ ਕੁਮਾਰ ਦੀ ਤਸਵੀਰ ਤੇ ਵੀਡੀਓ ਆਈ ਸਾਹਮਣੇ

ਨਵੀਂ ਦਿੱਲੀ : ਪਹਿਲਵਾਨ ਸੁਸ਼ੀਲ ਕੁਮਾਰ (wrestler sushil kumar) ਉੱਤੇ ਸਾਗਰ ਧਨਖੜ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਹੁਣ ਛੱਤਰਸਾਲ ਸਟੇਡੀਅਮ ਵਿੱਚ ਸਾਗਰ ਪਹਿਲਵਾਨ ਦੇ ਕਤਲ(Sagar Phalwan Murder) ਦੇ ਮਾਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਸੁਸ਼ੀਲ ਉਸ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ।

ਸੁਸ਼ੀਲ ਕੁਮਾਰ ਦੀ ਤਸਵੀਰ ਵਾਇਰਲ
ਸੁਸ਼ੀਲ ਕੁਮਾਰ ਦੀ ਤਸਵੀਰ ਵਾਇਰਲ

ਇਨ੍ਹਾਂ ਤਸਵੀਰਾਂ 'ਚ ਸੁਸ਼ੀਲ ਦਾ ਹੱਥ ਸਾਫ ਦੇਖਿਆ ਜਾ ਸਕਦਾ ਹੈ, ਇਸ ਵਿੱਚ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਸਾਥੀ ਸਾਗਰ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ।ਇਸ ਕੇਸ ਵਿੱਚ, ਪੁਲਿਸ ਕੋਲ ਪਹਿਲੇ ਦਿਨ ਤੋਂ ਹੀ ਹਮਲੇ ਦੀ ਵੀਡੀਓ ਫੁਟੇਜ ਹੈ। ਐਫਐਸਐਲ ਦੀ ਰਿਪੋਰਟ 'ਚ, ਇਹ ਪੁਸ਼ਟੀ ਕੀਤੀ ਗਈ ਹੈ ਕਿ ਵੀਡੀਓ ਦੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ।

ਸਾਗਰ ਪਹਿਲਵਾਨ ਦੇ ਕਤਲ ਦੀ ਵੀਡੀਓ ਵਾਇਰਲ

ਜਾਣਕਾਰੀ ਮੁਤਾਬਕ ਬੀਤੀ 4 ਮਈ ਨੂੰ ਦੇਰ ਰਾਤ ਛੱਤਰਸਾਲ ਸਟੇਡੀਅਮ ਵਿੱਚ ਸਾਗਰ ਅਤੇ ਉਸ ਦੇ ਦੋ ਸਾਥੀ ਅਮਿਤ ਤੇ ਸੋਨੂੰ ਨਾਲ ਕੁੱਟਮਾਰ ਕੀਤੀ ਗਈ। ਹੁਣ ਇਸ ਕੁੱਟਮਾਰ ਦੀ ਇੱਕ ਵੀਡੀਓ ਵੀ ਬਣਾਈ ਗਈ ਸੀ, ਜੋ ਕਿ ਦਿੱਲੀ ਪੁਲਿਸ ਕੋਲ ਮੌਜੂਦ ਹੈ। ਇਸ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਤੇ ਤਸਵੀਰਾਂ 'ਚ ਸੁਸ਼ੀਲ ਦੇ ਹੱਥ ਵਿੱਚ ਹਾੱਕੀ ਸਾਫ ਤੌਰ 'ਤੇ ਵੇਖੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲ ਨੇ ਸਾਗਰ ਅਤੇ ਉਸਦੇ ਸਾਥੀਆਂ ਨੂੰ ਇਸ ਨਾਲ ਕੁੱਟਿਆ ਸੀ। ਇਨ੍ਹਾਂ ਵਿੱਚੋਂ ਸੋਨੂੰ ਤੇ ਅਮਿਤ ਦੀ ਕੁੱਟਮਾਰ ਕਰਕੇ ਜ਼ਖਮੀ ਹੋ ਗਏ, ਜਦੋਂਕਿ ਸਾਗਰ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ।

ਇਸ ਮਾਮਲੇ ਵਿੱਚ ਪੁਲਿਸ ਨੇ ਸੁਸ਼ੀਲ ਪਹਿਲਵਾਨ ਸਣੇ ਕੁੱਲ ਸੱਤ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਦੋਂ ਕਿ ਕਈ ਮੁਲਜ਼ਮ ਅਜੇ ਵੀ ਫਰਾਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.