ETV Bharat / bharat

ਕੁਆਰੀ ਧੀ ਨੂੰ ਆਪਣੇ ਵਿਆਹ ਲਈ ਖਰਚ ਲੈਣ ਦਾ ਅਧਿਕਾਰ: ਹਾਈਕੋਰਟ

author img

By

Published : Mar 31, 2022, 12:15 PM IST

ਛੱਤੀਸਗੜ੍ਹ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਕੁਆਰੀ ਧੀ ਵੀ ਆਪਣੇ ਪਿਤਾ ਤੋਂ ਵਿਆਹ ਦਾ ਖਰਚਾ ਲੈ ਸਕਦੀ ਹੈ। ਹਾਈ ਕੋਰਟ ਨੇ ਕਿਹਾ ਕਿ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ 1956 ਦੀ ਧਾਰਾ 20 ਤਹਿਤ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਕੁਆਰੀ ਧੀ ਆਪਣੇ ਵਿਆਹ ਦੇ ਖਰਚੇ ਲਈ ਸਰਪ੍ਰਸਤ ਦੀ ਜਾਇਦਾਦ ਦਾ ਦਾਅਵਾ ਕਰ ਸਕਦੀ ਹੈ।

ਕੁਆਰੀ ਧੀ ਆਪਣੇ ਵਿਆਹ ਲਈ ਖਰਚ ਪਾਉਣ ਦਾ ਰਖਦੀ ਹੈ ਅਧਿਕਾਰ

ਬਿਲਾਸਪੁਰ: ਛੱਤੀਸਗੜ੍ਹ ਹਾਈ ਕੋਰਟ ਨੇ ਇੱਕ ਕੁਆਰੀ ਧੀ ਦੇ ਵਿਆਹ ਦਾ ਖਰਚਾ ਆਪਣੇ ਪਿਤਾ ਤੋਂ ਲੈਣ ਦੇ ਅਧਿਕਾਰ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਤਹਿਤ ਕੁਆਰੀ ਧੀ ਆਪਣੇ ਵਿਆਹ 'ਤੇ ਹੋਣ ਵਾਲੇ ਖਰਚੇ ਲਈ ਆਪਣੇ ਮਾਪਿਆਂ ਤੋਂ ਦਾਅਵਾ ਕਰ ਸਕਦੀ ਹੈ।

ਜਸਟਿਸ ਗੌਤਮ ਭਾਦੁੜੀ ਅਤੇ ਜਸਟਿਸ ਸੰਜੇ ਅਗਰਵਾਲ ਦੀ ਬੈਂਚ ਨੇ ਦੁਰਗ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਰੱਦ ਕਰਦੇ ਹੋਏ ਇਸ ਮਾਮਲੇ 'ਤੇ ਮੁੜ ਵਿਚਾਰ ਕਰਨ ਅਤੇ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ।

ਜਾਣੋ ਕੀ ਹੈ ਪੂਰਾ ਮਾਮਲਾ: ਭਿਲਾਈ ਸਟੀਲ ਪਲਾਂਟ 'ਚ ਕੰਮ ਕਰਨ ਵਾਲੇ ਭਾਨੂਰਾਮ ਦੀ ਧੀ ਰਾਜੇਸ਼ਵਰੀ ਨੇ ਸਾਲ 2016 'ਚ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਰਾਜੇਸ਼ਵਰੀ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਜਲਦੀ ਹੀ ਰਿਟਾਇਰ ਹੋਣ ਵਾਲੇ ਹਨ। ਪਿਤਾ ਨੂੰ ਰਿਟਾਇਰਮੈਂਟ 'ਤੇ ਕਰੀਬ 55 ਲੱਖ ਰੁਪਏ ਮਿਲਣਗੇ। ਉਸ ਨੇ ਕੋਰਟ ਤੋਂ ਪਿਤਾ ਨੂੰ ਉਸਨੂੰ 20 ਲੱਖ ਰੁਪਏ ਦੇਣ ਦੇ ਨਿਰਦੇਸ਼ ਦੇਣ ਦੀ ਗੱਲ ਆਖੀ ਹੈ।

