ETV Bharat / bharat

ਅਨੋਖਾ ਵਿਆਹ: ਨਾ ਬੈਂਡ ਬਾਜਾ ਨਾ ਬਾਰਾਤ, 17 ਮਿੰਟਾਂ 'ਚ ਹੋਇਆ ਵਿਆਹ, ਟੀਵੀ 'ਤੇ ਸੰਤ ਰਾਮਪਾਲ ਨੂੰ ਦੇਖ ਕੇ ਲਏ 7 ਫੇਰੇ

ਸਿੱਧੀ ਜ਼ਿਲ੍ਹੇ ਦੇ ਰੋਲੀ ਮੈਮੋਰੀਅਲ ਵਿਖੇ ਹੋਇਆ ਇੱਕ ਵਿਆਹ ਮਿਸਾਲ ਬਣ ਗਿਆ ਹੈ। ਇੱਥੇ ਵਿਆਹ 17 ਮਿੰਟਾਂ ਵਿੱਚ ਬਿਨ੍ਹਾਂ ਕਿਸੇ ਅਡੰਬਰ ਦੇ ਹੋ ਗਿਆ। (Na Band Baaja Na Baraat)

ਸਿਰਫ 17 ਮਿੰਟਾਂ 'ਚ ਹੋਇਆ ਵਿਆਹ
ਸਿਰਫ 17 ਮਿੰਟਾਂ 'ਚ ਹੋਇਆ ਵਿਆਹ
author img

By

Published : May 3, 2022, 9:41 PM IST

ਸਿੱਧੀ/ਮੱਧ ਪ੍ਰਦੇਸ਼: ਰੋਲੀ ਮੈਮੋਰੀਅਲ 'ਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇੱਥੇ ਲਾੜੇ ਦੀਪਕ ਪ੍ਰਜਾਪਤੀ ਅਤੇ ਦੁਲਹਨ ਪ੍ਰਿਅੰਕਾ ਦਾ ਵਿਆਹ ਮਹਿਜ਼ 17 ਮਿੰਟਾਂ ਵਿੱਚ ਹੀ ਸੰਪੰਨ ਹੋ ਗਿਆ। ਇਹ ਵਿਆਹ ਮਹਾਰਾਜ ਦੇ ਚੇਲਿਆਂ ਵੱਲੋਂ ਸੰਤ ਰਾਮਪਾਲ ਮਹਾਰਾਜ ਦੀ ਅਗਵਾਈ ਹੇਠ ਕਰਵਾਇਆ ਗਿਆ। ਵਿਆਹ 'ਚ ਖਾਸ ਗੱਲ ਇਹ ਸੀ ਕਿ ਸੰਤ ਰਾਮਪਾਲ ਨੇ ਆਨਲਾਈਨ ਸ਼ਾਮਲ ਹੋ ਕੇ ਗੁਰੂਵਾਣੀ ਪੜ੍ਹੀ ਅਤੇ ਲਾੜਾ-ਲਾੜੀ ਨੇ ਸੰਤ ਨੂੰ ਟੀਵੀ 'ਤੇ ਦੇਖ ਕੇ ਸੱਤ ਫੇਰੇ ਲਏ ਅਤੇ ਦੋਵਾਂ ਦਾ ਵਿਆਹ ਹੋ ਗਿਆ। ਹੁਣ ਇਹ ਵਿਆਹ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸਿਰਫ 17 ਮਿੰਟਾਂ 'ਚ ਹੋਇਆ ਵਿਆਹ
ਸਿਰਫ 17 ਮਿੰਟਾਂ 'ਚ ਹੋਇਆ ਵਿਆਹ

ਬਿਨ੍ਹਾਂ ਅਡੰਬਰ ਦੇ ਹੋਇਆ ਵਿਆਹ: ਇਹ ਵਿਆਹ 2 ਮਈ ਨੂੰ ਸੰਪੰਨ ਹੋਇਆ ਹੈ। ਸੰਤ ਰਾਮਪਾਲ ਮਹਾਰਾਜ ਦੇ ਚੇਲੇ ਬਬਲੇਸ਼ ਗੁਪਤਾ ਅਤੇ ਸਤਿਆਲਾਲ ਪ੍ਰਜਾਪਤੀ ਨੇ ਦੱਸਿਆ ਕਿ ਇਸ ਵਿਆਹ ਵਿੱਚ ਕੋਈ ਪਰੰਪਰਾਗਤ ਰੀਤੀ ਰਿਵਾਜ ਨਹੀਂ ਸੀ, ਕੋਈ ਬੈਂਡ ਬਾਜਾ ਨਹੀਂ ਸੀ, ਕੋਈ ਡੀਜੇ ਨਹੀਂ ਸੀ, ਕੋਈ ਟੈਂਟ ਨਹੀਂ ਸੀ, ਕੋਈ ਫਾਲਤੂ ਧੂਮ-ਧਾਮ ਨਹੀਂ ਸੀ, ਕੋਈ ਜਲੂਸ ਨਹੀਂ ਸੀ।

ਸ਼ਾਸਤਰਾਂ ਦੇ ਅਨੁਸਾਰ ਸਾਰੇ ਦੇਵੀ-ਦੇਵਤਿਆਂ ਨੂੰ ਗਵਾਹ ਵੱਜੋਂ ਬੁਲਾਇਆ ਗਿਆ ਅਤੇ ਵਿਆਹ ਦੀ ਰਸਮ ਅਦਾ ਕੀਤੀ ਗਈ। ਵਿਆਹ ਵਿੱਚ ਕਿਸੇ ਕਿਸਮ ਦਾ ਦਾਜ ਨਹੀਂ ਲਿਆ ਗਿਆ ਅਤੇ ਨਾ ਹੀ ਦਿੱਤਾ ਗਿਆ। (got married in 17 minutes) ਬਿਨ੍ਹਾਂ ਕਿਸੇ ਬਾਹਰੀ ਧੂਮ-ਧਾਮ ਦੇ ਸਿਰਫ਼ 17 ਮਿੰਟਾਂ ਵਿੱਚ ਸੰਤ ਰਾਮਪਾਲ ਦੇ ਮੈਂਬਰਾਂ ਦਾ ਇਹ ਅਨੋਖਾ ਵਿਆਹ ਸਿੱਧੀ ਜ਼ਿਲ੍ਹੇ ਵਿੱਚ ਇੱਕ ਮਿਸਾਲ ਬਣ ਗਿਆ ਹੈ। ਲੋਕ ਇਸ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ: ਅਮਰਾਵਤੀ: ਇਮਤਿਹਾਨ 'ਚ ਗੜਬੜੀ ਦੇ ਦੋਸ਼ 'ਚ 42 ਅਧਿਆਪਕ ਗ੍ਰਿਫ਼ਤਾਰ, ਮੁਅੱਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.