ETV Bharat / bharat

ਵਾਇਰਲ ਵੀਡੀਓ: ਜਾਨ ਖ਼ਤਰੇ 'ਚ ਪਾ ਕੇ ਮਹਿਲਾ ਕਰ ਰਹੀ ਘਰ ਦੀ ਸਫ਼ਾਈ - ਜਾਨ ਖ਼ਤਰੇ 'ਚ ਪਾ ਕੇ ਮਹਿਲਾ ਕਰ ਰਹੀ ਘਰ ਦੀ ਸਫ਼ਾਈ

ਕਈ ਵਾਰ ਜਨੂੰਨ, ਪਾਗਲਪਨ ਵਿਚ ਵੀ ਬਦਲ ਜਾਂਦਾ ਹੈ, ਜਿਸ ਦੀ ਪ੍ਰਤੱਖ ਮਿਸਾਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਔਰਤ ਸਫਾਈ ਦੇ ਅਜਿਹੇ ਪਾਗਲਪਣ ਵਿੱਚ ਫ਼ਸ ਗਈ ਕਿ ਉਸ ਨੇ ਆਪਣੀ ਜਾਨ 'ਤੇ ਖੇਡ ਕੇ ਸਫਾਈ ਕਰ ਦਿੱਤੀ, ਜਦਕਿ ਇਸ ਖਤਰਨਾਕ ਕਾਰਨਾਮੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Video of Shipra Riviera Society in Ghaziabad
ਜਾਨ ਖ਼ਤਰੇ 'ਚ ਪਾ ਕੇ ਮਹਿਲਾ ਕਰ ਰਹੀ ਘਰ ਦੀ ਸਫ਼ਾਈ
author img

By

Published : Feb 22, 2022, 4:14 PM IST

ਨਵੀਂ ਦਿੱਲੀ : ਔਰਤਾਂ ਅਕਸਰ ਸਾਫ-ਸਫਾਈ ਨੂੰ ਲੈ ਕੇ ਬਹੁਤ ਜਨੂੰਨੀ ਹੁੰਦੀਆਂ ਹਨ ਅਤੇ ਭਾਵੇਂ ਇਸਦੀ ਵਜ੍ਹਾ ਕੋਈ ਹੋਵੇ ਪਰ ਉਨ੍ਹਾਂ ਦੀ ਵਜ੍ਹਾ ਨਾਲ ਹੀ ਘਰ ਠੀਕ-ਠਾਕ ਰਹਿੰਦਾ ਹੈ। ਪਰ, ਇਹ ਜਨੂੰਨ ਕਈ ਵਾਰ ਪਾਗਲਪਨ ਵਿਚ ਵੀ ਬਦਲ ਜਾਂਦਾ ਹੈ, ਜਿਸ ਦੀ ਪ੍ਰਤੱਖ ਮਿਸਾਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਔਰਤ ਸਫਾਈ ਦੇ ਅਜਿਹੇ ਪਾਗਲਪਣ ਵਿੱਚ ਫਸ ਗਈ ਕਿ ਉਸਨੇ ਆਪਣੀ ਜਾਨ 'ਤੇ ਖੇਡ ਕੇ ਸਫਾਈ ਕਰ ਦਿੱਤੀ, ਜਦਕਿ ਇਸ ਖਤਰਨਾਕ ਕਾਰਨਾਮੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਗਾਜ਼ੀਆਬਾਦ ਦੀ ਇੱਕ ਸੋਸਾਇਟੀ ਦੀ ਉਪਰਲੀ ਮੰਜ਼ਿਲ ਯਾਨੀ ਚੌਥੀ ਮੰਜ਼ਿਲ (Video of Shipra Riviera Society in Ghaziabad) 'ਤੇ ਰਹਿਣ ਵਾਲੀ ਇੱਕ ਔਰਤ ਨੇ ਆਪਣੀ ਉੱਚੀ ਖਿੜਕੀ ਨੂੰ ਸਾਫ਼ ਕਰਨ ਲਈ ਆਪਣੀ ਜਾਨ ਜੋਖਮ ਵਿੱਚ ਪਾ ਦਿੱਤੀ। ਮਹਿਲਾ ਚੌਥੀ ਮੰਜ਼ਿਲ 'ਤੇ ਸਥਿਤ ਆਪਣੇ ਫਲੈਟ ਦੀ ਢੱਕੀ ਹੋਈ ਬਾਲਕੋਨੀ ਦੇ ਸ਼ੀਸ਼ੇ ਨੂੰ ਸਾਫ ਕਰਨ ਲਈ ਅਚਾਨਕ ਪਤਲੀ ਰੇਲਿੰਗ ਦੀ ਮਦਦ ਨਾਲ ਬਾਹਰ ਆਈ ਅਤੇ ਸਫਾਈ ਕਰਨ ਲੱਗੀ। ਇਸ ਦੌਰਾਨ ਕਿਸੇ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ਵਿੱਚ ਕੈਦ ਕਰ ਲਿਆ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੇ ਇਕ ਹੱਥ ਨਾਲ ਖਿੜਕੀ ਨੂੰ ਫੜਿਆ ਹੋਇਆ ਸੀ, ਜਦਕਿ ਦੂਜੇ ਹੱਥ ਨਾਲ ਉਹ ਕੱਪੜੇ ਨਾਲ ਸ਼ੀਸ਼ਾ ਸਾਫ਼ ਕਰ ਰਹੀ ਸੀ। ਇਸ ਦੌਰਾਨ ਉਹ ਡਿੱਗ ਵੀ ਸਕਦੀ ਸੀ। ਇਸ ਮਾਮਲੇ ਵਿੱਚ ਸੁਸਾਇਟੀ ਦੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਇੱਕ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਹੈ।

ਇਹ ਵੀਡੀਓ ਸੋਮਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕੁਝ ਲੋਕ ਇਸ ਨੂੰ ਮਾਂ ਸ਼ਕਤੀ ਕਹਿ ਰਹੇ ਹਨ ਅਤੇ ਕੁਝ ਇਸ ਨੂੰ ਸਵੱਛ ਭਾਰਤ ਮਿਸ਼ਨ ਦਾ ਸੱਚਾ ਸਿਪਾਹੀ ਕਹਿ ਰਹੇ ਹਨ। ਕੁਝ ਲੋਕਾਂ ਨੇ ਇਸ ਵੀਡੀਓ ਨੂੰ ਗਾਜ਼ੀਆਬਾਦ ਪੁਲਿਸ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਗਾਜ਼ੀਆਬਾਦ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਸਾਇਟੀ ਦੀ ਪਛਾਣ ਕਰ ਲਈ ਗਈ ਹੈ। ਔਰਤ ਦੀ ਪਛਾਣ ਕਰਕੇ ਉਸ ਨੂੰ ਹਦਾਇਤ ਕੀਤੀ ਜਾਵੇਗੀ ਤਾਂ ਜੋ ਕੋਈ ਹਾਦਸਾ ਨਾ ਵਾਪਰੇ।

ਇਹ ਵੀ ਪੜ੍ਹੋ: ਹਿਮਾਚਲ 'ਚ ਪਟਾਕਾ ਫੈਕਟਰੀ ਵਿੱਚ ਧਮਾਕਾ, 7 ਮਹਿਲਾਵਾਂ ਜਿੰਦਾ ਸੜੀਆ, 10 ਜਖ਼ਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.