ਹਾਈ ਕੋਰਟ ਨੇ ਜਨਵਰੀ 2016 ਨੂੰ ਪਟੀਸ਼ਨ ਨੂੰ ਨਾ ਚੱਲਣ ਯੋਗ ਹੋਣ ਕਾਰਨ ਖਾਰਜ ਕਰ ਦਿੱਤਾ ਸੀ, ਅਤੇ ਉਸ ਨੂੰ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ, 1956 ਦੀ ਧਾਰਾ 20(3) ਦੇ ਉਪਬੰਧਾਂ ਨਾਲ ਸਬੰਧਤ ਪਰਿਵਾਰਕ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਦੀ ਇਜਾਜ਼ਤ ਵੀ ਦਿੱਤੀ ਸੀ।

ਹਾਈਕੋਰਟ ਨੇ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਕੀਤਾ ਰੱਦ: ਹਾਈਕੋਰਟ ਦੇ ਹੁਕਮਾਂ ਮੁਤਾਬਕ ਉਸ ਨੇ ਦੁਰਗ ਦੀ ਫੈਮਿਲੀ ਕੋਰਟ 'ਚ ਅਰਜ਼ੀ ਦਾਖਲ ਕੀਤੀ ਸੀ। ਇਸ ਵਿੱਚ ਉਸਨੇ ਪਿਤਾ ਨੂੰ ਆਪਣੇ ਵਿਆਹ ਲਈ 25 ਲੱਖ ਰੁਪਏ ਦੇਣ ਦੇ ਨਿਰਦੇਸ਼ ਦੀ ਮੰਗ ਕੀਤੀ ਸੀ।

ਪਟੀਸ਼ਨਕਰਤਾ ਰਾਜੇਸ਼ਵਰੀ ਦੀ ਅਰਜ਼ੀ ਪਰਿਵਾਰਕ ਅਦਾਲਤ ਨੇ 20 ਫਰਵਰੀ 2016 ਨੂੰ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2016 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਹੁਕਮ 'ਚ ਕਿਹਾ ਹੈ ਕਿ ਐਕਟ ਦੇ ਤਹਿਤ ਕੁਆਰੀ ਧੀ ਆਪਣੇ ਵਿਆਹ ਲਈ ਮਾਪਿਆਂ ਤੋਂ ਖਰਚ ਦਾ ਦਾਅਵਾ ਕਰ ਸਕਦੀ ਹੈ। ਹਾਈਕੋਰਟ ਨੇ ਧੀ ਦੀ ਪਟੀਸ਼ਨ 'ਤੇ 6 ਸਾਲ ਬਾਅਦ ਉਸ ਦੇ ਹੱਕ 'ਚ ਫੈਸਲਾ ਸੁਣਾਇਆ ਹੈ।

ਰਾਜੇਸ਼ਵਰੀ ਨੇ ਫੈਮਿਲੀ ਕੋਰਟ 'ਚ ਦਿੱਤੀ ਅਰਜ਼ੀ 'ਚ ਕਿਹਾ ਸੀ ਕਿ ਉਹ ਆਪਣੇ ਵਿਆਹ ਦੇ ਖਰਚੇ ਲਈ ਆਪਣੇ ਪਿਤਾ ਤੋਂ 25 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਲੜਕੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਨੂੰ ਸੇਵਾਮੁਕਤੀ 'ਤੇ ਕਰੀਬ 75 ਲੱਖ ਰੁਪਏ ਮਿਲੇ ਸਨ। ਉਸਨੂੰ 25 ਲੱਖ ਰੁਪਏ ਨਾ ਮਿਲਣ ਕਾਰਨ ਉਹ ਅਦਾਲਤ ਦਾ ਸਹਾਰਾ ਲੈ ਰਹੀ ਹੈ।

ਇਹ ਵੀ ਪੜੋ: ਗੁੱਜਰ ਅੰਦੋਲਨ ਦੇ ਹੀਰੋ ਬੈਂਸਲਾ ਦਾ ਦੇਹਾਂਤ

ETV Bharat Logo

Copyright © 2024 Ushodaya Enterprises Pvt. Ltd., All Rights Reserved.